ਨਵੀਂ ਦਿੱਲੀ- ਅਮਰੀਕੀ ਸ਼ਾਰਟ-ਸੈਲਰ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਖ਼ਿਲਾਫ਼ ਆਪਣੀ ਰਿਪੋਰਟ ਦੀ ਇਕ ਕਾਪੀ ਇਸ ਦੇ ਪ੍ਰਕਾਸ਼ਨ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਨਿਊਯਾਰਕ ਸਥਿਤ ਹੈੱਜ ਫੰਡ ਮੈਨੇਜਰ ਮਾਰਕ ਕਿੰਗਡਨ ਨਾਲ ਸਾਂਝੀ ਕਰ ਦਿੱਤੀ ਸੀ ਅਤੇ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਚੜ੍ਹਤ ਅਤੇ ਗਿਰਾਵਟ ਦਾ ਲਾਭ ਲਿਆ ਸੀ। ਭਾਰਤੀ ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਹਿੰਡਨਬਰਗ ਨੂੰ ਭੇਜੇ ਆਪਣੇ 46 ਪੰਨਿਆਂ ਦੇ ਕਾਰਨ ਦੱਸੋ ਨੋਟਿਸ ’ਚ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਕੰਪਨੀ ਨੇ ਨਿਊਯਾਰਕ ਦੇ ਹੈੱਜ ਫੰਡ ਅਤੇ ਕੋਟਕ ਮਹਿੰਦਰਾ ਬੈਂਕ ਨਾਲ ਜੁੜੇ ਬ੍ਰੋਕਰਾਂ ਨੂੰ ਗਰੁੱਪ ਦੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਦੀ ਮੁਲਾਂਕਣ ਰਿਪੋਰਟ ਦੇ ਪ੍ਰਕਾਸ਼ਨ ਮਗਰੋਂ ਆਈ 150 ਅਰਬ ਡਾਲਰ ਦੀ ਵੱਡੀ ਗਿਰਾਵਟ ਨਾਲ ਲਾਭ ਹੋਇਆ।