21 Dec 2024

ਨਫਰਤ ਤੇ ਅਪਰਾਧ ਨੂੰ ਨੱਥ ਪਾਉਣ ਲਈ ਵਾਈਟ ਹਾਊਸ ਸਾਹਮਣੇ ਸ਼ਾਂਤੀ ਮਾਰਚ ਕੀਤਾ

ਵਾਸ਼ਿੰਗਟਨ ਡੀ. ਸੀ. (ਗਿੱਲ) – ਭਾਰਤੀ ਕਮਿਊਨਿਟੀ ਮੈਟਰੋਪੁਲਿਟਨ ਡੀ. ਸੀ. ਸਥਿਤ ਤੇ ਵੱਖ-ਵੱਖ ਭਾਰਤੀ ਜਥੇਬੰਦੀਆਂ, ਰਾਜਨੀਤਕ ਲੀਡਰਾਂ ਅਤੇ ਗੁਰੂਘਰਾਂ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਨਫਰਤ ਅਤੇ ਅਪਰਾਧ ਨੂੰ ਠੱਲ੍ਹ ਪਾਉਣ ਲਈ ਇੱਕ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਸ਼ਾਂਤੀ ਮਾਰਚ ਵਾਈਟ ਹਾਊਸ ਦੇ ਸਾਹਮਣੇ ਸਥਿਤ ਲੈਫਿਅਟ ਪਾਰਕ ਵਿੱਚ ਕੱਢਿਆ ਗਿਆ। ਜਿੱਥੇ ਵੱਖ-ਵੱਖ ਲੀਡਰਾਂ ਵਲੋਂ ਨਫਰਤ ਅਤੇ ਅਪਰਾਧ ਸਬੰਧੀ ਉਠਾਏ ਬੈਨਰਾਂ ਅਤੇ ਅਦਰਸ਼ਵਾਨ ਰੁਚੀ ਤਖਤੀਆਂ ਰਾਹੀਂ ਅਮਰੀਕਨਾ ਅਤੇ ਵਾਈਟ ਹਾਊਸ ਦੇ ਕਾਂਗਰਸਮੈਨ ਤੇ ਸੈਨੇਟਰਾਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰਤੀ ਸ਼ਾਂਤੀ ਪਸੰਦ ਮਿਹਨਤੀ ਮਜ਼ਾਜ਼ ਵਾਲੀ ਸਖਸ਼ੀਅਤ ਦੇ ਮਾਲਕ ਹਨ। ਮਨੁੱਖਤਾ ਕੀਮਤੀ ਹੀਰਾ ਹੈ ਇਸ ਲਈ ਨਫਰਤ ਦੀ ਕਿਤੇ ਗੁੰਜਾਇਸ਼ ਨਹੀਂ ਹੈ।
ਹਾਲ ਦੀ ਘੜੀ ਨੌਜਵਾਨਾਂ ਭਾਰਤੀ ਇੰਜੀਨੀਅਰ ਨੂੰ ਅਮਰੀਕਾ ਦੀ ਕੈਨਸਿਸ ਸ਼ਹਿਰ ਵਿਖੇ ਗੋਲੀ ਮਾਰ ਕੇ ਮਾਰਿਆ ਗਿਆ। ਫਲੋਰਿਡਾ ਵਿਖੇ ਘਰ ਦੇ ਸਾਹਮਣੇ ਇਸ ਵਿਅਕਤੀ ਨੂੰ ਗੋਲੀ ਮਾਰੀ ਗਈ। ਸਿਆਟਲ ਵਿਖੇ ਇੱਕ ਭਾਰਤੀ ਨੂੰ ਘਰ ਦੇ ਬਾਹਰ ਜ਼ਖਮੀ ਕੀਤਾ ਗਿਆ। ਭਾਰਤੀ ਕਮਿਊਨਿਟੀ ਨੇ ਮਹਿਸੂਸ ਕੀਤਾ ਕਿ ਇਹ ਵਾਰਦਾਤਾਂ ਨਫਰਤ ਅਤੇ ਅਪਰਾਧਕ ਹਨ। ਉਨ੍ਹਾਂ ਵਲੋਂ ਇਕੱਠੇ ਹੋ ਕੇ ਇਸ ਦੇ ਖਿਲਾਫ ਅਵਾਜ ਉਠਾਈ ਹੈ। ਜਿਸ ਦੇ ਸਿੱਟੇ ਇਸ ਸ਼ਾਂਤੀ ਮਾਰਚ ਰਾਹੀਂ ਅਮਰੀਕਾ ਦੇ   ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਸ ਦੇ ਪ੍ਰਸ਼ਾਸਨ ਨੂੰ ਯਾਦ ਦਿਵਾਇਆ ਕਿ ਭਾਰਤੀ ਸ਼ਾਂਤੀ ਦੇ ਪੁਜਾਰੀ ਅਤੇ ਮਿਹਨਤ ਦੇ ਮੁਥਾਜੀ ਅਮਰੀਕਾ ਨੂੰ ਉੱਤਮ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀ ਕੌਮ ਹੈ, ਇਨਾ ਨਾਲ ਹੋਣ ਵਾਲੀਆ ਵਾਰਦਾਤਾਂ ਜੋ ਨਫ਼ਰਤ ਤੋਂ ਪਰੇਰਤ ਹਨ ਇਨਾ ਨੂੰ ਠੱਲ੍ਹ ਪਾਈ ਜਾਵੇ।
ਪ੍ਰਵਾਸੀ ਜੋ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਕਮਿਊਨਿਟੀਆਂ ਨਾਲ ਸਬੰਧਤ ਸਨ। ਉਨ੍ਹਾਂ ਵਲੋਂ ਨਫਰਤ ਅਤੇ ਅਪਰਾਧਕ ਘਟਨਾਵਾਂ ਦਾ ਵਿਰੋਧ ਸ਼ਾਂਤੀ ਢੰਗ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਨਫਰਤ ਅਤੇ ਅਪਰਾਧ ਦੇ ਖਿਲਾਫ ਹਨ। ਡਾ. ਅਡੱਪਾ ਪ੍ਰਸਾਦ, ਕੰਵਲਜੀਤ ਸਿੰਘ ਸੋਨੀ, ਬਖਸ਼ੀਸ਼ ਸਿੰਘ, ਚਤਰ ਸਿੰਘ, ਅਮਰ ਸਿੰਘ ਮੱਲੀ, ਗੁਰਚਰਨ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਲਕਸ਼ਮਨ ਨਰਾਇਣ, ਅਨਾਦੀ ਨਾਇਕ, ਸਰਬਜੀਤ ਸਿੰਘ ਬਖਸ਼ੀ, ਸਤੀਸ਼ ਕੋਰਬੇ,ਤੋਂ ਇਲਾਵਾ ਓਵਰਸੀਜ ਭਾਰਤੀ ਜਨਤਾ ਪਾਰਟੀ, ਸਿੱਖਸ ਆਫ ਅਮਰੀਕਾ, ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ, ਤੈਲਗੂ ਅਤੇ ਅਸਾਮੀ ਸੰਸਥਾਵਾਂ ਵਲੋਂ ਇਸ ਸ਼ਾਂਤੀ ਮਾਰਚ ਨੂੰ ਪ੍ਰਭਾਵਸ਼ਾਲੀ ਬਣਾਇਆ ਜਿਨ੍ਹਾਂ ਦੀ ਬੁਲੰਦ ਅਵਾਜ਼ ਨੇ ਭਾਰਤੀਆਂ ਦੀ ਅਵਾਜ਼ ਨੂੰ ਵਾਈਟ ਹਾਊਸ ਤੱਕ ਪਹੁੰਚਾਇਆ ਤਾਂ ਜੋ ਅਜਿਹੀਆਂ ਅਪਰਾਧਕ ਅਤੇ ਨਫਰਤ ਵਾਲੀਆਂ ਘਟਨਾਵਾਂ ਨੂੰ ਖਤਮ ਕੀਤਾ ਜਾ ਸਕੇ।
ਸਮੁੱਚੇ ਤੌਰ ਤੇ ਅਮਰੀਕਨ ਕਦੇ ਵੀ ਅਪਰਾਧ ਨੂੰ ਅੰਜਾਮ ਨਹੀਂ ਦੇ ਸਕਦੇ ਕਿਉਂਕਿ ਇਹ ਸ਼ਾਂਤੀ ਪਸੰਦ ਅਤੇ ਪਿਆਰ ਕਰਨ ਵਾਲੇ ਹਨ। ਪਰ ਕੁਝ ਸਿਰਫਿਰਿਆਂ ਕਰਕੇ ਅਮਰੀਕਨ ਕਮਿਊਨਿਟੀ ਨੂੰ ਨਮੋਸ਼ੀ ਹੈ। ਸੋ ਨਫਰਤ ਅਤੇ ਅਪਰਾਧ ਨੂੰ ਤੁਰੰਤ ਬੰਦ ਕਰਨ ਲਈ ਸਖਤੀ ਨਾਲ ਕਦਮ ਉਠਾਉਣੇ ਪੈਣਗੇ। ਇਸ ਗੱਲ ਦਾ ਪ੍ਰਗਟਾਵਾ ਪੁਨੀਤ ਆਹਲੂਵਾਲੀਆ ਨੇ ਕੀਤਾ ਜੋ ਰਿਪਬਲਿਕਨ ਪਾਰਟੀ ਦੇ ਵਰਜੀਨੀਆ ਦੇ ਨੁਮਾਇੰਦੇ ਹਨ। ਭਾਰਤੀ ਕਮਿਊਨਿਟੀ ਪੂਰੇ ਸੰਸਾਰ ਨੂੰ ਇੱਕ ਪਰਿਵਾਰ ਵਜੋਂ ਸਵੀਕਾਰਦੀ ਹੈ। ਇਸ ਲਈ ਉਹ ਅਪਰਾਧ ਤੇ ਨਫਰਤ ਦੇ ਖਿਲਾਫ ਡਟ ਕੇ ਖੜੇਗੀ ਅਤੇ ਸ਼ਾਂਤੀ ਦਾ ਸੁਨੇਹਾ ਹਰੇਕ ਨੂੰ ਦੇਣ ਵਾਸਤੇ ਹਰ ਵੇਲੇ ਤਿਆਰ ਰਹੇਗੀ।
ਹਾਜ਼ਰੀਨ ਨੇ ਇੱਕ ਗੱਲ ਮਹਿਸੂਸ ਕੀਤੀ ਕਿ ਪੰਜਾਬੀ ਕਮਿਊਨਿਟੀ ਸਿਰਫ ਗੁਰੂਘਰਾਂ ਦੇ ਅਹੁਦੇਦਾਰੀਆਂ ਤੱਕ ਸੀਮਤ ਹੈ ਜੋ ਅਜਿਹੇ ਨਫਰਤ ਅਤੇ ਅਪਰਾਧਕ ਘਟਨਾਵਾਂ ਦੇ ਖਿਲਾਫ ਸ਼ਕਤੀ ਦਿਖਾਉਣ ਵਿੱਚ ਅਸਮਰਥ ਹਨ।ਜਦਕਿ ਸਪੈਨਸ਼ ਕਮਿਊਨਿਟੀ ਅਜਿਹੇ ਸ਼ਾਂਤੀ ਰੈਲੀਆ ਲਈ ਅਪਾਣੀ ਕਮਿਊਨਿਟੀ ਨੂੰ ਬਹੁਤ ਜਥੇਬੰਦਕ ਕਰ ਚੁੱਕੇ ਹਨ ਜਿਸ ਕਰਕੇ ਉਹ ਆਪਣੇ ਜਰੂਰੀ ਕਾਰਜ ਤੇ ਨੌਕਰੀਆਂ ਦੀ ਪ੍ਰਵਾਹ ਨਹੀਂ ਕਰਦੇ। ਜੇਕਰ ਭਾਰਤੀ ਕਮਿਊਨਿਟੀ ਇਸ ਤਰ੍ਹਾਂ ਸ਼ਾਂਤੀ ਦੇ ਸ਼ਾਂਤੀ ਮਾਰਚ ਅਤੇ ਅਪਰਾਧਕ ਘਟਨਾਵਾਂ ਖਿਲਾਫ ਨਾ ਉੱਠੀ ਤਾਂ ਭਵਿੱਖ ਵਿੱਚ ਉਨ੍ਹਾਂ ਨੂੰ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਇਹ ਤੁਛ ਜਿਹਾ ਉਪਰਾਲਾ ਕਾਫੀ ਸਫਲ ਰਿਹਾ ਅਤੇ ਕਮਿਊਨਿਟੀ ਦੀਆਂ ਆਸਾਂ ਤੇ ਖਰਾ ਉਤਰਿਆ। ਜਿਸ ਕਾਰਜ ਸਬੰਧੀ ਇਹ ਸ਼ਾਂਤੀ ਮਾਰਚ ਕੀਤਾ ਗਿਆ, ਉਸ ਸਬੰਧੀ ਵਾਈਟ ਹਾਊਸ ਤੱਕ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਰਿਹਾ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter