ਵਾਸ਼ਿੰਗਟਨ ਡੀ. ਸੀ. (ਗ.ਦ.) – ਅਮਰੀਕਾ ਦੀ ਟੈਕਸਿਸ ਸਟੇਟ ਦੇ ਡੈਲਸ ਸ਼ਹਿਰ ਵਿੱਚ ਕਾਲਿਆਂ ਵਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਸੀ, ਜਿਸ ਦੇ ਮੱਦੇਨਜ਼ਰ ਪੁਲਿਸ ਵਲੋਂ ਉਨ•ਾਂ ਨਾਲ ਬਤੌਰ ਸਕਿਓਰਿਟੀ ਜਾ ਰਹੇ ਸਨ। ਪਰ ਘਾਤ ਲਾ ਕੇ ਇੱਕ ਕਾਲੇ ਵਿਅਕਤੀ ਨੇ ਪੰਜ ਪੁਲਿਸ ਅਫਸਰਾਂ ਨੂੰ ਜਾਨੋ ਮਾਰ ਦਿੱਤਾ, ਜਿੱਥੇ ਗਿਆਰਾਂ ਪੁਲਿਸ ਵਿਅਕਤੀ ਜ਼ਖਮੀ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਘਾਤ ਲਾ ਕੇ ਹਮਲਾ ਕਰਨ ਵਾਲੇ ਇੱਕ ਤੋਂ ਜ਼ਿਆਦਾ ਵਿਅਕਤੀ ਸਨ ਅਤੇ ਉਨ•ਾਂ ਵਲੋਂ ਦੂਰਬੀਨ ਗੰਨਾਂ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਸਿਰਫ ਪੁਲਿਸ ਵਾਲਿਆਂ ਨੂੰ ਹੀ ਮਾਰਨ ਦਾ ਮਨਸੂਬਾ ਘੜਿਆ ਗਿਆ ਸੀ।
ਜ਼ਿਕਰਯੋਗ ਹੈ ਕਿ 9/11 ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਹੈ ਜਿਸ ਵਿੱਚ ਏਨੇ ਪੁਲਿਸ ਅਫਸਰਾਂ ਤੇ ਹਮਲਾ ਹੋਇਆ ਹੈ। ਇਸ ਮਾੜੀ ਖਬਰ ਕਰਕੇ ਪੂਰੇ ਅਮਰੀਕਾ ਦਾ ਭਾਈਚਾਰਾ ਹਿੱਲ ਗਿਆ ਹੈ। ਸਾਰੇ ਪੁਲਿਸ ਅਫਸਰ ਪਹਿਲਾਂ ਦੇਸ਼ ਤੋਂ ਬਾਹਰ ਅਤੇ ਸਟੇਟ ਤੋਂ ਬਾਹਰ ਡਿਊਟੀਆਂ ਨਿਭਾਅ ਚੁੱਕੇ ਸਨ ਅਤੇ ਹੁਣ ਉਨ•ਾਂ ਨੂੰ ਆਪਣੀ ਸਟੇਟ ਵਿੱਚ ਡਿਊਟੀ ਕਰਨ ਦਾ ਮੌਕਾ ਮਿਲਿਆ ਸੀ ਪਰ ਕਰਿੰਦਿਆਂ ਨੇ ਉਨ•ਾਂ ਨੂੰ ਸ਼ਹੀਦ ਕਰ ਦਿੱਤਾ ਜੋ ਕਿ ਅੱਤ ਘਿਨਾਉਣੀ ਵਾਰਦਾਤ ਹੈ। ਭਾਵੇਂ ਬਲੈਕ ਪਾਵਰ ਫੇਸਬੁੱਕ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ, ਜਿਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਇਨ•ਾਂ ਨੇ ਫੇਸਬੁੱਕ ਤੋਂ ਅਕਾਊਂਟ ਖਤਮ ਕਰ ਦਿੱਤਾ ਹੈ। ਪਰ ਖੁਫੀਆ ਪੁਲਿਸ ਵਲੋਂ ਕੁਝ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕੁਝ ਹੀ ਦਿਨਾਂ ਵਿੱਚ ਅਸਲੀਅਤ ਸਾਹਮਣੇ ਆ ਜਾਵੇਗੀ, ਪਰ ਇਸ ਘਟਨਾ ਨਾਲ ਪੁਲਿਸ ਅਤੇ ਖੁਫੀਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ ਅਤੇ ਅਜਿਹੇ ਗੈਂਗਸਟਰਾ ਨੂੰ ਨੱਥ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਵਾਪਰੇ।
ਪਰ ਆਹਲਾ ਪੁਲਿਸ ਅਫਸਰਾਂ ਦੇ ਸ਼ਹੀਦ ਹੋਣ ਨਾਲ ਪੁਲਿਸ ਵਿੱਚ ਵੀ ਬੇਚੈਨੀ ਪਾਈ ਜਾ ਰਹੀ ਹੈ। ਜਿਸ ਲਈ ਰਾਸ਼ਟਰਪਤੀ ਬਰਾਕ ਓਬਾਮਾ ਨੇ ਖੁਦ ਮੌਕੇ ਤੇ ਜਾ ਕੇ ਪੁਲਿਸ ਜਵਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕੀਤਾ ਹੈ। ਆਸ ਹੈ ਕਿ ਬਲੈਕ ਪਾਵਰ ਗਰੁੱਪ ਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਯੋਜਨਾ ਉਲੀਕ ਲਈ ਗਈ ਹੈ। ਭਾਵੇਂ ਇਹ ਗਰੁੱਪ ਹੋਰ ਵੀ ਮੁਲਕਾਂ ਵਿੱਚ ਫੈਲਿਆ ਹੋਇਆ ਹੈ ਪਰ ਜਿਸ ਨੂੰ ਚਲਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ ਅਤੇ ਛੇਤੀ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਵੇਗੀ। ਸ਼ਹੀਦ ਪੁਲਿਸ ਅਫਸਰਾਂ ਨੂੰ ਸਮੂਹਿਕ ਤੌਰ ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਪਰਿਵਾਰਾਂ ਨਾਲ ਹਮਦਰਦੀ ਜਿਤਾਈ ਜਾ ਰਹੀ ਹੈ।