ਮੈਰੀਲੈਂਡ (ਗ.ਦ.) - ਪਾਕਿਸਤਾਨ ਤੋਂ ਅਮਰੀਕਾ ਦੌਰੇ 'ਤੇ ਆਏ ਗੁਰਦੁਆਰਾ ਪ੍ਰਧਾਨ ਸ. ਤਾਰਾ ਸਿੰਘ ਨੇ ਸੈਂਟਰ ਫਾਰ ਸੋਸ਼ਲ ਚੇਜ਼ ਸੈਂਟਰ ਦਾ ਦੌਰਾ ਕੀਤਾ ਜਿੱਥੇ ਉਹਨਾਂ ਇਸ ਸੈਂਟਰ ਦੇ ਸੀ. ਈ. ਓ. ਜਸਦੀਪ ਸਿੰਘ ਜੱਸੀ ਅਤੇ ਡਾਇਰੈਕਟਰ ਸਾਜਿਦ ਤਰਾਰ ਨਾਲ ਮੀਟਿੰਗ ਕੀਤੀ ਹੈ। ਉਹਨਾਂ ਸੈਂਟਰ ਵਿੱਚ ਮੰਦਬੁੱਧੀ, ਅਪਾਹਜ਼ ਅਤੇ ਸੀਨੀਅਰ ਜ਼ਰੂਰਤਮੰਦ ਵਿਆਕਤੀਆਂ ਨਾਲ ਨਿੱਜੀ ਮੁਲਾਕਾਤ ਕਰਕੇ ਸਹੂਲਤਾਂ ਦਾ ਜ਼ਾਇਜ਼ਾ ਲਿਆ। ਉਹਨਾਂ ਕਿਹਾ ਕਿ ਅਜਿਹੇ ਸੈਂਟਰ ਹਰ ਮੁਲਕ ਵਿੱਚ ਹੋਣੇ ਚਾਹੀਦੇ ਹਨ। ਤਾਂ ਜੋ ਉਹਨਾਂ ਨੂੰ ਭਗਤ ਪੂਰਨ ਸਿੰਘ ਜੀ ਦੀ ਤਰਜ਼ ਤੇ ਸਹੂਲਤਾਂ ਮੁਹੱਈਆ ਕੀਤੀਆਂ ਜਾਣ। ਉਹਨਾਂ ਕਿਹਾ ਕਿ ਇਹ ਸੈਂਟਰ ਦਾ ਉਦਾਹਰਣੀ ਸੈਂਟਰ ਹੈ, ਜਿੱਥੇ ਹਰ ਤਰ੍ਹਾਂ ਦੀ ਸਹੂਲਤ ਅਤੇ ਸਾਂਭ ਸੰਭਾਲ ਲਈ ਇੱਕ¸ਇੱਕ ਵਿਅਕਤੀ ਨਾਲ ਦੋ¸ਦੋ ਵਿਆਕਤੀ ਲਗਾਏ ਹੋਏ ਹਨ ਅਤੇ ਉਹਨਾਂ ਨੂੰ ਅਧੁਨਿਕ ਸਹੂਲਤਾਂ ਰਾਹੀਂ ਆਪ ਜ਼ਿੰਦਗੀ ਜੀਊਣ ਸਬੰਧੀ ਉਪਰਾਲਾ ਕੀਤਾ ਹੈ।
ਸਾਜਿਦ ਤਰਾਰ ਡਾਇਰੈਕਟਰ ਵਲੋਂ ਉਹਨਾਂ ਨੂੰ ਪਾਕਿਸਤਾਨ ਅਜਿਹੇ ਸੈਂਟਰ ਬਣਾਉਣ ਲਈ ਪ੍ਰੇਰਤ ਕੀਤਾ ਹੈ। ਉਹਨਾਂ ਇਸ ਸਬੰਧੀ ਹਰ ਮਦਦ ਕਰਨ ਦਾ ਫੈਸਲਾ ਕੀਤਾ ਹੈ, ਜਸਦੀਪ ਸਿੰਘ ਜੱਸੀ ਨੇ ਪਾਕਿਸਤਾਨ ਵਿੱਚ ਇਤਿਹਾਸਕ ਗੁਰੂ ਘਰ ਵਿੱਚ ਮਰਿਆਦਾ ਅਨੁਸਾਰ ਕੀਤਰਨੀਏ ਮੁਹੱਈਆ ਕਰਨ ਦਾ ਜ਼ਿਕਰ ਕੀਤਾ ਹੈ। ਸਿੱਖੀ ਨਾਨਕ ਨਾਮ ਲੈਣ ਨੂੰ ਸਿੱਖੀ ਸਰੂਪ ਵਿੱਚ ਪ੍ਰਵੇਸ਼ ਕਰਕੇ ਸਿੱਖੀ ਨੂੰ ਪੰਥਕ ਰੂਪ ਅਖਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਸਿੱਖਿਆਵਾਂ ਦਾ ਪ੍ਰਵਾਜ਼ ਕਰਨ ਲਈ ਹਰ ਮਦਦ ਕਰਨ ਦੀ ਵਚਨਬੱਧਤਾ ਦੁਹਰਾਈ ਹੈ।
ਦੁਪਿਹਰ ਦਾ ਭੋਜਨ ਉਹਨਾਂ ਨੂੰ ਰਾਯਲ ਤਾਜ਼ ਹੋਟਲ ਵਿੱਚ ਦਿੱਤਾ ਗਿਆ ਅਤੇ ਧਾਰਮਿਕ ਰਹੁਰੀਤਾਂ ਨਾਲ ਉਹਨਾਂ ਨੂੰ ਅਮਰੀਕਾ ਫੇਰੀ ਤੋਂ ਵਿਦਾ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਸਮਾਂ ਬਿਤਾਉਣ ਦੀ ਤਾਕੀਦ ਕੀਤੀ ਗਈ। ਤਾਰਾ ਸਿੰਘ ਪ੍ਰਧਾਨ ਨੇ ਸਮੁੱਚੇ ਅਮਰੀਕਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹਨਾਂ ਪਾਕਿਸਤਾਨ ਦੇ ਗੁਰੂਘਰਾਂ ਦੇ ਦਰਸ਼ਨ ਕਰਨ ਆਉਣ ਅਤੇ ਉਹਨਾਂ ਨੂੰ ਸਕਿਓਰਿਟੀ ਅਤੇ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਹਰੇਕ ਨਾਮ ਲੇਵਾ ਪੰਜਾਬੀਆਂ ਨੂੰ ਕਿਹਾ ਕਿ ਉਹ ਸਿੱਖੀ ਵਿੱਚ ਪ੍ਰਧਾਨ ਰਹਿਕੇ ਆਪਣੇ ਵਿਰਸੇ ਦੀ ਮਜ਼ਬੂਤੀ ਲਈ ਤਨ ਮਨ ਧਨ ਨਾਲ ਸੇਵਾ ਕਰਨ ਤਾਂ ਜੋ ਸਿੱਖ ਦੁਨੀਆਂ ਦਾ ਪ੍ਰੇਰਨਾ ਸਰੋਤ ਭਾਈਚਾਰਾ ਬਣ ਸਕੇ।