18 Oct 2024

ਬੇਭਰੋਸਗੀ ਮਤਾ: ਟਰੂਡੋ ਘੱਟਗਿਣਤੀ ਸਰਕਾਰ ਬਚਾਉਣ ਵਿਚ ਸਫ਼ਲ

ਵਿਨੀਪੈੱਗ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਬੇਭਰੋਸਗੀ ਮਤੇ ਦਾ ਬਾਖੂਬੀ ਸਾਹਮਣਾ ਕਰਦੇ ਹੋਏ ਆਪਣੀ ਘੱਟਗਿਣਤੀ ਸਰਕਾਰ ਬਣਾਉਣ ਵਿਚ ਸਫ਼ਲ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਲਈ ਇਹ ਬੇਭਰੋਸਗੀ ਮਤਾ ਕਿਸੇ ਵੱਡੀ ਅਜ਼ਮਾਇਸ਼ ਤੋਂ ਘੱਟ ਨਹੀਂ ਸੀ। ਸੰਸਦ ਵਿਚ ਮਤੇ ’ਤੇ ਚਰਚਾ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਾਲੇ ਤਿੱਖੀ ਨੋਕ-ਝੋਕ ਵੀ ਹੋਈ। ਕਜ਼ਰਵੇਟਿਵਜ਼ ਵੱਲੋਂ ਪੇਸ਼ ਮਤੇ ਦੇ ਵਿਰੋਧ ਵਿਚ 211 ਤੇ ਹੱਕ ਵਿਚ 120 ਵੋਟਾਂ ਪਈਆਂ। ਟਰੂਡੋ ਨੇ ਸਰਕਾਰ ਡੇਗਣ ਦੀਆਂ ਕੰਜ਼ਰਵੇਟਿਵਜ਼ ਦੀਆਂ ਕੋਸ਼ਿਸ਼ਾਂ ਨੂੰ ਭਾਵੇਂ ਨਾਕਾਮ ਕਰ ਦਿੱਤਾ, ਪਰ ਉਨ੍ਹਾਂ ਨੂੰ ਆਉਂਦੇ ਦਿਨਾਂ ਤੇ ਹਫ਼ਤਿਆਂ ਵਿਚ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੋਰੀ ਆਗੂ ਪੀਅਰੇ ਪੋਲੀਵਰ ਨੇ ਕਿਹਾ ਕਿ ਉਹ ਟਰੂਡੋ ਦੀ ਘੱਟਗਿਣਤੀ  ਸਰਕਾਰ ਨੂੰ ਚੱਲਦਾ ਕਰਨ ਲਈ ਅਗਲੇ ਹਫ਼ਤੇ ਇਕ ਹੋਰ ਕੋਸ਼ਿਸ਼ ਕਰ ਸਕਦੇ ਹਨ। ਚੇਤੇ ਰਹੇ ਕਿ ਖੱਬੇਪੱਖੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਵੱਲੋਂ ਲਿਬਰਲ ਸਰਕਾਰ ਨੂੰ ਦਿੱਤੀ ਬਾਹਰੀ ਹਮਾਇਤ ਵਾਪਸ ਲੈੈਣ ਦੇ ਐਲਾਨ ਮਗਰੋਂ ਕੈਨੇਡਾ ਦੀ ਟਰੂਡੋ ਸਰਕਾਰ ਘੱਟਗਿਣਤੀ ਰਹਿ ਗਈ ਸੀ। ਕੈਨੇਡੀਅਨ ਸੰਸਦ ਵਿਚ ਲਿਬਰਲਜ਼ ਦੀ ਆਗੂ ਕੈਰੀਨਾ ਗੋਲਡ ਨੇ ਟੋਰੀਜ਼ (ਮੁੱਖ ਵਿਰੋਧੀ ਧਿਰ) ਉੱਤੇ ‘ਖੇਡ ਖੇਡਣ’ ਦਾ ਦੋਸ਼ ਲਾਇਆ ਹੈ। ਉਧਰ ਬੇਭਰੋਸਗੀ ਮਤੇ ਮਗਰੋਂ ਐੱਨਡੀਪੀ ਕੈਪੀਟਲ ਗੇਨ ਟੈਕਸਾਂ ਬਾਰੇ ਕਾਨੂੰਨ ਪਾਸ ਕਰਵਾਉਣ ਲਈ ਟਰੂਡੋ ਸਰਕਾਰ ਨਾਲ ਖੜ੍ਹੀ ਨਜ਼ਰ ਆਈ। ਟੋਰੀ ਆਗੂ ਪੀਅਰੇ ਪੋਲੀਵਰ ਨੇ ਕਿਹਾ ਕਿ ਉਹ ਘੱਟਗਿਣਤੀ ਟਰੂਡੋ ਸਰਕਾਰ ਨੂੰ ਚੱਲਦਾ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ।
 

More in ਦੇਸ਼

ਨਵੀਂ ਦਿੱਲੀ-ਕੇਂਦਰ ਮੰਤਰੀ ਮੰਡਲ ਨੇ ਅੱਜ 2025-26 ਦੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ...
ਨਵੀਂ ਦਿੱਲੀ-ਬੰਬ ਦੀ ਧਮਕੀ ਕਾਰਨ ਏਅਰ ਇੰਡੀਆ ਉਡਾਣ ਨੂੰ ਹਵਾਈ ਅੱਡੇ ਵੱਲ ਮੋੜਨ ਦੇ 18 ਘੰਟਿਆਂ...
ਵਾਸ਼ਿੰਗਟਨ-ਅਮਰੀਕਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ ਪਿਛਲੇ ਸਾਲ ਸਿੱਖ ਵੱਖਵਾਦੀ ਦੀ ਹੱਤਿਆ...
ਚੇਨੱਈ-ਇੱਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ...
ਅਹਿਮਦਾਬਾਦ-ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਇਕ ਸਾਂਝੀ ਮੁਹਿੰਮ ਤਹਿਤ ਅਧਿਕਾਰੀਆਂ...
ਅਹਿਮਦਾਬਾਦ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਕੇਂਦਰ...
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ...
ਯੇਰੂਸ਼ਲਮ/ਬੇਰੂਤ-ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ...
ਨਵੀਂ ਦਿੱਲੀ- ਸੁਪਰੀਮ ਕੋਰਟ ਪੰਜਾਬ, ਹਰਿਆਣਾ ਤੇ ਯੂਪੀ ਵਿਚ ਪਰਾਲੀ ਸਾੜਨ ਕਰਕੇ ਦਿੱਲੀ-ਐੱਨਸੀਆਰ...
ਨਵੀਂ ਦਿੱਲੀ- ਅਮਰੀਕੀ ਮਿਸ਼ਨ ਨੇ ਢਾਈ ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ। ਅਮਰੀਕਾ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤਿਰੂਪਤੀ ਲੱਡੂ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਕਿਹਾ...
ਵੈਨਕੂਵਰ- ਕੈਨੇਡਾ ਦੇ ਟੋਰੀ ਆਗੂ ਪੀਅਰੇ ਪੋਲੀਵਰ ਨੇ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਹਟਾਉਣ...
Home  |  About Us  |  Contact Us  |  
Follow Us:         web counter