ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਵਿੱਚ ਨਾਨ-ਪ੍ਰਾਫਿਟ ਸੰਸਥਾਵਾਂ ਅੱਜਕੱਲ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਪਈਆਂ ਹਨ। ਜਿਸ ਤਹਿਤ ਜਿੱਥੇ ਵੀ ਕਿਤੇ ਚੋਰੀ/ਠੱਗੀ ਦੀ ਵਾਰਦਾਤ ਤਹਿਤ ਕੁੱਟਮਾਰ ਜਾਂ ਗੋਲੀ ਕਾਂਡ ਹੁੰਦਾ ਹੈ ਉਸ ਦੀਆਂ ਫੋਟੋਆਂ ਅਤੇ ਵੀਡੀਓ ਨੂੰ ਵੱਡੇ ਪੱਧਰ ਤੇ ਵਿਗਿਆਪਨਾਂ ਰਾਹੀਂ ਦਰਸਾ ਕੇ ਕੁਝ ਸੰਸਥਾਵਾਂ ਲੱਖਾਂ ਡਾਲਰ ਇਕੱਠੇ ਕਰ ਚੁੱਕੀਆਂ ਹਨ ਅਤੇ ਕਈ ਕਰਨ ਦੇ ਮਨਸੂਬੇ ਘੜ ਰਹੀਆਂ ਹਨ। ਪਰ ਨਾਨ¸ਪ੍ਰਾਫਿਟ ਸੰਸਥਾਵਾਂ ਵੱਡੇ ਇਸ਼ਤਿਹਾਰ ਟੀ ਵੀ ਅਖਬਾਰਾਂ ਵਿੱਚ ਦੇ ਕੇ ਲੋਕ ਭਾਵਨਾਵਾਂ ਨੂੰ ਭੜਕਾ ਕੇ ਡਾਲਰ ਜੁਟਾਉਣ ਵਿੱਚ ਲੱਗੀਆਂ ਹੋਈਆਂ ਹਨ। ਪਰ ਲੋਕਾਂ ਵਲੋਂ ਹਿਸਾਬ-ਕਿਤਾਬ ਮੰਗਣ ਤੇ ਵੀ ਲੋਕਾਂ ਦੇ ਕੁਝ ਵੀ ਪੱਲੇ ਨਹੀਂ ਪਾਇਅੲ ਜਾ ਿਰਹਾ।ਜਿਸ ਦੇ ਸਿੱਟੇ ਵਜੋਂ ਹੁਣ ਸਟੇਟ ਮਹਿਕਮੇ ਨੂੰ ਸ਼ਿਕਾਇਤਾਂ ਤੇ ਲੋਕ ਉੱਤਰ ਆਏ ਹਨ। ਜਿਸ ਕਰਕੇ ਨਾਨ-ਪ੍ਰਾਫਿਟ ਸੰਸਥਾਵਾਂ ਦਾ ਹਿਸਾਬ ਚੈੱਕ ਹੋਣ ਦੇ ਮਨਸੂਬੇ ਬਣ ਗਏ ਹਨ। ਅਪੀਲ ਕੀਤੀ ਜਾ ਰਹੀ ਹੈ ਜੋ ਵੀ ਸੰਸਥਾ ਕੋਈ ਫੰਡ ਇਕੱਠਾ ਕਰਦੀ ਹੈ ਉਸ ਦੀ ਕਾਰਗੁਜ਼ਾਰੀ ਅਤੇ ਪਿਛੋਕੜ ਨੂੰ ਵੇਖਿਆ ਜਾਵੇ। ਉਨ੍ਹਾਂ ਵਲੋਂ ਇਹ ਫੰਡ ਕਿੱਥੇ ਖਰਚ ਕੀਤੇ ਜਾ ਰਹੇ ਹਨ ਅਤੇ ਉਸ ਦਾ ਕਮਿਊਨਿਟੀ ਨੂੰ ਕੋਈ ਫਾਇਦਾ ਪਹੁੰਚ ਰਿਹਾ ਹੈ ਜਾਂ ਨਹੀਂ। ਕਿਉਂਕਿ ਵੱਡੇ ਵੱਡੇ ਇਸ਼ਤਿਹਾਰ ਅਤੇ ਟੀ ਵੀ ਵਿਗਿਆਪਨ ਕਮਿਊਨਿਟੀ ਦਾ ਕੁਝ ਵੀ ਨਹੀਂ ਸਵਾਰਦੇ ਸਗੋਂ ਭਾਵਨਾਵਾਂ ਦਾ ਖਿਲਵਾੜ ਹੈ। ਗਰਾਊਂਡ ਪੱਧਰ ਤੇ ਦੇਖਿਆ ਜਾਵੇ ਕੀ ਕਾਰਗੁਜ਼ਾਰੀ ਹੋ ਰਹੀ ਹੈ। ਹਾਲ ਦੀ ਘੜੀ ਸਿੱਖੀ ਪਹਿਚਾਣ ਹੇਠ ਠੱਗੀ ਮਾਰੀ ਜਾ ਰਹੀ ਹੈ ਅਤੇ ਲੋਕ ਅੱਖਾਂ ਮੀਟ ਫੰਡ ਦੇਈ ਜਾ ਰਹੇ ਹਨ। ਜਦਕਿ ਇਸ ਤਹਿਤ ਕੁਝ ਵੀ ਨਹੀਂ ਹੋ ਰਿਹਾ। ਸੋ ਕਮਿਊਨਿਟੀ ਫੰਡ ਦੇਣ ਵੇਲੇ ਘੋਖ ਕਰਕੇ ਹੀ ਫੰਡ ਦੇਵੇ।