ਨਿਊਯਾਰਕ - ਖੇਡਾਂ ਦੀਆਂ ਦੁਨੀਆਂ ਵਿੱਚ ਸਾਊਥ ਏਸ਼ੀਅਨ ਆਮ ਤੌਰ ਹਾਕੀ, ਕਬੱਡੀ, ਕ੍ਰਿਕਟ, ਅਥਲੈਟਿਕਸ ਅਤੇ ਫੁਟਬਾਲ ਵਰਗੀਆਂ ਖੇਡਾਂ ਵਿੱਚ ਧੁੰਮਾਂ ਪਾਉਂਦੇ ਆਮ ਨਜ਼ਰ ਆਉਂਦੇ ਵੇਖੇ ਗਏ। ਪਰ ਸੁਕੇਅਸ਼ ਇੱਕ ਐਸੀ ਖੇਡ ਹੈ ਜੋ ਸਟੈਮਨਾ ਭਰਪੂਰ ਅਤੇ ਇਕਾਗਰਤਾ ਦੀ ਮੁਥਾਜ ਹੈ। ਜਿਸ ਵਿੱਚ ਪਹਿਲੀ ਉਮਰੇ ਸਟੈਮਨਾ ਭਰਪੂਰ ਅਤੇ ਇਕਾਗਰਤਾ ਦੀ ਮੁਥਾਜ ਹੈ। ਜਿਸ ਵਿੱਚ ਪਹਿਲੀ ਉਮਰੇ ਹੀ ਇਸ ਦੀ ਉਪਾਸ਼ਕ ਬਣ ਅਜਿਹੀ ਥਾਂ ਬਣਾ ਲਈ ਹੈ ਜਿਸ ਦੀਆਂ ਧੁੰਮਾਂ ਆਪਣੀ ਉਮਰ ਦੇ ਗਰੁੱਪ ਵਿੱਚ ਪਾਈ ਤੁਰੀ ਜਾ ਰਹੀ ਹੈ।
ਜਿੱਥੇ ਇਸ ਨੇ ਹਰ ਪੱਧਰ ਤੇ ਆਪਣੀ ਉਮਰ ਦੀਆਂ ਲੜਕੀਆਂ ਨੂੰ ਪਛਾੜ ਕੇ ਅਮਰੀਕਾ ਦੀ ਉੱਤਮ ਸੁਕੇਅਸ਼ ਖਿਡਾਰਨ ਵਜੋਂ ਜਾਣੀ ਜਾਂਦੀ ਆਇਸ਼ਾ ਤਰਾਰ ਨੇ ਅਜੇ ਤੱਕ ਪਿੱਛੇ ਮੁੜਕੇ ਨਹੀਂ ਵੇਖਿਆ। ਉਸਨੇ ਸੰਖੇਪ ਮਿਲਣੀ ਦੌਰਾਨ ਸਾਡੇ ਪੱਤਰਕਾਰ ਡਾ. ਗਿੱਲ ਨੂੰ ਦੱਸਿਆ ਕਿ ਉਹ ਰੋਜ਼ਾਨਾ ਤਿੰਨ ਤੋਂ ਚਾਰ ਘੰਟੇ ਸੁਕੇਅਸ਼ ਹਾਲ ਵਿੱਚ ਪ੍ਰੈਕਟਿਸ ਕਰਦੀ ਹੈ ਅਤੇ ਦੋ ਦਰਜਨ ਸੈੱਟ ਇਸ ਖੇਡ ਨੂੰ ਖੇਡ ਕੇ ਜਾਂਦੀ ਹੈ। ਉਸਨੇ ਦੱਸਿਆ ਕਿ ਉਸ ਦਾ ਮਿਸ਼ਨ ਉਲੰਪਿਕ ਖੇਡਾਂ ਤੱਕ ਪਹੁੰਚਣਾ ਹੈ ਜਿਸ ਲਈ ਉਹ ਹਰ ਪੱਧਰ ਤੇ ਆਪਣੀ ਖੇਡ ਪ੍ਰਤਿਭਾ ਨੂੰ ਇਸ ਕਦਰ ਅਜ਼ਮਾ ਰਹੀ ਹੈ ਕਿ ਉਸ ਦਾ ਕੋਈ ਸਾਨੀ ਨਾ ਬਣ ਸਕੇ ਜਿਸ ਕਰਕੇ ਉਸ ਦੀ ਸਖਤ ਮਿਹਨਤ ਅੱਗੇ ਅਜੇ ਤੱਕ ਕੋਈ ਨਹੀਂ ਟਿਕਿਆ।
ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਉਸ ਨੂੰ ਹਰ ਉਹ ਸਹੂਲਤ ਮੁਹੱਈਆ ਕਰ ਰਹੇ ਹਾਂ ਜਿਸ ਦੀ ਆਇਸ਼ਾ ਨੂੰ ਲੋੜ ਹੈ ਉਸਦੀ ਮਾਂ ਸਾਜ਼ੀਆ ਹਮੇਸ਼ਾ ਹੀ ਉਸ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸਦੀਆਂ ਲੋੜਾਂ ਪੂਰੀਆਂ ਕਰ ਉਸਨੂੰ ਉਸਦੇ ਨਿਸ਼ਾਨੇ ਵਿੱਚ ਕਾਮਯਾਬ ਕਰਨ ਲਈ ਜੁਟੀ ਰਹਿੰਦੀ ਹੈ। ਆਇਸ਼ਾ ਦਾ ਕਹਿਣਾ ਹੈ ਕਿ ਉਸਦੀ ਪ੍ਰਾਪਤੀ ਭਵਿੱਖ ਵਿੱਚ ਉਸਦੇ ਮਾਪਿਆਂ ਤੇ ਮਿਹਨਤ ਸਦਕਾ ਹੋਵੇਗੀ। ਜਿਸ ਲਈ ਉਹ ਧੁੰਮਾ ਪਾ ਰਹੀ ਹੈ।