21 Dec 2024

'ਸ਼ੁਕਰਾਨਾ ਅਦਾਇਗੀ ਦਿਵਸ' ਨੂੰ ਗਰੀਬਾਂ ਨੂੰ ਤੋਹਫੇ ਦੇ ਕੇ ਮਨਾਇਆ

*ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਨੇ ਤੋਹਫਿਆਂ ਦਾ ਕੀਤਾ ਪ੍ਰਬੰਧ
*ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ਸਮੂਹ ਸਟਾਫ ਨਾਲ ਤੋਹਫਿਆਂ ਦੀ ਵੈਨ ਨੂੰ ਦਿੱਤੀ ਹਰੀ ਝੰਡੀ
*ਪੰਜਾਬੀਆਂ ਅਤੇ ਅਮਰੀਕਨਾਂ ਵਲੋਂ ਸਾਂਝੇ ਤੌਰ ਤੇ ਗਰੀਬਾਂ ਨੂੰ ਤੋਹਫੇ ਵੰਡੇ ਅਤੇ ਅਸੀਸਾਂ ਲਈਆਂ
ਮੈਰੀਲੈਂਡ (ਗਿੱਲ) – ਸੈਂਟਰ ਫਾਰ ਸੋਸ਼ਲ ਚੇਂਜ ਅਤੇ ਸਿਖਸ ਆਫ ਅਮੈਰੀਕਾ ਸੰਸਥਾ ਦੇ ਸਾਂਝੇ ਸਹਿਯੋਗ ਨਾਲ 'ਸ਼ੁਕਰਾਨਾ ਅਦਾਇਗੀ ਦਿਵਸ' (ਥੈਂਕਸ ਗਿਵਿੰਗ ਡੇਅ) ਜੋ ਅਮਰੀਕਾ ਦਾ ਅਹਿਮ ਦਿਵਸ ਹੈ ਨੂੰ ਹਰ ਸਾਲ ਨਵੰਬਰ ਦੇ ਆਖਰੀ ਵੀਰਵਾਰ ਨੂੰ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਜਿੱਥੇ ਗਰੀਬਾਂ ਲਈ ਸਰਦੀ ਤੋਂ ਬਚਣ ਲਈ ਕੰਬਲ, ਪੁਸ਼ਾਕਾਂ ਅਤੇ ਖਾਣ ਪੀਣ ਦੀਆਂ ਵਸਤਾਂ ਨੂੰ ਮੈਰੀਲੈਂਡ ਸਟੇਟ ਦੀ ਸਿਟੀ ਬਾਲਟੀਮੋਰ ਦੀ ਕੇਂਦਰੀ ਸਟਰੀਟ ਜਿਸ ਤੇ ਇਸ ਦਿਨ ਗਰੀਬ ਇੰਤਜ਼ਾਰ ਕਰਦੇ ਹੁੰਦੇ ਹਨ ਕਿ ਉਨ੍ਹਾਂ ਦੀ ਕੋਈ ਸਾਰ ਲਵੇ। ਉਸ ਸਟਰੀਟ ਉੱਤੇ ਸੈਂਟਰ ਫਾਰ ਸੋਸ਼ਲ ਚੇਂਜ ਦਾ ਸਟਾਫ ਅਤੇ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਬੱਸ ਭਰਕੇ ਤੋਹਫਿਆਂ ਅਤੇ ਹੋਰ ਜਰੂਰੀ ਵਸਤਾਂ ਨੂੰ ਬੜੇ ਹੀ ਅਨੁਸਾਸ਼ਨੀ ਢੰਗ ਨਾਲ ਇਕੱਲੇ-ਇਕੱਲੇ ਵਿਅਕਤੀ ਨੂੰ ਆਪਣੇ ਕਰ ਕਮਲਾਂ ਨਾਲ ਪ੍ਰਦਾਨ ਕਰਦੇ ਹਨ।
ਜ਼ਿਕਰਯੋਗ ਹੈ ਕਿ ਸਥਾਨਕ ਗਰੀਬਾਂ ਵਲੋਂ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉੱਥੇ ਉਨ੍ਹਾਂ ਇਸ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੜੇ ਹੀ ਮੋਹ ਨਾਲ ਗਲਵਕੜੀ ਪਾ ਕੇ ਧੰਨਵਾਦ ਕੀਤਾ ਅਤੇ ਦੁਆਵਾਂ ਦਿੱਤੀਆਂ ਜੋ ਇਨ੍ਹਾਂ ਲਈ ਵਰਦਾਨ ਸੀ। ਜਸਦੀਪ ਸਿੰਘ ਜੱਸੀ ਸਿਖਸ ਫਾਰ ਟਰੰਪ ਨੇ ਕਿਹਾ ਕਿ ਅੱਜ ਇਨ੍ਹਾਂ ਗਰੀਬਾਂ ਦੀ ਹਮਾਇਤ ਟਰੰਪ ਦੀ ਜਿੱਤ ਨੂੰ ਸਮਰਪਿਤ ਹੈ ਤਾਂ ਜੋ ਉਹ ਇਨ੍ਹਾਂ ਗਰੀਬਾਂ ਲਈ ਵਧੀਆ ਸਕੀਮਾਂ ਲੈ ਕੇ ਆਉਣ। ਸਾਡੀਆਂ ਤੁੱਛ ਜਿਹੀਆਂ ਭੇਟਾਵਾਂ ਸਿਰਫ ਆਰਜੀ ਅਸੀਮ ਦਾ ਪ੍ਰਗਟਾਵਾ ਹੈ, ਜੋ ਅਸੀਂ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ।
ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਅਤੇ ਬਹੁਤ ਹੀ ਨਿੱਘੇ ਸੁਭਾਅ ਦੇ ਇਨਸਾਨ ਨੂੰ ਹਰੇਕ ਨੂੰ ਗਲਵਕੜੀ ਵਿੱਚ ਲੈ ਕੇ ਮਿਲੇ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦੇ ਹੋਏ ਉਪਹਾਰਾਂ ਦੀ ਵੰਡ ਕੀਤੀ। ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਬਲਜਿੰਦਰ ਸਿੰਘ ਸ਼ੰਮੀ, ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਵਿਦੇਸ਼ਾਂ ਵਿੱਚ ਆ ਕੇ ਵੀ ਮਾਨਵਤਾ ਦੀ ਸੇਵਾ ਕਰ ਰਹੇ ਹਾਂ, ਜੋ ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਸਿਖਾਇਆ ਹੈ। ਅਸੀਂ ਹਮੇਸ਼ਾ ਹੀ ਸੇਵਾ ਲਈ ਲੋਚਦੇ ਹਾਂ ਅਤੇ ਅੱਜ ਇਨ੍ਹਾਂ ਗਰੀਬ ਪਰਿਵਾਰਾਂ ਅਤੇ ਲੋੜਵੰਦਾਂ ਦੇ ਨਾਲ ਸਾਂਝ ਪਾ ਕੇ ਫਖਰ ਮਹਿਸੂਸ ਕਰ ਰਹੇ ਹਾਂ।
ਸੈਂਟਰ ਫਾਰ ਸੋਸ਼ਲ ਚੇਂਜ ਦੀ ਸਮੁੱਚੀ ਟੀਮ ਦੇ ਬਹੁਤ ਹੀ ਨਿਮਰਤਾ ਅਤੇ ਪਿਆਰ ਨਾਲ ਇਸ ਸੇਵਾ ਵਿੱਚ ਹਿੱਸਾ ਪਾਇਆ ਜੋ ਕਾਬਲੇ ਤਾਰੀਫ ਸੀ। ਇੱਥੋਂ ਤੱਕ ਕਿ ਜੱਸੀ ਅਤੇ ਸੀ. ਜੇ. ਦੇ ਸਾਥੀਆਂ ਵਲੋਂ ਵੀ ਹਿੱਸਾ ਲੈ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਲੋੜਵੰਦ ਪਰਿਵਾਰਾਂ ਦੀ ਵਾਹ-ਵਾਹ ਖੱਟੀ। ਆਸ ਹੈ ਕਿ ਸਿਖਸ ਆਫ ਅਮਰੀਕਾ ਅਤੇ ਸੈਂਟਰ ਫਾਰ ਸੋਸ਼ਲ ਚੇਂਜ ਇਹ ਉੱਦਮ ਸਦਾ ਕਰਦੇ ਰਹਿਣਗੇ ਅਤੇ ਆਪਣੀ ਸੱਭਿਅਤਾ ਦੀਆਂ ਸਿੱਖਿਆਵਾਂ ਨੂੰ ਚਾਰ ਚੰਨ ਲਾਉਂਦੇ ਰਹਿਣਗੇ। ਇਹ ਦਿਵਸ 1621 ਵਿੱਚ ਸ਼ੁਰੂ ਇਸ ਆਸ਼ੇ ਨਾਲ ਕੀਤਾ ਗਿਆ ਸੀ ਕਿ ਪਰਿਵਾਰ ਸਾਂਝੇ ਤੌਰ ਤੇ ਬੈਠ ਕੇ ਗੁੱਸੇ ਗਿਲੇ ਭੁਲਾ ਸਾਂਝੀਵਾਲਤਾ ਦਾ ਪ੍ਰਤੀਕ ਬਣ ਹਰੇਕ ਦੀ ਮਦਦ ਕੀਤੀ ਜਾਵੇ। ਇਸ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ, ਪਰ ਸਾਰੀਆਂ ਕਾਰਵਾਈਆਂ ਦਾ ਅੰਤ ਗਰੀਬਾਂ ਅਤੇ ਲੋੜਵੰਦ ਸਹਾਇਤਾ ਵਜੋਂ ਮਨਾਇਆ ਜਾਵੇ। ਇਸ ਨੂੰ ਰਾਸ਼ਟਰੀ ਛੁੱਟੀ ਵਜੋਂ 1789 ਵਿੱਚ ਜਾਰਜ ਵਾਸ਼ਿੰਗਟਨ ਨੇ ਸ਼ੁਰੂ ਕੀਤਾ ਜਿਸ ਨੂੰ ਛੋਟੇ ਅਤੇ ਵੱਡੇ ਪੱਧਰ ਤੇ ਮਨਾਇਆ ਜਾਣ ਲੱਗਾ। ਇਸ ਨੂੰ 1989 ਵਿੱਚ ਜਾਰਜ ਬੁਸ਼ ਨੇ ਵਾਈਟ ਹਾਊਸ ਵਿੱਚ ਟਰੱਕੀ ਡੇ ਵਜੋਂ ਵੀ ਮਨਾਉਣਾ ਸ਼ੁਰੂ ਕੀਤਾ ਹੈ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter