ਨਵੀਂ ਦਿੱਲੀ- ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ (2024-25) ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਦੇ ਅਨੁਮਾਨ ਨੂੰ 6.8 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਅੱਜ ਜਾਰੀ ਏਸ਼ੀਆ ਪੈਸੀਫਿਕ ਲਈ ਆਪਣੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਆਪਣੀ ਆਰਥਿਕ ਵਿਕਾਸ ਨਾਲ ਹੈਰਾਨ ਕਰ ਰਹੀ ਹੈ ਅਤੇ ਪਿਛਲੇ ਵਿੱਤੀ ਸਾਲ (2023-24) ਵਿੱਚ ਇਹ 8.2 ਫੀਸਦ ਦੀ ਦਰ ਨਾਲ ਵਧੀ ਹੈ। ਏਜੰਸੀ ਨੇ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਦੀ ਵਿਕਾਸ ਦਰ ਘੱਟ ਕੇ 6.8 ਫ਼ੀਸਦ ’ਤੇ ਆ ਜਾਵੇਗੀ।