ਵਾਸ਼ਿੰਗਟਨ ਡੀ. ਸੀ. (ਗ.ਦ.) – ਪੰਜਾਬ ਦੇ ਉੱਘੇ ਕਬੱਡੀ ਅਤੇ ਬਾਕਸਿੰਗ ਖਿਡਾਰੀ ਗੁਰਦੀਪ ਸਿੰਘ ਸਿੱਧੂ ਦੀ ਬੇਟੀ ਸੁਪਨੀਤ ਸਿੱਧੂ ਸੰਗਤ ਮੰਡੀ ਬਠਿੰਡਾ ਦੀ ਹੋਣਹਾਰ ਅਤੇ ਬੜੀ ਸੁਚੱਜੀ ਸੀ। ਉਸਨੇ ਮੁਢਲੀ ਪੜ੍ਹਾਈ ਪਿੰਡ ਬਾਦਲ ਦਸਮੇਸ਼ ਗਰਲਜ਼ ਸਕੂਲ ਤੋਂ ਕੀਤੀ ਸੀ ਅਤੇ ਦਸਵੀਂ ਤੋਂ ਬਾਅਦ ਉਹ ਅਮਰੀਕਾ ਦੇ ਵਰਜੀਨੀਆਂ ਸ਼ਹਿਰ ਆਪਣੇ ਮਾਤਾ-ਪਿਤਾ ਕੋਲ ਆ ਗਈ, ਜਿੱਥੇ ਉਸਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਕੇ ਵਰਾਈਜ਼ਨ ਕੰਪਨੀ ਵਿੱਚ ਨੌਕਰੀ ਕੀਤੀ, ਪਰ ਮੇਜੋਮਾ ਮੁਤਾਬਕ ਉਨ੍ਹਾਂ ਦਾ ਵਿਆਹੁਤਾ ਜੀਵਨ ਸਫਲਤਾ ਦੇ ਪੜਾਅ ਤੋਂ ਉਖੜ ਗਿਆ, ਪਰ ਉਸ ਦਾ ਦ੍ਰਿੜ ਇਰਾਦਾ ਅਤੇ ਨਰੋਆ ਸੁਭਾਅ ਹਮੇਸ਼ਾ ਹੀ ਹਸਮੁਖਤਾ ਦਾ ਪੱਲੜਾ ਫੜ੍ਹਦਾ ਆਮ ਨਜ਼ਰ ਆਉਂਦਾ ਵੇਖਿਆ ਗਿਆ ਹੈ।
ਉਸਦੇ ਵਧੀਆ ਸੁਭਾਅ ਅਤੇ ਘਰੇਲੂ ਦੇਸ਼ਾਂ ਦੀ ਸ਼ਮੂਲੀਅਤ ਨੇ ਉਸ ਨੂੰ ਹਰੇਕ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਵਿੱਚ ਸੁਘੜ ਸਿਆਣੀ ਅਤੇ ਸੁਸ਼ੀਲਤਾ ਦੇ ਰੁਤਬੇ ਵਜੋਂ ਜਾਣੀ ਜਾਂਦੀ ਸੁਪ੍ਰੀਤ ਕੌਰ ਉਰਫ ਸ਼ੈਂਪੀ ਹਰ ਇੱਕ ਦਾ ਮਨ ਜਿੱਤਦੀ ਨਜ਼ਰ ਆਉਂਦੀ ਆਮ ਵੇਖੀ ਗਈ। ਪਰ ਵਾਹਿਗੁਰੂ ਨੂੰ ਉਸ ਦਾ ਸਿਆਣਪ ਅਤੇ ਹਸਮੁਖਤਾ ਨੂੰ ਐਸਾ ਗ੍ਰਹਿਣ ਲਗਾਇਆ ਕਿ ਉਹ ਕੈਂਸਰ ਦੀ ਪੀੜਤ ਹੋ ਗਈ ਅਤੇ ਉਸ ਵਾਹਿਗੁਰੂ ਨੇ ਉਸ ਦੀ ਜਰੂਰਤ ਨੂੰ ਆਪਣੇ ਕੋਲ ਜ਼ਿਆਦਾ ਸਮਝਦੇ ਹੋਏ ਭਰ ਜਵਾਨੀ ਵਿੱਚ ਸੱਦ ਲਿਆ ਜੋ ਕਿ ਅਸਹਿ ਅਤੇ ਅਕਹਿ ਸੀ। ਮਾਪਿਆਂ ਦੀ ਪਿਆਰੀ ਅਤੇ ਸਾਡੀ ਦੁਲਾਰੀ ਸ਼ੈਂਪੀ ਇਸ ਫਾਨੀ ਸੰਸਾਰ ਨੂੰ ਛੱਡ ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਅਸੀਂ ਉਸ ਦੀ ਅੰਤਿਮ ਰਸਮ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਗੁਰੂ ਚਰਨਾ ਵਿੱਚ ਥਾਂ ਦੇਵੇ ਅਤੇ ਪਰਿਵਾਰ ਨੂੰ ਦ੍ਰਿੜਤਾ ਨਾਲ ਘਾਟਾ ਬਰਦਾਸ਼ਤ ਕਰਨ ਦਾ ਪ੍ਰਮਾਤਮਾ ਬੱਲ ਬਖਸ਼ੇ।