19 Apr 2024

ਇੰਡੀਆਨਾ ਦੇ ਇੱਕ ਸਿੱਖ ਡਾਕਟਰ ਨੂੰ ਜਾਨੋ ਮਾਰਨ ਦੀ ਧਮਕੀ ਫੋਨ ਰਾਹੀਂ ਦਿੱਤੀ

ਇੰਡੀਆਨਾ (ਸੁਰਿੰਦਰ ਗਿੱਲ) – ਮੈਟਰੋ ਜਨਰਲ ਹਸਪਤਾਲ ਦੇ ਡਾ. ਅਮਰਦੀਪ ਸਿੰਘ ਨੂੰ ਫੋਨ ਮੈਸਜ਼ ਰਾਹੀਂ ਜਾਨੋ ਮਾਰਨ ਦੀ ਧਮਕੀ ਪ੍ਰਾਪਤ ਹੋਈ ਹੈ। ਧਮਕੀ ਦੇਣ ਵਾਲੇ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਹੈ। ਹੁਣ ਸਿੰਘ ਦਾ ਨੰਬਰ ਅਗਲਾ ਹੈ। ਬਲੂਮਿਨਗਟਨ ਪੁਲਿਸ ਨੇ ਦੱਸਿਆ ਕਿ ਫੋਨ ਦਾ ਮਾਲਕ ਜਿਊਂਦਾ ਹੈ ਅਤੇ ਕਿਸੇ ਤੀਸਰੇ ਵਿਅਕਤੀ ਨੇ ਇਸ ਨੰਬਰ ਨੂੰ ਭਾੜੇ ਦੇ ਤੌਰ ਤੇ ਵਰਤਿਆ ਹੈ ਭਾਵ ਹੈਕ ਕਰਕੇ ਕਾਰਵਾਈ ਕੀਤੀ ਹੈ।
ਅਮਨਦੀਪ ਸਿੰਘ ਮੁਤਾਬਕ ਪੁਲਿਸ ਇਸ ਧਮਕੀ ਨੂੰ ਨਸਲੀ ਹਮਲਾ ਗਿਣ ਰਹੀ ਹੈ ਜਿਸ ਲਈ ਇਸ ਦੀ ਛਾਣਬੀਣ ਡੂੰਗਾਈ ਵਿੱਚ ਉਨ੍ਹਾਂ ਵਲੋਂ ਕੀਤੀ ਜਾ ਰਹੀ ਹੈ। ਅਮਰਦੀਪ ਸਿੰਘ ਅਮਰੀਕਾ ਵਿੱਚ ੨੦੦੩ ਤੋਂ ਰਹਿ ਰਿਹਾ ਹੈ ਅਤੇ ਮੈਡੀਕਲ ਦੀ ਡਿਗਰੀ ਭਾਰਤ ਤੋਂ ਪ੍ਰਾਪਤ ਕਰਕੇ ਆਇਆ ਸੀ ਅਤੇ ਇਸੇ ਪ੍ਰੋਫੈਸ਼ਨ ਵਿੱਚ ਮੈਟਰੋ ਹਸਪਤਾਲ ਵਿੱਚ ਪ੍ਰਬੰਧਕਾਂ ਦੇ ਰੂਪ ਵਿੱਚ ਪਿਛਲੇ ਤਿੰਨ ਸਾਲ ਤੋਂ ਕਰ ਰਿਹਾ ਹੈ।
ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਈ ਕੰਮ ਪਿਛਲੇ ਇੱਕ ਹਫਤੇ ਤੋਂ ਧਿਆਨ ਵਿੱਚ ਆਏ ਹਨ ਅਤੇ ਉਸੇ ਕਿਸਮ ਦਾ ਇੱਕ ਕੇਸ ਧਮਕੀ ਵਾਲਾ ਇਹ ਵੀ ਹੈ। ਜਿਨ੍ਹਾਂ ਵਿੱਚ ਇੱਕ ਕੇਸ ਵਿੱਚ ਹੈਂਡਗਨ ਵੀ ਪਾਈ ਗਈ ਹੈ। ਸਿੱਖ ਪੈਕ ਵਲੋਂ ਅਜਿਹੇ ਨਸਲੀ ਹਮਲਿਆਂ ਵਾਲੇ ਕਈ ਕੇਸ ਪ੍ਰਾਪਤ ਹੋਏ ਹਨ ਜੋ ਚਿੰਤਾ ਦਾ ਵਿਸ਼ਾ ਹਨ। ਸਿੱਖ ਪੈਕ ਹਾਲ ਦੀ ਘੜੀ ਇੰਡੀਆਨਾ ਦੇ ਸਰਕਾਰੀ ਵਕੀਲ ਕਰਟਿਸ ਹਿਲ ਨਾਲ ਰਾਬਤਾ ਬਣਾਈ ਬੈਠੀ ਹੈ ਅਤੇ ਇਸ ਦੀ ਛਾਣਬੀਣ ਬਾਰੀਕੀ ਨਾਲ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਅਮਰੀਕਾ ਸੁਸਾਇਟੀ ਵਿੱਚ ਅਜਿਹੀਆਂ ਧਮਕੀਆਂ ਦੀ ਕੋਈ ਥਾਂ ਨਹੀਂ ਹੈ। ਸਿੱਖ ਪੈਕ ਦੇ ਚੇਅਰਮੈਨ ਗੁਰਿੰਦਰ ਸਿੰਘ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ੈ ਕਿ ਜਨਵਰੀ ਤੋਂ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਮਰੀਕਨ ਸ਼ਾਂਤੀ ਪਸੰਦ ਲੋਕ ਹਨ ਇਨ੍ਹਾਂ ਨੂੰ ਬਦਨਾਮ ਕਰਨ ਲਈ ਕਈ ਸ਼ਰਾਰਤੀ ਅਨਸਰ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ। ਜਿਨ੍ਹਾਂ ਨੂੰ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਡੋਨਲਡ ਟਰੰਪ ਰਾਸ਼ਟਰਪਤੀ ਕੋਲ ਵੀ ਮਸਲਾ ਉਠਾਇਆ ਹੈ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter