ਆਪ ਪਾਰਟੀ ਦੇ ਮੈਟਰੋ ਪੁਲਿਟਨ ਏਰੀਏ ਦੇ ਅਹੁਦੇਦਾਰਾਂ ਵਲੋਂ ਨਸ਼ਾ, ਕਨੂੰਨ ਵਿਵਸਥਾ ਅਤੇ ਮਾੜੀ ਟ੍ਰੈਫਿਕ ਨੀਤੀ ਸਬੰਧੀ ਪਟੀਸ਼ਨ ਮੁਹਿੰਮ
ਮੈਰੀਲੈਂਡ (ਗ.ਦ.) – ਆਪ ਪਾਰਟੀ ਵਲੋਂ ਪੰਜਾਬ ਦੀ ਸਥਿਤੀ ਤੇ ਕਾਫੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਜਿਸ ਦੇ ਇਵਜਾਨੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਖਿਲਾਫ ਇੱਕ ਦਸਤਖਤ ਪਟੀਸ਼ਨ ਮੁਹਿੰਮ ਛੇੜੀ ਹੋਈ ਹੈ। ਜਿਸ ਤਹਿਤ ਇੱਥੋਂ ਦੇ ਪੰਜਾਬੀਆਂ ਨੇ ਦਸਤਖਤ ਕਰਵਾ ਕੇ ਨਸ਼ੇ, ਕਾਨੂੰਨ ਦੀ ਮਾੜੀ ਹਾਲਾਤ ਅਤੇ ਟ੍ਰੈਫਿਕ ਦੀ ਬਦਤਰ ਹਲਾਤਾਂ ਨੂੰ ਨਕੇਲ ਪਾਉਣ ਲਈ ਦਸਤਖਤ ਪਟੀਸ਼ਨ ਹਿੰਦੋਸਤਾਨ ਦੇ ਰਾਸ਼ਟਰਪਤੀ ਨੂੰ ਭੇਜਣ ਦਾ ਮਨਸੂਬਾ ਬਣਾਇਆ ਹੈ ਤਾਂ ਜੋ ਉਹ ਪੰਜਾਬ ਸਰਕਾਰ ਨੂੰ ਚਲਦਾ ਕਰਕੇ ਗਵਰਨਰ ਕਾਨੂੰਨ ਲਾਗੂ ਕੀਤਾ ਜਾ ਸਕੇ।
ਮੌਕੇ ਦੇ ਬੁਲਾਰਿਆ ਮੁਤਾਬਕ ਜਿੱਥੇ ਉਹ ਆਪਣੀ ਪੁਜੀਸ਼ਨ ਨੂੰ ਮਜ਼ਬੂਤ ਕਰ ਪਾਰਟੀ ਕੋਲ ਹਾਜ਼ਰੀ ਲਗਵਾਉਣਾ ਚਾਹੁੰਦੇ ਹਨ, ਉੱਥੇ ਪੰਜਾਬ ਦੇ ਹਲਾਤਾਂ ਨੂੰ ਕੋਸ ਕੋਸ ਉਹ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਵੀ ਕਰ ਰਹੇ ਹਨ। ਪਾਰਟੀ ਦੀ ਸਿੰਮੀ ਸਿੰਮੀ ਬਿਸਮਿਲ ਦਾ ਕਹਿਣਾ ਹੈ ਕਿ ਉਨ੍ਹਾਂ ਹਰੇਕ ਐਤਵਾਰ ਗੁਰੂਘਰਾਂ ਵਿੱਚ ਜਾ ਕੇ ਉੱਥੇ ਆਪਣੇ ਸਟਾਲ ਲਗਾ ਕੇ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਪੰਜ ਸੌ ਤੋਂ ਉੱਪਰ ਪੰਜਾਬ ਨਾਲ ਸਬੰਧਤ ਪੰਜਾਬੀਆਂ ਦੇ ਦਸਤਖਤ ਕਰਵਾ ਚੁੱਕੇ ਹਨ। ਕੋਟਾ ਪੂਰਾ ਹੋਣ ਉਪਰੰਤ ਉਹ ਪਟੀਸ਼ਨ ਰਾਸ਼ਟਰਪਤੀ ਭਾਰਤ ਨੂੰ ਭੇਜਣਗੇ। ਇਸ ਮੁਹਿੰਮ ਵਿੱਚ ਸ਼ਾਮਲ ਮੁੱਖ ਵਿਅਕਤੀਆਂ ਵਿੱਚ ਅਮਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਗਿੱਲ, ਗੁਰਦੇਬ ਸਿੰਘ ਗੋਤੜਾ, ਜਗਤਾਰ ਸਿੰਘ, ਕੇ. ਕੇ. ਸਿੱਧੂ, ਮਨਮੀਤ ਸਿੰਘ ਅਤੇ ਸਿੰਮੀ ਬਿਸਮਿਲ ਸ਼ਾਮਲ ਹੋਏ।
More in ਦੇਸ਼
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...