09 May 2025

ਨਵੇਂ ਗੁਰਦੁਆਰਾ ਸਿੰਘ ਸਭਾ ਦਾ ਅਗਾਜ਼ ਧਾਰਮਿਕ ਰਹੁਰੀਤਾਂ ਨਾਲ ਹੋਇਆ

ਸਿੰਘ ਸਭਾ ਗੁਰਦੁਆਰਾ ਖੁੱਲ੍ਹਣ ਨਾਲ ਸੰਗਤਾਂ ਨੂੰ ਰਾਹਤ
ਮੈਰੀਲੈਂਡ (ਗ.ਦ.) - ਮੈਟਰੋਪੁਲਿਟਨ ਏਰੀਏ ਵਿੱਚ ਸੰਗਤਾਂ ਦੀ ਗਿਣਤੀ ਦਾ ਵਾਧਾ ਇਸ ਕਦਰ ਨਜ਼ਰ ਆਇਆ ਕਿ ਮੈਰੀਲੈਂਡ ਸਟੇਟ ਦੇ ਡੰਡੋਕ ਏਰੀਏ ਵਿੱਚ ਸਿੰਘ ਸਭਾ ਗੁਰਦੁਆਰਾ ਦਾ ਅਗਾਜ਼ ਹੋ ਗਿਆ ਹੈ। ਜਿੱਥੇ ਇਸ ਗੁਰਦੁਆਰੇ ਦੇ ਹੋਂਦ ਵਿੱਚ ਆਉਣਾ ਕੋਈ ਅਤਿਕਥਨੀ ਨਹੀਂ ਹੈ ਕਿਉਂਕਿ ਕੁਝ ਐਸੀਆਂ ਸਖਸ਼ੀਅਤਾਂ ਹਨ ਜੋ ਧਾਰਮਿਕ ਰਹੁਰੀਤਾਂ ਤੋਂ ਬੇਖਬਰ ਹੁੰਦੀਆਂ ਹਨ ਅਤੇ ਉਹਨਾਂ ਨੂੰ ਕੇਵਲ ਆਪਣੀ ਹਊਮੈ ਅਤੇ ਨਿੱਜ ਪਾਲਣ ਤੱਕ ਸੀਮਤ ਰਹਿਣ ਦਾ ਮਨੋਰਥ ਰੱਖਦੇ ਹਨ। ਜਦ ਕਿ ਧਾਰਮਿਕ ਅਦਾਰੇ ਸਾਂਝੇ ਅਤੇ ਹਰ ਇੱਕ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਸੋ ਅਜਿਹਾ ਕੁਝ ਵੇਖਣ ਦੇ ਨਜ਼ਰੀਏ ਨੇ ਕੇਵਲ ਦੋ ਬਲਾਕ ਇੱਕੋ ਜਗ੍ਹਾ ਨਵੇਂ ਗੁਰੂਘਰ ਨੂੰ ਹੋਂਦ ਵਿੱਚ ਲਿਆਂਦਾ ਹੈ ਜਿਸ ਦਾ ਅਗਾਜ਼ ਬਹੁਤ ਹੀ ਸ਼ਾਨੋ ਸ਼ੌਕਤ ਅਤੇ ਧਾਰਮਿਕ ਰਹੁਰੀਤਾਂ ਨਾਲ ਕੀਤਾ ਗਿਆ। ਜਿਸ ਦੇ ਮੱਦੇਨਜ਼ਰ ਮੈਰੀਲੈਂਡ ਦੇ ਸਮੂਹਿਕ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੇ ਹਿੱਸਾ ਲੈ ਕੇ ਇਸ ਗੁਰੂਘਰ ਦੀ ਸ਼ੁਰੂਆਤ ਨੂੰ ਮੇਲੇ ਦਾ ਰੂਪ ਦੇ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਤਿੰਨ ਦਿਨਾਂ ਤੋਂ ਸੰਗਤਾਂ ਵਲੋਂ ਸੇਵਾ ਦਾ ਪ੍ਰਵਾਹ ਕਰਕੇ ਅਥਾਹ ਹਾਜ਼ਰੀ ਲਗਵਾਈ ਗਈ। ਭੋਗ ਉਪਰੰਤ ਪ੍ਰਿੰਸੀਪਲ ਹਰਭਜਨ ਸਿੰਘ ਅਤੇ ਡਾ. ਸੁਰਿੰਦਰ ਸਿੰਘ ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਸਿੱਖੀ ਵਿੱਚ ਪ੍ਰਪੱਕ ਰਹਿਣ, ਧਾਰਮਿਕ ਗਿਆਨ ਅਤੇ ਪੰਜਾਬੀ ਨੂੰ ਸੱਚੇ ਦਿਲੋਂ ਵਸਾਉਣ ਤੇ ਜ਼ੋਰ ਦਿੱਤਾ। ਜਿੱਥੇ ਹਰਭਜਨ ਸਿੰਘ ਨੇ ਸਿੱਖੀ ਪ੍ਰੰਪਰਾਵਾਂ ਅਤੇ ਗੁਰੂਆਂ ਦੀਆ ਸਿੱਖਿਆਵਾਂ ਅਨੁਸਾਰ ਵਿਚਰਨ ਤੇ ਪਹਿਲ ਦੇਣ ਲਈ ਕਿਹਾ, ਉੱਥੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਵਿਚਰਨ ਤੇ ਜ਼ੋਰ ਦਿੱਤਾ ਗਿਆ ਸੀ।
ਭਾਈ ਕੁਲਵਿੰਦਰ ਸਿੰਘ ਜੀ ਦੇ ਜਥੇ ਵਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬੀਬੀ ਬਲਵਿੰਦਰ ਕੌਰ ਵਲੋਂ 'ਲਖ ਖੁਸ਼ੀਆਂ ਪਾਤਸ਼ਾਹੀਆਂ' ਦਾ ਸ਼ਬਦ ਉਚਾਰਨ ਕਰਕੇ ਹਾਜਰੀ ਲਗਾਈ ਗਈ। ਢਾਡੀ ਭਾਈ ਦਲਜੀਤ ਸਿੰਘ ਦੇ ਜਥੇ ਨਾਲ ਵਾਰਾਂ ਗਾ ਕੇ ਸਿੱਖ ਇਤਿਹਾਸ ਰਾਹੀਂ ਸੰਗਤਾਂ ਨੂੰ ਜਾਗਰੂਕ ਕੀਤਾ। ਬੀਬੀ ਸਵਿੰਦਰ ਕੌਰ ਵਲੋਂ ਸਾਹਿਬਜ਼ਾਦਿਆਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਵੇਰ ਤੋਂ ਲੈ ਕੇ ਚਾਹ ਅਤੇ ਮਠਿਆਈ ਦੇ ਲੰਗਰ ਚਲਦੇ ਰਹੇ, ਉੱਥੇ ਜਲੇਬੀਆਂ, ਲੰਗਰ, ਗੰਨੇ ਦੇ ਰਸ ਦੇ ਨਾਲ-ਨਾਲ ਛੋਲੇ ਭਟੂਰਿਆਂ ਨਾਲ ਸੰਗਤਾਂ ਦੀ ਪ੍ਰਦਰਸ਼ਨੀ ਨੇ ਸੰਗਤਾਂ ਨੇ ਖੂਬ ਧਾਰਮਿਕ ਕਿਤਾਬਾਂ ਅਤੇ ਵਸਤਾਂ ਦੀ ਪ੍ਰਦਰਸ਼ਨੀ ਨੇ ਸੰਗਤਾਂ ਦਾ ਲਗਾਤਾਰ ਇਕੱਠ ਬਣਾਈ ਰੱਖਿਆ ਅਤੇ ਸੰਗਤਾਂ ਨੇ ਖੂਬ ਧਾਰਮਿਕ ਵਸਤਾਂ ਦਾ ਅਨੰਦ ਮਾਣਿਆ ਜੋ ਕਿ ਮੁਫਤ ਸਨ। ਸਥਾਨਕ ਕਾਰੋਬਾਰੀਆਂ ਵਲੋਂ ਸੂਟਾਂ, ਪੰਜਾਬੀ ਜਿਊਲਰੀ ਅਤੇ ਪਹਿਰਾਵੇ ਦੀਆ ਸਟਾਲਾਂ ਵੀ ਗੁਰੂਘਰ ਵਿੱਚ ਸੰਗਤਾਂ ਜੋੜਨ ਦਾ ਸਬੱਬ ਬਣਾਉਣ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਗਿਆ।
ਸਮੁੱਚੇ ਤੌਰ ਤੇ ਮੈਟਰੋ ਪੁਲਿਟਨ ਤੋਂ ਇਲਾਵਾ ਨਿਊਯਾਰਕ, ਨਿਊਜਰਸੀ ਅਤੇ ਪੈਨਸਿਲਵੇਨੀਆ ਦੀਆਂ ਸੰਗਤਾਂ ਨੇ ਵੀ ਇਸ ਗੁਰੂ ਘਰ ਦੇ ਖੁੱਲਣ ਸਮੇਂ ਹਾਜਰੀ ਲਗਵਾਈ ਗਈ ਸੀ। ਪ੍ਰਬੰਧਕਾਂ ਵਲੋਂ ਨਾਵਾਂ ਨੂੰ ਗੁਪਤ ਰੱਖ ਕੇ ਅਥਾਹ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਕਾਬਲੇ ਤਾਰੀਫ ਕੀਤੀ।
ਆਖੀਰ ਵਿੱਚ ਮੈਰੀਲੈਂਡ ਸਟੇਟ ਅਤੇ ਬਾਹਰੋਂ ਆਈਆਂ ਸਖਸ਼ੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ ਗਿਆ। ਜਿਸ ਵਿੱਚ ਜਸਦੀਪ ਸਿੰਘ ਜੱਸੀ, ਗੁਰਦੇਬ ਸਿੰਘ, ਕੇ. ਕੇ. ਸਿੱਧੂ, ਬਲਜਿੰਦਰ ਸਿੰਘ ਸ਼ੰਮੀ, ਗੁਰਮੀਤ ਸਿੰਘ ਸਮਰਾ, ਰਜਿੰਦਰ ਸਿੰਘ, ਮਨਜੀਤ ਸਿੰਘ ਕੈਰੋਂ, ਗੁਰਚਰਨ ਸਿੰਘ, ਅਮਰ ਸਿੰਘ ਮੱਲੀ, ਸ਼ਾਜਿਦ ਤਰਾਰ, ਮਾਸਟਰ ਧਰਮਪਾਲ ਸਿੰਘ, ਜਸਵਿੰਦਰ ਸਿੰਘ, ਚੰਚਲ ਸਿੰਘ, ਸਰਬਜੀਤ ਸਿੰਘ ਬਖਸ਼ੀ, ਅਮਰੀਕ ਸਿੰਘ, ਡਾ. ਸੁਰਿੰਦਰ ਸਿੰਘ ਗਿੱਲ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ।
ਸਮੁੱਚੇ ਤੌਰ ਤੇ ਸਿੰਘ ਸਭਾ ਗੁਰਦੁਆਰਾ ਡੰਡੋਕ ਏਰੀਏ ਦਾ ਪ੍ਰਮੁੱਖ ਗੁਰੂਘਰ ਆਪਣੀ ਵੱਖਰੀ ਪਹਿਚਾਣ ਵਜੋਂ ਉੱਭਰ ਕੇ ਸਾਹਮਣੇ ਆਏਗਾ। ਕਿਉਂਕਿ ਹੁਣ ਉਹੀ ਗੁਰੂਘਰ ਵਿੱਚ ਸੰਗਤਾਂ ਦਾ ਵਾਸਾ ਹੋਵੇਗਾ, ਜਿੱਥੇ ਮਾਪਿਆਂ ਅਤੇ ਸੰਗਤਾਂ ਲਈ ਕੁਝ ਖਾਸ ਖਿੱਚ ਦਾ ਕਾਰਜ਼ ਹੋਵੇਗਾ। ਇਸ ਲਈ ਸਿੰਘ ਸਭਾ ਗੁਰੂਘਰ ਜਲਦੀ ਹੀ ਕੀਰਤਨ ਅਤੇ ਗੱਤਕੇ ਦੀਆਂ ਕਲਾਸਾਂ ਸ਼ੁਰੂ ਕਰੇਗਾ ਜਿਸ ਲਈ ਉਪਰਾਲੇ ਸ਼ੁਰੂ ਹੋ ਗਏ ਹਨ। ਹਾਲ ਦੀ ਘੜੀ ਸਿੰਘ ਸਭਾ ਗੁਰੂਘਰ ਦੀ ਸ਼ੁਰੂਆਤ ਧਾਰਮਿਕ ਰਹੁਰੀਤਾਂ ਤੇ ਪੂਰਨ ਉੱਤਰੀ ਹੈ ਅਤੇ ਸੰਗਤਾਂ ਨੂੰ ਮੋਹ ਲਿਆ ਹੈ ਜਿਸ ਕਰਕੇ ਇਕੱਠ ਮੇਲੇ ਦਾ ਰੂਪ ਧਾਰਨ ਕਰ ਗਿਆ। ਇਹ ਗੁਰੂ ਘਰ ਵੱਖਰੀ ਛਾਪ ਛੱਡ ਗਿਆ ਜਿਸ ਦੀ ਚਰਚਾ ਪੂਰੇ ਮੈਰੀਲੈਂਡ ਸਟੇਟ ਵਿੱਚ ਜ਼ੋਰਾਂ ਤੇ ਹੈ।

More in ਦੇਸ਼

ਨਵੀਂ ਦਿੱਲੀ-ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ 21 ਅਪਰੈਲ ਤੋਂ...
ਨਵੀਂ ਦਿੱਲੀ-ਕੌਮੀ ਜਾਂਚ ਏਜੰਸੀ (NIA) 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ...
ਲੁਧਿਆਣਾ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ...
ਨਾਗਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ...
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬੁੱਧਵਾਰ (2 ਅਪਰੈਲ) ਨੂੰ ਉਹ ਟੈਰਿਫ...
ਖਟਕੜ ਕਲਾਂ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ...
ਪਟਿਆਲਾ-ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਨੌਂ...
ਨਵੀਂ ਦਿੱਲੀ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ...
ਕੇਪ ਕੈਨਵਰਲ (ਅਮਰੀਕਾ)-ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ...
ਸ੍ਰੀ ਆਨੰਦਪੁਰ ਸਾਹਿਬ- ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਛੇ ਰੋਜ਼ਾ ਤਿਉਹਾਰ ਹੋਲਾ-ਮਹੱਲਾ ਦੇ...
Home  |  About Us  |  Contact Us  |  
Follow Us:         web counter