ਨਿਊਯਾਰਕ (ਗਿੱਲ) – ਕਾਰੋਬਾਰੀ ਅਤੇ ਰਾਜਨੀਤਕਾਂ ਵਲੋਂ ਜਸਦੀਪ ਸਿੰਘ ਜੱਸੀ ਸਿਖਸ ਫਾਰ ਟਰੰਪ ਅਤੇ ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਨੂੰ ਰਿਚੀ-ਰਿਚੀ ਰੈਸਟੋਰੈਂਟ ਦੇ ਹਾਲ ਵਿੱਚ ਭਰਵੇਂ ਇਕੱਠ ਦੀ ਹਾਜ਼ਰੀ ਵਿੱਚ ਇਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਜਿੱਥੇ ਆਤਮਾ ਸਿੰਘ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ, ਉੱਥੇ ਉੱਘੀਆਂ ਸਖਸ਼ੀਅਤਾਂ ਰਾਹੀਂ ਫੁੱਲਾਂ ਦੇ ਗੁਲਦਸਤਿਆਂ ਨਾਲ ਦੋਹਾਂ ਸਖਸ਼ੀਅਤਾਂ ਨੂੰ ਜੀ ਆਇਆਂ ਨਿੱਘੇ ਰੂਪ ਵਿੱਚ ਕਿਹਾ।
ਹਰਵਿੰਦਰ ਰਿਆੜ ਉੱਘੇ ਪੱਤਰਕਾਰ ਨੇ ਜੱਸੀ ਅਤੇ ਸਾਜਿਦ ਤਰਾਰ ਵਲੋਂ ਨਿਭਾਈਆਂ ਕਾਰਗੁਜ਼ਾਰੀਆਂ ਤੇ ਚਾਨਣਾ ਪਾਇਆ। ਡਾ. ਗਿੱਲ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਟਰੰਪ ਦੀ ਜਿੱਤ ਤੱਕ ਦੇ ਸਫਰ ਨੂੰ ਆਏ ਮਹਿਮਾਨਾਂ ਨਾਲ ਸਾਂਝਾ ਕੀਤਾ ਗਿਆ।
ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ਟਰੰਪ ਦੀਆਂ ਨੀਤੀਆਂ ਅਤੇ ਪ੍ਰਸ਼ਾਸਨ ਦੀ ਫੈਸਲਿਆਂ ਸਬੰਧੀ ਹਾਜ਼ਰੀਨ ਨੂੰ ਜਾਣੂ ਕਰਵਾਇਆ। ਉਪਰੰਤ ਭੰਗੜੇ ਦੀ ਟੀਮ ਵਲੋਂ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ। ਜਿੱਥੇ ਇਸ ਸਮਾਗਮ ਨੂੰ ਕਾਮਯਾਬ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਬਲਜਿੰਦਰ ਸਿੰਘ ਸ਼ੰਮੀ ਵਲੋਂ ਸਮੁੱਚੀ ਟੀਮ ਵਲੋਂ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਗਈ। ਦੋਹਾਂ ਵਿਅਕਤੀਆਂ ਦਾ ਜਿਸ ਵਿੱਚ ਸਾਜਿਦ ਤਰਾਰ ਅਤੇ ਜਸਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉੱਥੇ ਉਨ੍ਹਾਂ ਵਲੋਂ ਨਿਭਾਏ ਰੋਲ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਅਖੀਰ ਵਿੱਚ ਪ੍ਰੈੱਸ, ਮਹਿਮਾਨਾਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਰਾਤਰੀ ਭੋਜ ਦੀ ਸਾਂਝ ਨਾਲ ਹਰੇਕ ਦੇ ਰੂਬਰੂ ਹੋ ਜੱਸੀ ਅਤੇ ਸੀ ਜੇ ਨੇ ਏਕਤਾ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਅਤੇ ਨੌਜਵਾਨਾਂ ਨੂੰ ਐਕਟਿਵ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ ਗਿਆ।
ਸਵਾਲ-ਜਵਾਬ ਸੈਸ਼ਨ ਦੌਰਾਨ ਦੋਹਾਂ ਸਖਸ਼ੀਅਤਾਂ ਨੇ ਆਏ ਮਹਿਮਾਨਾਂ ਨੂੰ ਸੰਤੁਸ਼ਟ ਕੀਤਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਸਮੁੱਚੇ ਤੌਰ ਤੇ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਹਿਮਾਨਾਂ ਦੇ ਆਸ਼ੇ ਤੇ ਹੋ ਨਿਬੜਿਆ ਜਿਸ ਦੀ ਹਰ ਪਾਸਿਉਂ ਸ਼ਲਾਘਾ ਹੋਈ ਹੈ। ਦਵਿੰਦਰ ਸਿੰਘ, ਜਗੀਰ ਸਿੰਘ ਸਬਜ਼ੀ ਮੰਡੀ ,ਪਾਲ ਅਤੇ ਜੱਸੀ ਵਲੋਂ ਸਮਾਗਮਾਂ ਉਲੀਕਣ ਤੇ ਧੰਨਵਾਦ ਕੀਤਾ ਗਿਆ। ਰਾਜੇਸ਼ ਗੋਗਨਾ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ ਗਈ ਹੈ।