25 Apr 2024

ਅਮਰੀਕਾ ਦੀ ਕੌਂਸਲ ਜਨਰਲ ਨੇ ਕਰਾਚੀ ਦੇ ਵਫਦ ਨਾਲ ਰਾਤਰੀ ਭੋਜ ਸਮੇਂ ਵੱਖ-ਵੱਖ ਮਸਲਿਆਂ ਤੇ ਵਿਚਾਰਾਂ ਕੀਤੀਆਂ

ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) – ਅਮਰੀਕਾ ਦੀ ਕੌਂਸਲ ਜਨਰਲ ਗਰੇਸ ਸ਼ੈਲਟਨ ਵਲੋਂ ਰਾਤਰੀ ਭੋਜ ਕਰਾਚੀ ਸਥਿਤ ਰਿਹਾਇਸ਼ ਤੇ ਕੀਤਾ, ਜਿਸ ਵਿੱਚ ਸਥਾਨਕ ਵਫਦ ਰਮੇਸ਼ ਸਿੰਘ ਖਾਲਸਾ ਪੈਟਰਨ ਪਾਕਿਸਤਾਨ ਕੌਂਸਲ ਅਤੇ ਅਲਿਮਾ ਅਸਾਹਨ ਸਦੀਨੀ ਦੀ ਅਗਵਾਈ ਵਿੱਚ ਇਸ ਰਾਤਰੀ ਭੋਜ ਵਿੱਚ ਸ਼ਾਮਲ ਹੋਇਆ। ਜਿੱਥੇ ਇਸ ਵਫਦ ਵਲੋਂ ਕੌਂਸਲ ਜਨਰਲ ਨੂੰ ਨਿੱਘੇ ਸਵਾਗਤ ਰਾਹੀਂ ਪਹੁੰਂਚ ਕੀਤੀ ਗਈ, ਉੱਥੇ ਸਥਾਨਕ ਮੁਸ਼ਕਲਾਂ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ ਗਈਆਂ। ਗਰੇਸ ਨੇ ਕਿਹਾ ਕਿ ਭਾਈਚਾਰਕ ਸਾਂਝ ਅਤੇ ਸਾਦਗੀ ਭਰਿਆ ਮੋਹ ਉਨ•ਾਂ ਲਈ ਪ੍ਰੇਰਨਾ ਸਰੋਤ ਰਹੇਗਾ ਅਤੇ ਉਹ ਕਮਿਊਨਿਟੀ ਨਾਲ ਮਿਲ ਜੁਲ ਕੇ ਕੰਮ ਕਰਨਗੇ ਤਾਂ ਜੋ ਕਰਾਚੀ ਸਥਿਤ ਸਖਸ਼ੀਅਤਾਂ ਉਨ•ਾਂ ਦੇ ਕੰਮ ਕਰਨ ਤੋਂ ਚੰਗੀ ਤਰ•ਾਂ ਵਾਕਫ ਹੋ ਸਕਣ।
ਰਮੇਸ਼ ਸਿੰਘ ਖਾਲਸਾ ਵਲੋਂ ਕੌਂਸਲ ਜਨਰਲ ਨੂੰ ਸਥਾਨਕ ਗੁਰੂਘਰ ਆਉਣ ਦਾ ਸੱਦਾ ਦਿੱਤਾ ਅਤੇ ਭਵਿੱਖ ਨੂੰ ਸਥਾਨਕ ਗੁਰੂਘਰ ਆਉਣ ਦਾ ਸੱਦਾ ਦਿੱਤਾ ਅਤੇ ਭਵਿੱਖ ਵਿੱਚ ਇਸੇ ਤਰ•ਾਂ ਮੇਲ ਮਿਲਾਪ ਰੱਖਣ ਦਾ ਜ਼ਿਕਰ ਕੀਤਾ। ਜਿੱਥੇ ਇਸ ਰਾਤਰੀ ਭੋਜ ਰਾਹੀਂ ਘੱਟ ਗਿਣਤੀਆਂ ਲਈ ਪਕੇਰੀ ਸਾਂਝ ਦਾ ਵਸੀਲਾ ਬਣੀ, ਉੱਥੇ ਸਥਾਨਕ ਮਸਲਿਆਂ ਅਤੇ ਵਿਚਾਰਾਂ ਰਾਹੀਂ ਨੇੜਤਾ ਦਾ ਪੱਲੜਾ ਭਾਰੀ ਰਿਹਾ। ਆਸ ਕੀਤੀ ਜਾ ਰਹੀ ਹੈ ਕਿ ਇਹ ਸਾਰਥਕ ਮਿਲਣੀ ਘੱਟ ਗਿਣਤੀਆਂ ਲਈ ਮੀਲ ਪੱਥਰ ਸਾਬਤ ਹੋਵੇਗੀ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter