* ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ
ਵਾਸ਼ਿੰਗਟਨ ਡੀ. ਸੀ. (ਗਿੱਲ) – ਖਾਲਸਾ ਪੰਜਾਬੀ ਸਕੂਲ ਜੋ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦਾ ਅਦਾਰਾ ਹੈ। ਇਸ ਸਕੂਲ ਵਿੱਚ ਜਿੱਥੇ ਬੱਚਿਆਂ ਨੂੰ ਪੰਜਾਬੀ, ਗੁਰਬਾਣੀ, ਗੱਤਕਾ ਅਤੇ ਕੀਰਤਨ ਸਿਖਾਇਆ ਜਾਂਦਾ ਹੈ। ਭਾਵੇਂ ਇਸ ਸਕੂਲ ਨੂੰ ਦੂਸਰੇ ਸਾਲ ਵਿੱਚ ਪ੍ਰਵੇਸ਼ ਹੋਣ ਦਾ ਮੌਕਾ ਮਿਲਿਆ ਹੈ। ਪ੍ਰਬੰਧਕਾਂ ਵਲੋਂ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਬੱਚਿਆਂ ਨੂੰ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ ਜੋੜਿਆ ਜਾਵੇ। ਬੱਚਿਆਂ ਅਤੇ ਮਾਪਿਆਂ ਦੇ ਉਤਸ਼ਾਹ ਨੂੰ ਵੇਖਦੇ ਹੋਏ, ਬੱਚਿਆਂ ਨੂੰ ਹਰ ਤਿਉਹਾਰ, ਗੁਰਪੁਰਬ ਅਤੇ ਵਾਤਾਵਰਨ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਂਦਾ ਹੈ। ਪਰ ਪੰਜਾਬੀ ਦਿਵਸ ਨੂੰ ਵੱਖਰੇ ਢੰਗ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਦੇ ਹਰ ਰੰਗ ਨੂੰ ਰੰਗਾਂ ਨਾਲ ਸ਼ਿੰਗਾਰ ਅਜਿਹੇ ਪੋਸਟਰ ਬਣਾਏ ਜੋ ਪ੍ਰੇਰਨਾ ਸਰੋਤ ਸਾਬਤ ਹੋਏ।
ਜ਼ਿਕਰਯੋਗ ਹੈ ਕਿ ਇਸ ਪੰਜਾਬੀ ਦਿਵਸ ਨੂੰ ਮਨਾਉਣ ਲਈ ਵਿਦਿਆਰਥੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ, ਜਿਸ ਦੇ ਅਧਾਰ ਤੇ ਬੱਚਿਆਂ ਨੇ ਆਪਣੀ ਮਿਹਨਤ ਅਤੇ ਯੋਗਤਾ ਨਾਲ ਪੰਜਾਬੀ ਦੇ ਹਰੇਕ ਪਹਿਲੂ ਗੁਰਬਾਣੀ, ਮਾਂ ਬੋਲੀ, ਵਿਰਸੇ ਅਤੇ ਆਲੇ-ਦੁਆਲੇ ਨੂੰ ਰੰਗਾਂ ਰਾਹੀਂ ਅਜਿਹੀ ਵਿਉਂਤਬੰਦੀ ਨਾਲ ਇਕਾਗਰ ਕੀਤਾ, ਜੋ ਕਾਬਲੇ ਤਾਰੀਫ ਸੀ। ਜਿੱਥੇ ਇਨ੍ਹਾਂ ਚਾਰ ਗਰੁੱਪਾਂ ਦੇ ਪਹਿਲੇ ਤਿੰਨ ਜੇਤੂਆਂ ਨੂੰ ਕੈਸ਼ ਅਤੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ, ਉੱਥੇ ਭਵਿੱਖ ਵਿੱਚ ਅਜਿਹੇ ਹੋਰ ਦਿਵਸ ਮਨਾਉਣ ਦਾ ਵਾਅਦਾ ਕੀਤਾ ਗਿਆ। ਜੇਤੂਆਂ ਵਿੱਚ ਪਹਿਲੇ ਗਰੁੱਪ ਵਿੱਚ ਰਨਬੀਰ ਸਿੰਘ (ਪਹਿਲੇ) ਹਰਸ਼ਦੀਪ ਸਿੰਘ (ਦੂਜੇ), ਹਰਮੀਤ ਕੌਰ (ਤੀਜੇ), ਗਰੁੱਪ ਨੰਬਰ ਦੋ ਵਿੱਚ ਨਿਮਰਤ ਕੌਰ (ਪਹਿਲੇ), ਗੁਰਕ੍ਰਿਪਾ ਕੌਰ (ਦੂਜੇ), ਹਰਨੂਰ ਸਿੰਘ (ਤੀਜੇ), ਗਰੁੱਪ ਨੰਬਰ ਤਿੰਨ ਵਿੱਚ ਅੰਸ਼ਪ੍ਰੀਤ ਸਿੰਘ ਪਹਿਲੇ ਵੰਸ਼ਪਰੀਤ ਸਿੰਘ (ਦੂਜੇ), ਅਭੈ ਸਿੰਘ (ਤੀਜੇ), ਚੌਥੇ ਗਰੁੱਪ ਵਿੱਚ ਅਰਸ਼ਦੀਪ ਕੌਰ (ਪਹਿਲੇ), ਜਸਕੀਰਤ ਕੌਰ (ਦੂਜੇ), ਮੇਹਰਵੀਨ ਕੌਰ (ਤੀਜੇ) ਸਥਾਨ ਤੇ ਰਹੇ। ਇਨਾਮ ਵੰਡ ਸਮਾਰੋਹ ਪ੍ਰਭਾਵਸ਼ਾਲੀ ਹੋ ਨਿਬੜਿਆ।ਅਧਿਆਪਕਾ ਦੇ ਸਹਿਯੋਗ ਅਤੇ ਮਿਹਨਤ ਨੇ ਖ਼ੂਬ ਰੰਗ ਬੰਨਿਆਂ । ਜਿਨਾ ਦੀ ਮਿਹਨਤ ਸਦਕਾ ਇਹ ਸਮਾਗਮ ਸਫਲਤਾ ਦਾ ਪੱਲਾ ਫੜ ਸਕਿਆ ਜੋ ਕਾਬਲੇ ਤਾਰੀਫ਼ ਸੀ।