ਵਾਸ਼ਿੰਗਟਨ ਡੀ. ਸੀ. (ਗਿੱਲ) – ਸ੍ਰੀ ਐੱਨ. ਕੇ. ਮਿਸ਼ਰਾ ਭਾਰਤੀ ਅੰਬੈਸੀ ਵਾਸ਼ਿੰਗਟਨ ਉਨ੍ਹਾਂ ਵਲੋਂ ਭਾਰਤੀ ਕਮਿਊਨਿਟੀ ਨੂੰ ਮਜ਼ਬੂਤ ਅਤੇ ਜੋੜ ਕੇ ਰੱਖਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਜਿੱਥੇ ਉਨ੍ਹਾਂ ਵਲੋਂ ਭਾਰਤੀਆਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਖੁੱਲ੍ਹੇ ਦਰਬਾਰ ਆਯੋਜਿਤ ਕਰਕੇ ਸੁਣਨ ਦਾ ਵਸੀਲਾ ਪ੍ਰਦਾਨ ਕੀਤਾ ਹੈ। ਉੱਥੇ ਵੱਖ-ਵੱਖ ਭਾਰਤੀ ਤਿਉਹਾਰਾਂ ਨੂੰ ਮਨਾਉਣ ਲਈ ਵੀ ਪੂਰਨ ਯੋਗਦਾਨ ਪਾਇਆ ਹੈ। ਇਸ ਕਰਕੇ ਐੱਨ. ਕੇ. ਮਿਸ਼ਰਾ ਕਮਿਊਨਿਟੀ ਵਿੱਚ ਹਰਮਨ ਪਿਆਰੇ ਮੰਨੇ ਗਏ ਹਨ। ਇਨ੍ਹਾਂ ਦਾ ਨਿੱਘਾ ਸੁਭਾਅ ਅਤੇ ਹਲੀਮੀ ਬਦੋਬਦੀ ਇਨ੍ਹਾਂ ਨਾਲ ਨੇੜਤਾ ਵਧਾਉਣ ਵਿੱਚ ਲਾਲਸਾ ਪੈਦਾ ਕਰਦਾ ਹੈ। ਉਨ੍ਹਾਂ ਦੀਆਂ ਵਧੀਆ ਕਾਰਗੁਜ਼ਾਰੀਆਂ ਅਤੇ ਵਿਚਰਨ ਦੀ ਪਸੰਦੀਦਾ ਕਰਕੇ ਕਮਿਊਨਿਟੀ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿੱਚ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਵਰਲਡ ਯੁਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ ਦੇ ਅਹੁਦੇਦਾਰਾਂ ਵਲੋਂ ਐੱਨ. ਕੇ. ਮਿਸ਼ਰਾ ਕਮਿਊਨਿਟੀ ਮਨਿਸਟਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਜਿੱਥੇ ਅਮਰ ਸਿੰਘ ਮੱਲ੍ਹੀ ਚੇਅਰਮੈਨ ਨੇ ਮਿਸ਼ਰਾ ਜੀ ਦੀਆਂ ਕਾਰਗੁਜ਼ਾਰੀਆਂ ਅਤੇ ਨਿੱਘੇ ਸੁਭਾਅ ਬਾਰੇ ਚਾਨਣਾ ਪਾਇਆ। ਕੰਵਲਜੀਤ ਸਿੰਘ ਸੋਨੀ ਕਨਵੀਨਰ ਸਿੱਖ ਅਫੇਅਰਜ਼ ਭਾਰਤੀ ਜਨਤਾ ਪਾਰਟੀ ਅਤੇ ਡਾ. ਅਡੱਪਾ ਪ੍ਰਸਾਦ ਸੀਨੀਅਰ ਉੱਪ ਪ੍ਰਧਾਨ ਅਮਰੀਕਾ ਵਲੋਂ ਸ਼ਾਲ ਨਾਲ ਸਨਮਾਨਿਤ ਕੀਤਾ। ਜਿੱਥੇ ਇਨ੍ਹਾਂ ਨੇ ਮਿਸ਼ਰਾ ਜੀ ਦੀ ਤਾਰੀਫ ਕੀਤੀ, ਉੱਥੇ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਵਾਧਾ ਕਰਨ ਦਾ ਜ਼ਿਕਰ ਕੀਤਾ। ਗੁਰਚਰਨ ਸਿੰਘ ਵਰਲਡ ਬੈਂਕ ਨੇ ਕਿਹਾ ਕਿ ਮਿਸ਼ਰਾ ਜੀ ਅਜਿਹੀ ਇੱਕ ਸ਼ਾਨ ਹਨ ਜੋ ਹਰੇਕ ਨੂੰ ਵਿਅਕਤੀਤਵ ਰੂਪ ਵਿੱਚ ਹੀ ਮਿਲਦੇ ਅਤੇ ਹਰੇਕ ਨੂੰ ਖੁਸ਼ ਕਰਕੇ ਭੇਜਦੇ। ਜਿੱਥੇ ਬੀ. ਜੇ. ਪੀ. ਦੇ ਅਹੁਦੇਦਾਰਾਂ ਅਤੇ ਮੈਟਰੋਪੁਲਿਟਨ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਇਸ ਵਿਦਾਇਗੀ ਪਾਰਟੀ ਦੀ ਰੌਣਕ ਵਧਾਈ, ਉੱਥੇ ਬਲਜਿੰਦਰ ਸਿੰਘ ਸ਼ੰਮੀ ਕਨਵੀਨਰ ਬੀ. ਜੇ. ਪੀ. ਮੈਰੀਲੈਂਡ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।