ਵਾਸ਼ਿੰਗਟਨ ਡੀ. ਸੀ. ਗੁਰੂਘਰ ਵਿੱਚ ਗੁੰਬਦ ਦੀ ਪ੍ਰਵਾਨਗੀ ਮਿਲਣ ਤੇ ਸੰਗਤਾਂ ਵਿੱਚ ਖੁਸ਼ੀਆਂ
ਵਾਸ਼ਿੰਗਟਨ ਡੀ. ਸੀ. (ਗਿੱਲ) - ਵਾਸ਼ਿੰਗਟਨ ਡੀ. ਸੀ. ਦਾ ਗੁਰੂਘਰ ਸੰਸਾਰ ਦੀ ਰਾਜਧਾਨੀ ਦਾ ਅਜਿਹਾ ਸ਼ਿੰਗਾਰ ਹੈ ਜਿਸ ਨੂੰ ਵੱਖ-ਵੱਖ ਮੁਲਕਾਂ ਦੇ ਡੈਲੀਗੇਟਸ ਵੇਖਣ ਆਉਂਦੇ ਹਨ। ਜਿੱਥੇ ਇਹ ਗੁਰੂਘਰ ਵਾਸ਼ਿੰਗਟਨ ਡੀ. ਸੀ. ਵਿੱਚ ਇੱਕੋ ਇੱਕ ਸਿੱਖੀ ਦੀ ਪਹਿਚਾਣ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਡਾ. ਦਲਜੀਤ ਸਿੰਘ ਸਾਹਨੀ ਦਾ ਅਥਾਹ ਯੋਗਦਾਨ ਹੈ। ਉਨ੍ਹਾਂ ਵਲੋਂ ਇਸ ਨੂੰ ਧਾਰਮਿਕ ਦਿਖ ਦੇਣ ਲਈ ਪਿਛਲੇ ਲੰਬੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਨੂੰ ਉਸ ਸਮੇਂ ਬੂਰ ਪਿਆ ਜਦੋਂ ਵਾਸ਼ਿੰਗਟਨ ਡੀ. ਸੀ. ਦੇ ਬਿਲਡਿੰਗ ਮਹਿਕਮੇ ਨੇ ਇਸ ਦੀ ਧਾਰਮਿਕ ਦਿੱਖ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਜਿਸ ਲਈ ਪ੍ਰਬੰਧਕਾਂ ਵਲੋਂ ਇਸ ਦੇ ਗੁੰਬਦ ਲਈ ਸੇਵਾ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਵਲੋਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਸੰਗਤਾਂ ਨੇ ਇਸ ਵਿੱਚ ਆਪਣੀ ਸੇਵਾ ਪਾਉਣੀ ਹੈ ਉਹ ਗੁਰੂਘਰ ਪ੍ਰਬੰਧਕਾਂ ਨਾਲ ਸੰਪਰਕ ਕਰਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਗੁਰੂਘਰ ਉੱਤੇ ਜਦੋਂ ਗੁੰਬਦ ਸੁਸ਼ੋਭਿਤ ਹੋ ਗਿਆ ਤਾਂ ਇਸ ਗੁਰੂਘਰ ਦੀ ਦਿੱਖ ਇਕ ਅਜੂਬੇ ਵਜੋਂ ਨਜ਼ਰ ਆਵੇਗੀ। ਇਸ ਦੀ ਪ੍ਰਵਾਨਗੀ ਨਾਲ ਸੰਗਤਾਂ ਵਿੱਚ ਕਾਫੀ ਖੁਸ਼ੀ ਹੈ। ਸੰਗਤਾਂ ਇਸ ਨੂੰ ਅਧੁਨਿਕ ਦਿੱਖ ਦੇਣ ਲਈ ਵਿਉਂਤਬੰਦੀਆਂ ਵਿੱਚ ਰੁੱਝੀਆਂ ਹੋਈਆਂ ਹਨ। ਆਸ ਹੈ ਕਿ ਇਸ ਦੇ ਗੁੰਬਦ ਸੁਸ਼ੋਭਿਤ ਕਰਨ ਨਾਲ ਗੁਰੂਘਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲੱਗਣਗੇ।
More in ਦੇਸ਼
ਨਵੀਂ ਦਿੱਲੀ-ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ 21 ਅਪਰੈਲ ਤੋਂ...
ਨਵੀਂ ਦਿੱਲੀ-ਕੌਮੀ ਜਾਂਚ ਏਜੰਸੀ (NIA) 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ...
ਲੁਧਿਆਣਾ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ...
ਨਾਗਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ...
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬੁੱਧਵਾਰ (2 ਅਪਰੈਲ) ਨੂੰ ਉਹ ਟੈਰਿਫ...
ਖਟਕੜ ਕਲਾਂ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ...
ਪਟਿਆਲਾ-ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਨੌਂ...
ਨਵੀਂ ਦਿੱਲੀ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ...
ਕੇਪ ਕੈਨਵਰਲ (ਅਮਰੀਕਾ)-ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ...
ਸ੍ਰੀ ਆਨੰਦਪੁਰ ਸਾਹਿਬ- ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਛੇ ਰੋਜ਼ਾ ਤਿਉਹਾਰ ਹੋਲਾ-ਮਹੱਲਾ ਦੇ...