ਵਾਸ਼ਿੰਗਟਨ ਡੀ. ਸੀ. (ਗ.ਦ.) – 'ਜਸ ਪੰਜਾਬੀ' ਅਮਰੀਕਾ ਦਾ ਪਹਿਲਾ ਪੰਜਾਬੀ ਚੈਨਲ ਹੈ ਜੋ ਇੱਕ ਅਜਿਹੀ ਥਾਂ ਬਣਾ ਚੁੱਕਾ ਹੈ ਜਿਸ ਦੇ ਚਾਰ ਵੱਖ-ਵੱਖ ਚੈਨਲ ਚੱਲ ਰਹੇ ਹਨ। ਜਿੱਥੇ ਇਹ ਵਰਾਇਟੀ ਪ੍ਰੋਗਰਾਮ ਦੇ ਨਾਲ-ਨਾਲ ਧਾਰਮਿਕ, ਗੀਤ ਸੰਗੀਤ, ਖਬਰਾਂ ਅਤੇ ਕਮਿਊਨਿਟੀ ਮੁੱਦਿਆਂ ਦੀ ਅਜਿਹੀ ਬੁਛਾੜ ਕਰਦਾ ਹੈ ਕਿ ਪੰਜਾਬੀ ਕਮਿਊਨਿਟੀ ਇਸ ਚੈਨਲ ਦੀ ਮੁਰੀਦ ਬਣ ਗਈ ਹੈ। ਜਿੱਥੇ ਇਹ ਚੈਨਲ ਨੂੰ ਵੇਖਣ ਵਾਲਿਆਂ ਵਿੱਚ ਵਾਧਾ ਹੋਇਆ ਹੈ ਉੱਥੇ ਇਸ ਚੈਨਲ ਦਾ ਪਸਾਰਾ ਅਸਟ੍ਰੇਲੀਆ, ਇੰਗਲੈਂਡ, ਕਨੇਡਾ ਅਤੇ ਦੁਬਈ ਤੱਕ ਵੀ ਹੋ ਗਿਆ ਜਿਸ ਕਰਕੇ ਇਸ ਨੇ ਆਪਣੀਆਂ ਕਾਰਗੁਜ਼ਾਰੀਆਂ ਦੀ ਮਹਿਕ ਦੂਰ ਦੁਰਾਡੇ ਪੰਜਾਬੀਆਂ ਦੇ ਪ੍ਰੋਗਰਾਮਾਂ ਅਤੇ ਖਬਰਾਂ ਨੂੰ ਇਸ ਚੈਨਲ ਰਾਹੀਂ ਨਸ਼ਰ ਕਰ ਲੋਕਾਂ ਤੱਕ ਪਹੁੰਚਾਇਆ ਹੈ।
ਇਸੇ ਲੜੀ ਤਹਿਤ ਮੈਟਰੋਪੁਲਿਟਨ ਦੇ ਨਾਮੀ ਅਤੇ ਤਜ਼ਰਬੇਕਾਰ ਕੁਲਵਿੰਦਰ ਸਿੰਘ ਫਲੋਰਾ ਨੂੰ 'ਜਸ ਪੰਜਾਬੀ' ਦਾ ਬਿਓਰੋ ਨਿਯੁਕਤ ਕੀਤਾ ਹੈ। ਜਿੱਥੇ ਇਸ ਨਿਯੁਕਤੀ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸਵਾਗਤ ਕੀਤਾ ਗਿਆ, ਉਥੇ 'ਜਸ ਪੰਜਾਬੀ' ਦੀ ਸੀ. ਈ. ਓ. ਪੈਨੀ ਕੇ ਸੰਧੂ ਅਤੇ ਹਰਵਿੰਦਰ ਰਿਆੜ ਪ੍ਰੋਗਰਾਮ ਡਾਇਰੈਕਟਰ ਦਾ ਧੰਨਵਾਦ ਵੀ ਕੀਤਾ ਹੈ। ਸਿੱਖ ਕਮਿਊਨਿਟੀ ਸੈਂਟਰ ਮੈਰੀਲੈਂਡ ਸੈਂਟਰ ਫਾਰ ਸੋਸ਼ਲ ਚੇਂਜ ਬਾਲਟੀਮੋਰ, ਸਾਹਿਤ ਸਭਾ ਵਰਜੀਨੀਆ, ਵਰਲਡ ਯੁਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ ਤੋਂ ਇਲਾਵਾ ਸੈਲਾਡਫ ਅਤੇ ਯੁਨਾਈਟਿਡ ਸਿੱਖਸ ਵਲੋਂ ਵਧਾਈਆਂ ਦਿੱਤੀਆਂ ਹਨ।
ਗੁਰਦੁਆਰਾ ਸਿੱਖ ਐਸੋਸੀਏਸ਼ਨ, ਸਿੰਘ ਸਭਾ ਡੰਡੋਕ, ਜੀ. ਐੱਨ. ਐੱਫ. ਏ. ਮਨਾਸਿਸ ਅਤੇ ਵਰਜੀਨੀਆ ਵਲੋਂ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ। ਜਿੱਥੇ ਕੁਲਵਿੰਦਰ ਫਲੋਰਾ ਨੂੰ ਇਸ ਨਿਯੁਕਤੀ ਤੇ ਵਧਾਈਆਂ ਦਿੱਤੀਆਂ, ਉੱਥੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਕਿ ਉਹ ਇਸ ਇਲਾਕੇ ਦੀਆਂ ਕਾਰਗੁਜ਼ਾਰੀਆਂ ਨੂੰ ਕੈਮਰਾਬੰਦ ਕਰਕੇ 'ਜਸ ਪੰਜਾਬੀ' ਤੇ ਦਿਖਾਉਣ ਦਾ ਬਾਖੂਬੀ ਉਪਰਾਲਾ ਕਰਨਗੇ।