ਲਾਸ ਏਂਜਲਜ਼ (ਗਿੱਲ) – 59ਵਾਂ ਸਲਾਨਾ 'ਗਰਾਮੀ ਅਵਾਰਡ' ਇਸ ਸਾਲ ਲਾਸ ਏਜਲਜ਼ ਵਿਖੇ ਕਰਵਾਇਆ ਗਿਆ ਹੈ। ਇਹ ਅਵਾਰਡ ਵੱਖ-ਵੱਖ ਸ਼੍ਰੇਣੀਆਂ ਵਿੱਚ ਕੋਈ 83 ਦੇ ਲਗਭਗ ਸਨ। ਜਿਸ ਵਿੱਚ 2017 ਦੇ ਸਾਰੇ ਜੇਤੂ ਅਤੇ ਚੁਣੇ ਜਾਣ ਵਾਲੇ ਸ਼ਾਮਲ ਸਨ, ਜਿਨ੍ਹਾਂ ਦੀ ਯੋਗਤਾ ਨੂੰ ਕਈ ਪੱਖੋਂ ਘੋਖਿਆ ਗਿਆ ਸੀ। ਜਿੱਥੇ ਇਹ ਅਵਾਰਡ 1958 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਅਨੇਕਾਂ ਸ਼੍ਰੇਣੀਆਂ ਵਿੱਚ ਇਸ ਅਵਾਰਡ ਨੂੰ ਨਿਵਾਜਿਆ ਜਾਣ ਲੱਗਾ। ਇਸ ਨਾਲ ਹਰੀਜੀਵਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰੂਜਸ ਕੌਰ 'ਵਾਈਟ ਸੰਨ' ਦੇ ਨਾਮ ਵਜੋਂ ਹਿੱਸਾ ਲਿਆ। ਇਨ੍ਹਾਂ ਨੇ ਜੋ ਗਾਇਆ ਸੀ ਉਸਨੂੰ ਗੁਰੂਜਸ ਕੌਰ ਨੇ ਲਿਖਿਆ ਸੀ।
ਨਵੀ ਪਿਰਤ ਵਜੋਂ 'ਟਾਈਟ ਸੰਨ ਬੈਂਡ' ਗੁਰੂਜਸ ਕੌਰ ਅਤੇ ਹਰੀਜੀਵਨ ਸਿੰਘ ਨੇ ਸ਼ੁਰੂ ਕੀਤਾ ਸੀ ਜੋ ਅਮਰੀਕਨ ਸਿੱਖਾਂ ਵਿੱਚ ਕਾਫੀ ਪ੍ਰਚਲਤ ਹੈ। ਜਿਨ੍ਹਾਂ ਨੇ ਇਸ 2017 ਅਵਾਰਡ ਵਿੱਚ ਹਿੱਸਾ ਲਿਆ ਅਤੇ ਇਸ ਵਿੱਚ ਜੇਤੂ ਰਹੇ। ਜਿੱਥੇ ਅਮਰੀਕਾ ਅਤੇ ਪੂਰੇ ਜਗਤ ਵਿੱਚ ਸਿੱਖਾਂ ਵਲੋਂ ਜਿੱਤੇ ਇਸ ਅਵਾਰਡ ਦੀ ਚਰਾ ਹੈ ਉੱਥੇ 'ਵਾਈਟ ਸੰਨ ਬੈਂਡ' ਪੂਰੇ ਸੰਸਾਰ ਵਿੱਚ ਆਪਣੀ ਥਾਂ ਬਣਾ ਗਿਆ ਹੈ। ਗੁਰੂਜਸ ਅਤੇ ਹਰੀਜੀਵਨ ਨੇ ਕਿਹਾ ਕਿ ਇਹ ਗੁਰੂ ਦਾ ਕ੍ਰਿਸ਼ਮਾ ਹੈ ਜਿਸਨੇ ਸਾਨੂੰ ਇਹ ਉਪਾਧੀ ਬਖਸ਼ੀ ਹੈ। ਜਿੱਥੇ ਇਸ ਬੈਂਡ ਦੀਆਂ ਅਨੋਖੀਆਂ ਧੁਨਾਂ ਨੇ ਜੱਜਾਂ ਅਤੇ ਸਰੋਤਿਆਂ ਨੂੰ ਮੋਹ ਲਿਆ, ਉੱਥੇ ਸੱਠ ਸਾਲ ਦੇ ਅਰਸੇ ਵਿੱਸ ਸਿੱਖ ਜੋੜ ਨੇ ਗਰਾਮੀ ਅਵਾਰਡ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਜੋ ਸਿੱਖਾਂ ਲਈ ਫਖਰ ਵਾਲੀ ਗੱਲ ਵੀ ਹੈ ਅਤੇ ਰੁਤਬਾ ਵੀ ਹੈ।