* ਮਹਿਕ ਕੌਰ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ
ਮੈਰੀਲੈਂਡ (ਗ.ਦ.) – ਅੱਜ ਕੱਲ• ਸਕੂਲਾਂ ਅਤੇ ਕਾਲਜਾਂ ਦੀਆਂ ਗ੍ਰੈਜੂਏਸ਼ਨਾਂ ਹੋ ਰਹੀਆਂ ਹਨ। ਜਿੱਥੇ ਅਜਿਹੇ ਦੌਰ ਵਿੱਚ ਪੰਜਾਬੀ ਭਾਈਚਾਰਾ ਵੀ ਇਸ ਦੌੜ ਵਿਚ ਪਿੱਛੇ ਨਹੀਂ ਹੈ। ਉੱਥੇ ਮਿਡਲ ਸਕੂਲ ਦੀ ਗ੍ਰੈਜੂਏਸ਼ਨ ਵਿੱਚ ਮਹਿਕ ਕੌਰ ਨੇ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਦੀਆਂ ਧੁੰਮਾਂ ਚਾਰ ਚੁਫੇਰੇ ਪੂਰੇ ਮੈਰੀਲੈਂਡ ਸਟੇਟ ਵਿੱਚ ਪੈ ਗਈਆਂ ਹਨ। ਮਹਿਕ ਕੌਰ ਨੇ ਅਕਾਦਮਿਕ ਖੇਤਰ ਵਿੱਚ ਸਾਇੰਸ, ਹਿਸਾਬ ਵਿੱਚ ਅੱਵਲ ਦਰਜਾ ਪ੍ਰਾਪਤ ਕੀਤਾ ਹੈ। ਭਾਵੇਂ ਸ਼ੁਰੂ ਤੋਂ ਹੀ ਇਸ ਨੇ ਕਲਾਸ ਦੀ ਲੀਡਰਸ਼ਿਪ ਲੈਣ ਲਈ ਆਪਣੀ ਵਿਰੋਧੀ ਨੂੰ ਪਛਾੜ ਕੇ ਕਲਾਸ ਦੀ ਪ੍ਰਧਾਨਗੀ ਨੂੰ ਸ਼ੁਰੂ ਕੀਤਾ ਸੀ, ਉੱਥੇ ਉਸਨੇ ਸਕੂਲ ਦੇ ਹਰ ਖੇਤਰ ਵਿੱਚ ਹੀ ਰਿਕਾਰਡ ਕਾਇਮ ਕੀਤਾ ਹੈ। ਜਿੱਥੇ ਉਸਨੇ ਰਾਸ਼ਟਰਪਤੀ ਕੈਸ਼ ਬਾਡੇ ਅਵਾਰਡ ਪ੍ਰਾਪਤ ਕੀਤਾ ਹੈ, ਉੱਥੇ ਸਿਟੀਜ਼ਨ ਅਵਾਰਡ ਵੀ ਆਪਣੇ ਪਾਲੇ ਵਿੱਚ ਸਰ ਕਰ ਕੇ ਹੈਰਾਨ ਕੀਤਾ ਹੈ।
ਮਹਿਕ ਕੌਰ ਉਹ ਲੜਕੀ ਹੈ ਜਿਸ ਦੇ ਪਿਤਾ ਜਸਦੀਪ ਸਿੰਘ ਜੱਸੀ ਅਤੇ ਮਾਤਾ ਮੋਨਾ ਕੌਰ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ, ਸਕੂਲ ਦੀਆਂ ਉਹ ਪ੍ਰਾਪਤੀਆਂ ਕੀਤੀਆਂ ਹਨ, ਜੋ ਕਮਿਊਨਿਟੀ ਲਈ ਪ੍ਰੇਰਨਾ ਸਰੋਤ ਹਨ। ਮਹਿਕ ਦੀਆਂ ਇਨ•ਾਂ ਪ੍ਰਾਪਤੀਆਂ ਸਦਕਾ ਕਮਿਊਨਿਟੀ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਮਾਪਿਆਂ ਦਾ ਨਾਮ ਵੀ ਮਾਣ ਨਾਲ ਉੱਚਾ ਹੋਇਆ ਹੈ। ਮਹਿਕ ਦੀ ਮਿਡਲ ਗ੍ਰੈਜੂਏਸ਼ਨ ਪ੍ਰਾਪਤ ਨੇ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਦੀ ਚਰਚਾ ਪੂਰੇ ਮੈਰੀਲੈਂਡ ਵਿੱਚ ਹੈ। ਇਨ•ਾਂ ਪ੍ਰਾਪਤੀਆਂ ਤੇ ਮਹਿਕ ਕੌਰ ਤੇ ਉਨ•ਾਂ ਦੇ ਪਰਿਵਾਰ ਨੂੰ ਦੋਸਤਾਂ, ਰਿਸ਼ਤੇਦਾਰਾਂ ਅਤੇ ਸਕੂਲ ਅਧਿਆਪਕਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ ਹਨ। ਉੱਥੇ ਸਾਜਿਦ ਤਰਾਰ, ਬਲਜਿੰਦਰ ਸਿੰਘ ਸ਼ੰਮੀ, ਮੀਊਰ ਮੋਦੀ, ਡਾ. ਗਿੱਲ, ਕੰਵਲਜੀਤ ਸਿੰਘ ਸੋਨੀ ਤੇ ਸੁਰਿੰਦਰ ਰਹੇਜਾ ਵਲੋਂ ਮੁਬਾਰਕਾਂ ਦਿੱਤੀਆਂ ਹਨ।