21 Dec 2024

ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ

ਮੈਰੀਲੈਂਡ (ਫਲੋਰਾ) - ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਅਤੇ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨਾਲ ਸਾਂਝੇ ਤੌਰ ਤੇ ਮਨਾਇਆ ਗਿਆ। ਜਿੱਥੇ ਆਸਾ ਦੀ ਵਾਰ ਦੇ ਕੀਰਤਨ ਭਾਈ ਬਖਸ਼ੀਸ਼ ਸਿੰਘ ਬਠਿੰਡਾ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤੇ ਗਏ। ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ ਵਲੋਂ ਇਸ ਅਵਸਰ ਤੇ ਖੂਬ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ ਗਈ। ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੀਰਤਨ ਅਤੇ ਸ਼ਬਦ ਗਾਇਨ ਕਰਦੇ ਹੋਏ ਕੀਤੀ ਗਈ। ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸੂਰੀ ਪਰਿਵਾਰ ਵਲੋਂ ਕਰਵਾਈ ਗਈ। ਸੇਵਾ ਤੋਂ ਬਾਅਦ ਚਾਹ ਅਤੇ ਮਠਿਆਈ ਦੇ ਲੰਗਰ ਦੀ ਸੇਵਾ ਸੰਗਤਾਂ ਨੇ ਸੇਵਾ ਭਾਵਨਾ ਅਤੇ ਸ਼ਰਧਾ ਨਾਲ ਕੀਤੀ।
ਦੁਪਿਹਰ ਦੇ ਦੀਵਾਨ ਸਮੇਂ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦਾ ਸੰਚਾਲਨ ਡਾ. ਸੁਰਿੰਦਰ ਸਿੰਘ ਗਿੱਲ ਸਕੂਲ ਦੇ ਮੁੱਖ ਸੇਵਾਦਾਰ ਵਲੋਂ ਤਰਤੀਬਵਾਰ ਪੇਸ਼ ਕੀਤਾ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਅਵਨੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਉਹਨਾਂ ਵਲੋਂ ਚਾਰ ਦਿਸ਼ਾਵਾਂ ਵਿੱਚ ਕੀਤੀਆਂ ਉਦਾਸੀਆਂ ਦੀ ਜਾਣਕਾਰੀ ਦੱਸ ਕੇ ਆਪਣੀ ਹਾਜ਼ਰੀ ਲਗਵਾਈ। ਸਕੂਲ ਦੇ ਵਿਦਿਆਰਥੀਆ ਜਿਸ ਵਿੱਚ ਜਸਲੀਨ ਕੌਰ, ਮੇਹਰਵੀਨ ਕੌਰ, ਅਰਸ਼ਦੀਪ, ਦੀਪ ਅਸ਼ੀਸ਼ ਅਤੇ ਸਮੂਹ ਵਿਦਿਆਰਥੀਆਂ ਵਲੋਂ 'ਦੇਹ ਸ਼ਿਵਾ ਬਰ ਮੋਹਿ ਇਹੈ' ਦਾ ਸ਼ਬਦ ਉਚਾਰਨ ਕਰਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਸਮੀਤ ਕੌਰ, ਮਨਰੀਤ ਅਤੇ ਨਿਮਰਤਾ ਕੌਰ ਨੇ 'ਗੁਰੂ ਨਾਨਕ ਦੇ ਬੱਚੇ ਹਾਂ' ਕਵਿਤਾ ਉਚਾਰਣ ਕਰਕੇ ਸੰਗਤਾਂ ਦੀਆ ਅਸੀਸਾਂ ਪ੍ਰਾਪਤ ਕੀਤੀਆ। ਬੀਬਾ ਲਿਵ ਕੌਰ, ਅਕਸ਼ਦੀਪ ਕੌਰ ਅਤੇ ਅਗਮਦੀਪ ਕੌਰ ਨੇ 'ਨਾਨਕੀ ਦਾ ਵੀਰ' ਕਵਿਤਾ ਸੁਣਾਈ ਅਤੇ ਸੰਗਤਾਂ ਤੋਂ ਵਾਹ ਵਾਹ ਖੱਟੀ। ਵੰਸ਼ਦੀਪ ਸਿੰਘ ਅਤੇ ਅੰਸ਼ਪ੍ਰੀਤ ਸਿੰਘ ਵਲੋਂ ਬਾਬੇ ਨਾਨਕ ਦੀਆ ਸਾਖੀਆਂ ਸੱਚਾ ਸੌਦਾ ਅਤੇ ਪਹਿਲੀਆਂ ਪੰਜ ਪਾਤਸ਼ਾਹੀ ਵਲੋਂ ਦਿੱਤੀਆਂ ਸਿੱਖਿਆਵਾਂ ਦੀ ਭਰਪੂਰ ਜਾਣਕਾਰੀ ਦਿੱਤੀ ਜੋ ਸੰਗਤਾਂ ਲਈ ਬਹੁਤ ਹੀ ਪ੍ਰੇਰਨਾ ਸਰੋਤ ਸਾਬਤ ਹੋਈਆਂ।
ਅਰਸ਼ਦੀਪ ਕੌਰ ਅਤੇ ਦੀਪ ਅਸੀਸ ਵਲੋਂ ਵੀ ਬਾਬੇ ਨਾਨਕ ਵਲੋਂ ਦਿੱਤੀਆਂ ਸਿੱਖਿਆਵਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕਣ ਅਤੇ ਕਿਰਤ ਕਰਨ ਦੀਆ ਜੁਗਤਾਂ ਜ਼ਿੰਦਗੀ ਦਾ ਅੰਗ ਬਣਾਉਣ ਤੇ ਜ਼ੋਰ ਦਿੱਤਾ। ਖਾਲਸਾਈ ਪੁਸ਼ਾਕਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਇੰਝ ਲੱਗ ਰਹੇ ਸਨ ਜਿਵੇਂ ਧਾਰਮਿਕ ਰਹੁਰੀਤਾਂ ਦਾ ਹੜ• ਆਇਆ ਹੋਵੇ। ਜਿੱਥੇ ਮਾਪੇ ਫੁੱਲੇ ਨਹੀਂ ਸਮਾ ਰਹੇ ਉੱਥੇ ਸੰਗਤਾਂ ਵੀ ਖਾਲਸਾ ਸਕੂਲ ਦੇ ਬੱਚਿਆਂ ਦੀ ਖਾਲਸਾਮਈ ਦਿਲਚਸਪੀ ਵੇਖ ਕੇ ਹੈਰਾਨ ਸਨ। ਭਾਵੇਂ ਖਾਸਲਾ ਪੰਜਾਬੀ ਸਕੂਲ ਦੀ ਉਮਰ ਛੋਟੀ ਹੈ ਪਰ ਇਸ ਵੱਲੋਂ ਪੁੱਟੀਆ ਜਾਂਦੀਆਂ ਪੁਲਾਂਘਾ ਸ਼ਲਾਘਾਯੋਗ ਹਨ। ਅਧਿਆਪਕ ਵਲੋਂ ਬਹੁਤ ਮਿਹਨਤ ਕਰਕੇ ਪੂਰੇ ਪ੍ਰੋਗਰਾਮ ਨੂੰ ਉਲੀਕਿਆ ਸੀ।
ਸਟੇਜ਼ ਤੋਂ ਸਕੱਤਰ ਮਾਸਟਰ ਧਰਮਪਾਲ ਸਿੰਘ ਵਲੋਂ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬੱਚਿਆਂ, ਮਾਪਿਆਂ, ਵਿਦਿਆਰਥੀਆਂ ਅਤੇ ਪ੍ਰਿੰਸੀਪਲ ਖਾਲਸਾ ਪੰਜਾਬੀ ਸਕੂਲ ਦੀ ਸਰਾਹਨਾ ਕੀਤੀ ਗਈ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਪ੍ਰਧਾਨ ਮੰਨਜੀਤ ਸਿੰਘ ਕੈਰੋ ਵੱਲੋਂ ਡਾਕਟਰ ਸੁਰਿੰਦਰ ਸਿੰਘ ਨੂੰ ਸਨਮਾਨਿਤ ਕਰਨ ਦੇ ਅਦੇਸ਼ ਤੇ ਹੈੱਡ ਗਰੰਥੀ ਸੁਰਜੀਤ ਸਿੰਘ ਵੱਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਬੱਚਿਆਂ ਦੇ ਪ੍ਰੋਗਰਾਮ ਤੋਂ ਬਾਅਦ ਭਾਂਈ ਬਖਸ਼ੀਸ਼ ਸਿੰਘ ਬਠਿੰਡਾ ਦੇ ਜਥੇ ਨੂੰ ਬਾਬੇ ਨਾਨਕ ਦੀ ਬਾਣੀ ਨਾਲ ਖੂਬ ਨਿਹਾਲ ਕੀਤਾ। ਜਿੱਥੇ ਲੰਗਰਾਂ ਅਤੇ ਜਲੇਬੀਆਂ ਦੀ ਸੇਵਾ ਸਾਰਾ ਦਿਨ ਚਲਦੀ ਰਹੀ ਉੱਥੇ ਪ੍ਰਬੰਧਕਾਂ ਵਲੋਂ ਲਗਾਤਾਰ ਸੇਵਾ ਕਰਕੇ ਖੂਬ ਲਾਹਾ ਲਿਆ। ਸਮੁੱਚਾ ਦਿਹਾੜਾ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਸਮਰਪਿਤ ਅਥਾਹ ਛਾਪ ਛੱਡ ਗਿਆ। ਜਿਸ ਨੂੰ ਉਲੀਕਣ ਦਾ ਪ੍ਰਬੰਧ, ਚੇਅਰਮੈਨ, ਪ੍ਰਧਾਨ ਸਕੱਤਰ, ਕੈਸ਼ੀਅਰ ਤੋਂ ਇਲਾਵਾ ਕੁੱਝ ਪ੍ਰੀਵਾਰਾਂ ਦਾ ਭਰਪੂਰ ਯੋਗਦਾਨ ਰਿਹਾ ਸੀ।
 ਸੰਗਤਾਂ ਵੱਲੋਂ ਅਧਿਆਪਕਾ ਨੂੰ ਢੇਰ ਸਾਰੀਆ ਵਧਾਈਆ ਦਿਤੀਆ ਤੇ ਬਚਿਆ ਦੀ ਯੋਗ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਜੋ ਕਾਬਲੇ ਤਾਰੀਫ਼ ਸੀ। ਆਸ ਹੈ ਕਿ ਮਾਪਿਆ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਹ ਖਾਲਸਾ ਪੰਜਾਬੀ ਸਕੂਲ ਮੈਰੀਲੈਡ ਦਾ ਸਰਵੋਤਮ ਸਕੂਲ ਬਣੇਗਾ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter