21 Dec 2024

8 ਅਪ੍ਰੈਲ ਦੀ 'ਸਿੱਖ ਡੇ ਪਰੇਡ' ਵੱਖਰਾ ਇਤਿਹਾਸ ਸਿਰਜੇਗੀ

* ਵਾਸ਼ਿੰਗਟਨ ਡੀ. ਸੀ. ਦੀ 'ਸਿੱਖ ਡੇ ਪਰੇਡ' ਦੀਆਂ ਤਿਆਰੀਆਂ ਮੁਕੰਮਲ
* ਈਸਟ ਕੋਸਟ ਦੇ ਚਾਲੀ ਗੁਰਦੁਆਰੇ ਸ਼ਮੂਲੀਅਤ ਕਰਨਗੇ
* ਕੈਨੇਡਾ ਦੀ ਪਾਰਲੀਮੈਂਟ ਤੋਂ ਚੁਣੇ ਸਿੱਖ ਦੀ ਸ਼ਮੂਲੀਅਤ ਯਕੀਨੀ
* ਦੋ ਸੈਨੇਟਰ ਤੇ ਤਿੰਨ ਕਾਂਗਰਸਮੈਨਜ਼ ਨੇ ਹਾਮੀ ਭਰੀ
* ਮੈਟਰੋਪੁਲਿਟਨ ਦੇ ਸੱਤ ਗੁਰੂਘਰਾਂ ਦੇ ਪ੍ਰਬੰਧਕਾਂ ਵਲੋਂ ਬੱਸਾਂ ਸੰਗਤਾਂ ਨੂੰ ਮੁਹਈਆ ਕਰਨ ਦਾ ਫੈਸਲਾ

ਵਾਸ਼ਿੰਗਟਨ ਡੀ. ਸੀ. (ਵਿਸ਼ੇਸ਼ ਪ੍ਰਤਿਨਿਧ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 'ਸਿੱਖ ਡੇ ਪਰੇਡ' ਵਾਸ਼ਿੰਗਟਨ ਡੀ. ਸੀ. ਵਾਈਟ ਹਾਊਸ ਦੇ ਨੇੜੇ ਕੱਢੀ ਜਾ ਰਹੀ ਹੈ, ਜਿੱਥੇ ਇਸ ਪਰੇਡ ਨੂੰ ਭਰਵੀਂ ਹਾਜ਼ਰੀ ਨਾਲ ਸ਼ਿੰਗਾਰਨ ਲਈ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਪਹਿਲੀ ਮੀਟਿੰਗ ਵਿੱਚ ਇਸ ਪਰੇਡ ਨੂੰ 'ਸਿੱਖ ਡੇ ਪਰੇਡ' ਵਜੋਂ ਹਰ ਸਾਲ ਕੱਢਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਸਿੱਖ ਆਪਣੀ ਰਾਸ਼ਟਰੀ ਪਰੇਡ ਵਜੋਂ ਆਪਣੀ ਪਹਿਚਾਣ ਦਾ ਪ੍ਰਗਟਾਵਾ ਸੰਸਾਰ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਕਰ ਸਕਣ। ਜਿਸ ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਦੂਜੀ ਮੀਟਿੰਗ ਡੈਲਵੇਅਰ ਕੀਤੀ ਗਈ, ਜਿੱਥੇ ਹਰ ਗੁਰੂਘਰ ਤੋਂ ਇੱਕ-ਇੱਕ ਬੱਸ ਲਿਆਂਦੀ ਜਾਵੇ। ਤੀਸਰੀ ਮੀਟਿੰਗ ਭਾਈ ਸ਼ਵਿਦੰਰ ਸਿੰਘ ਦੀ ਰਿਹਾਇਸ਼ ਤੇ ਕੀਤੀ ਗਈ, ਜਿਸ ਵਿੱਚ ਸਿੱਖ ਐਸੋਸੀਏਸ਼ਨ ਬਾਲਟੀਮੋਰ ਤੋਂ ਮਨਜੀਤ ਸਿੰਘ ਕੈਰੋਂ, ਦਲਬੀਰ ਸਿੰਘ, ਭਾਈ ਚਤਰ ਸਿੰਘ ਗੁਰੂ ਗੋਬਿੰਦ ਸਿੰਘ ਫਾਸੁਡੇਸ਼ਨ,ਮਨਾਸਿਸ ਗੁਰੂਘਰ ਤੋਂ ਦਵਿੰਦਰ ਸਿੰਘ, ਗੁਰੂ ਨਾਨਕ ਫਾਊਂਡੇਸ਼ਨ ਤੋਂ ਚੇਅਰਮੈਨ ਪ੍ਰਮਿੰਦਰ ਸਿੰਘ ਅਹੂਜਾ, ਸਿੰਘ ਸਭਾ ਵਰਜੀਨੀਆ ਤੋਂ ਦਵਿੰਦਰ ਸਿੰਘ ਦਿਓਲ, ਡੰਡੋਕ ਗੁਰੂਘਰ ਤੋਂ ਬਲਵਿੰਦਰ ਸਿੰਘ ਤੇ ਦਵਿੰਦਰ ਸਿੰਘ ਨੇ ਹਿੱਸਾ ਲਿਆ। ਵਾਸ਼ਿੰਗਟਨ ਡੀ. ਸੀ. ਵਲੋਂ ਟੈਲੀਫੋਨ ਰਾਹੀਂ ਆਪਣੀ ਸ਼ਮੂਲੀਅਤ ਯਕੀਨੀ ਬਣਾਈ।
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਵਾਸ਼ਿੰਗਟਨ ਡੀ. ਸੀ. ਦੀ ਪਰੇਡ ੮ ਅਪ੍ਰੈਲ ਨੂੰ ਸਿੱਖਾਂ ਦੀ (Unity and strength) ਭਰਵੀਂ ਹਾਜ਼ਰੀ ਦੇ ਨਾਲ-ਨਾਲ ਵੱਖ ਫਲੋਟਾਂ ਅਤੇ ਬੈਨਰਾਂ ਤੋਂ ਇਲਾਵਾ ਝੂਲਦੇ ਨਿਸ਼ਾਨ ਨਾਲ ਇੱਕ ਵੱਖਰੀ ਪਹਿਚਾਣ ਦਾ ਪ੍ਰਗਟਾਵਾ ਕਰੇਗੀ। ਜਿੱਥੇ ਸਾਰੇ ਗੁਰੂਘਰਾਂ ਵਲੋਂ ਏਕੇ ਦਾ ਸਬੂਤ ਦਿੱਤਾ ਜਾ ਰਿਹਾ ਹੈ, ਉੱਥੇ ਆਸ ਹੈ ਕਿ 8 ਅਪ੍ਰੈਲ ਦੀ ਪਰੇਡ ਹੀ ਇੱਕੋ ਇੱਕ ਪਰੇਡ ਹੋਵੇਗੀ ਜੇ ਕਿਸੇ ਨੇ ਕਿਸੇ ਹੋਰ ਦਿਨ ਦਾ ਪਰਮਿਟ ਲਿਆ ਹੈ ਤਾਂ ਉਹ ਵੀ ਇਸੇ ਵਿੱਚ ਸ਼ਾਮਲ ਹੋ ਕੇ ਏਕੇ ਦਾ ਸਬੂਤ ਦੇਣ। ਕਿਉਂਕਿ ਵੱਖੋ ਵੱਖਰੀਆਂ ਤੂਤੀਆਂ ਵਜਾਉਣ ਦਾ ਕੋਈ ਫਾਇਦਾ ਨਹੀਂ ਹੈ।
ਜਿੱਥੇ ਸਾਰਿਆਂ ਦੀਆਂ ਨਜ਼ਰਾਂ ਇਸ ਪਰੇਡ ਤੇ ਹਨ, ਉੱਥੇ ਵੱਖ-ਵੱਖ ਗੁਰੂਘਰਾਂ ਵਲੋਂ ਲੰਗਰਾਂ, ਚਾਹ ਪਾਣੀ ਦੀਆਂ ਡਿਊਟੀਆਂ ਸੰਭਾਲ ਲਈਆਂ ਹਨ। ਭਾਈ ਸ਼ਵਿੰਦਰ ਸਿੰਘ ਮੁਤਾਬਕ ਇਹ ਪਰੇਡ ਵੱਖਰਾ ਇਤਿਹਾਸ ਸਿਰਜੇਗੀ। ਜਿਸ ਲਈ ਹਰ ਸਿੱਖ ਆਪੋ-ਆਪਣੀ ਜਗ੍ਹਾ ਯੋਗਦਾਨ ਪਾਉਣ ਦਾ ਸਬੂਤ ਦੇ ਰਿਹਾ ਹੈ। ਸਭ ਨੂੰ ਉਮੀਦ ਹੈ ਕਿ ਇਹ ਪਰੇਡ ਸਿੱਖਾਂ ਲਈ ਪ੍ਰੇਰਨਾ ਸਰੋਤ ਅਤੇ ਸਿੱਖੀ ਦੀ ਪਹਿਚਾਣ ਦਾ ਸੋਮਾ ਬਣੇਗੀ। ਅਗਲੀ ਮੀਟਿੰਗ ਨੀਉਜਰਸੀ ਹੋ ਰਹੀ ਹੈ। ਪਰ ਹਾਲ ਦੀ ਘੜੀ ਪਰੇਡ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅਖਬਾਰ ਤੇ ਟੀਵੀ ਵਿਗਿਆਪਨਾ ਨੇ ਸੰਗਤਾਂ ਨੂੰ ਜੁਟਾਉਣ ਲਈ ਅਹਿਮ ਰੋਲ ਨਿਭਾਇਆ ਹੈ। ਜਿਸ ਲਈ ਗੁਰੂ ਘਰਾਂ ਦੀਆ ਪ੍ਰਬੰਧਕ ਕਮੇਟੀਆਂ ਵਧਾਈ ਦੀਆ ਪਾਤਰ ਹਨ। ਆਸ ਹੈ ਕਿ ਵਸ਼ਿਗਟਨ ਡੀ ਸੀ ਦੀ ਰਿਹਾ ਪਰੇਡ ਵੱਖਰਾ ਹੀ ਇਤਹਾਸ ਸਿਰਜੇਗੀ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter