ਵਰਜੀਨੀਆ (ਗਿੱਲ/ਫਲੋਰਾ) - ਭਗਤ ਪੂਰਨ ਸਿੰਘ ਦੇ ਨਕਸ਼ੇ ਚਿੰਨ 'ਤੇ ਚੱਲ ਰਹੀ ਸਹਾਇਤਾ ਸੰਸਥਾ ਭਾਰਤ ਵਿੱਚ ਕਈ ਕਾਰਜ ਕਰ ਰਹੀ ਹੈ। ਜਿੱਥੇ ਇਸ ਸੰਸਥਾ ਨੇ ਅਪੰਗ ਬੱਚਿਆਂ ਨੂੰ ਸਹੂਲਤਾਂ ਦੇਣਾ ਅਤੇ ਉਹਨਾਂ ਲਈ ਬਾਲ ਘਰ ਉਸਾਰਨ ਦਾ ਬੀੜਾ ਚੁੱਕਿਆ ਹੋਇਆ ਹੈ। ਉਥੇ ਉਹਨਾਂ ਦੀ ਮਦਦ ਲਈ ਲੀਜ਼ਬਰਗ ਵਿਚ ਇੱਕ ਪੇਂਟਿੰਗ ਕੈਂਪ ਦਾ ਅਯੋਜਿਨ ਸਿਲਕ ਰੈਸਟੋਰੈਂਟ ਵਿਖੇ ਕੀਤਾ ਗਿਆ। ਜਿੱਥੇ ਅਨੇਕਾਂ ਪਰਿਵਾਰਾਂ ਵਲੋਂ ਆਪਣੇ ਬੱਚਿਆਂ ਨੂੰ ਸ਼ਾਮਲ ਕਰਵਾਇਆ। ਇਹ ਸਮਾਗਮ ਸੰਜੀਵ ਕੁਮਾਰ ਦੇ ਸਿਲਕ ਰੈਸਟੋਰੈਂਟ ਵਿਖੇ ਕੀਤਾ ਗਿਆ। ਜਿੱਥੇ ਅਨੇਕਾਂ ਪ੍ਰੀਵਾਰਾਂ ਵਲਂੋ ਆਪਣੇ ਬੱਚਿਆ ਨੂੰ ਸ਼ਾਮਲ ਅਤੇ ਪ੍ਰਬੰਧਕਾਂ ਲਈ ਹਾਲ ਮੁਫਤ ਪ੍ਰਦਾਨ ਕਰਵਾਇਆ ਗਿਆ। ਬੱਚਿਆ ਵਲੋਂ ਆਪਣੀ ਪ੍ਰਤਿਭਾ ਨੂੰ ਰੰਗਾਂ ਨਾਲ ਉਭਾਰ ਕੇ ਆਏ ਮਹਿਮਾਨਾਂ ਅਤੇ ਪ੍ਰਬੰਧਕਾਂ ਦੀ ਰੂਹ ਖੁਸ਼ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤੇਜ਼ਿੰਦਰ ਧਾਲੀਵਾਲ ਜੋ ਇੱਕ ਮਾਹਰ ਪੇਂਟਰ ਹਨ ਉਹਨਾਂ ਵਲੋਂ ਮੁਫਤ ਪੇਂਟਿਗ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਇਸ ਕੈਂਪ ਵਿੱਚ ਮੁਕਾਬਲੇ ਪ੍ਰਤੀ ਤਿਆਰ ਕੀਤਾ। ਜਿੱਥੇ ਪਰਿਵਾਰਾਂ ਵਲੋਂ ਇਸ ਅਰੰਭੇ ਕਾਰਜ ਲਈ ਮਾਲੀ ਸਹਾਇਤਾ ਦਾ ਪੂਰਨ ਯੋਗਦਾਨ ਪਾਇਆ, ਉੱਥੇ ਡਾ. ਨਵਦੀਪ ਕੌਰ ਔਲਖ ਵਲੋਂ ਅਰੰਭੇ ਕਾਰਜ ਦੀ ਸ਼ਲਾਘਾ ਵੀ ਕੀਤੀ ਜੋ ਅਪਾਹਜ, ਅਪੰਗ ਅਤੇ ਮੰਦਬੁੱਧੀ ਬੱਚਿਆਂ ਲਈ ਦਿਲ ਖੁੱਲ੍ਹ ਕੇ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪਰਿਵਾਰਾਂ ਵਲੋਂ ਦਿੱਤਾ ਦਾਨ ਬਾਲ ਉਸਾਰੀ ਦੇ ਕਾਰਜ ਲਈ ਵਰਤਿਆ ਜਾਵੇਗਾ ਜੋ ਅਪਾਹਜ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਬੱਚਿਆ ਦੇ ਅਜਿਹੇ ਮੁਕਾਬਲੇ ਹਰ ਸਾਲ ਕਰਵਾਏ ਜਾਣਗੇ ਤਾਂ ਜੋ ਉਹ ਆਪਣੀ ਯੋਗਤਾ ਨੂੰ ਹੋਰ ਵਧੀਆ ਢੰਗ ਨਾਲ ਉਭਾਰ ਸਕਣ। ਇਸ ਕਾਰਜ ਰਾਹੀਂ ਇਕੱਠੀ ਰਾਸ਼ੀ ਨੂੰ ਅਸੀਂ ਅਪੰਗ ਬੱਚਿਆਂ ਦੀ ਬਿਹਤਰੀ ਲਈ ਵਰਤੋਂ ਵਿੱਚ ਲਿਆਵੇਗੇ।
> ਇਸ ਪੇਂਟਿੰਗ ਸਮਾਗਮ ਵਿੱਚ ਤਿੰਨ ਦਰਜਨ ਵਿਦਿਆਰਥੀਆਂ ਅਤੇ ਪਰਿਵਾਰਾਂ ਨੇ ਸਹਿਯੋਗ ਦਿੱਤਾ ਜੋ ਕਾਬਲੇ ਤਾਰੀਫ ਸੀ। ਉਹਨਾਂ ਵਲੋਂ ਬਣਾਈਆਂ ਪੇਂਟਿੰਗਾਂ ਮੂੰਹ ਬੋਲਦੀ ਤਸਵੀਰ ਸਨ ਜੋ ਉਹਨਾਂ ਦੀ ਪ੍ਰਤੀਭਾ ਨੂੰ ਉਜਾਗਰ ਕਰਨ ਵਿੱਚ ਇਹ ਕੈਂਪ ਕਾਫੀ ਸਹਾਈ ਹੋਇਆ ਅਤੇ ਸਹਾਇਤਾ ਸੰਸਥਾ ਦੀ ਮਦਦ ਲਈ ਲਾਹੇਵੰਦ ਸਾਬਤ ਹੋਇਆ ਹੈ।