ਵਾਸ਼ਿੰਗਟਨ ਡੀ. ਸੀ. (ਗ.ਦ) – ਏਸ਼ੀਅਨ ਅਮਰੀਕਨ ਡੈਮੋਕਰੇਟਿਕ ਕੁਲੀਸ਼ਨ ਕਮੇਟੀ ਦੀ ਮੀਟਿੰਗ ਮੈਰੀਲੈਂਡ ਵਿਖੇ ਹੋਈ, ਜਿੱਥੇ ਸਿੱਖਿਆ ਬੋਰਡ ਲਈ ਤਿੰਨ ਉਮੀਦਵਾਰਾਂ ਦੀ ਸਿਫਾਰਸ਼ ਅਤੇ ਸਮਰਥਨ ਕੀਤਾ। ਜਿੱਥੇ ਘੱਟ ਗਿਣਤੀਆਂ ਦੇ ਵਿਸ਼ਿਆਂ ਅਤੇ ਮੰਗਾਂ ਨੂੰ ਵਿਚਾਰਿਆ ਗਿਆ, ਉੱਥੇ ਸਿੱਖ ਬੱਚਿਆਂ ਨੂੰ ਆ ਰਹੀਆਂ ਸਕੂਲ ਮੁਸ਼ਕਲਾਂ 'ਤੇ ਖੁਲ• ਕੇ ਵਿਚਾਰਾਂ ਕੀਤੀਆਂ ਗਈਆਂ ਤਾਂ ਜੋ ਇਹ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਇਨ•ਾਂ ਮੁਕਸ਼ਲਾਂ ਦਾ ਹੱਲ ਸਹਿਜ ਹੀ ਕਰ ਸਕਣ।
ਜ਼ਿਕਰਯੋਗ ਹੈ ਕਿ ਬਖਸ਼ੀਸ਼ ਸਿੰਘ ਏਸ਼ੀਅਨ ਅਮਰੀਕਨ ਡੈਮੋਕਰੇਟਿਕ ਕੁਲੀਸ਼ਨ ਦੇ ਕੋ-ਚੇਅਰ ਹਨ ਉਨ•ਾਂ ਨੇ ਜ਼ੋਰ ਦਿੱਤਾ ਕਿ ਜਿਹੜੇ ਬੱਚੇ ਭਾਰਤ ਤੋਂ ਆਉਂਦੇ ਹਨ ਉਨ•ਾਂ ਨੂੰ ਅੰਗਰੇਜ਼ੀ ਸਮਝਣ ਅਤੇ ਬੋਲਣ ਲਈ ਮੁਸ਼ਕਲ ਆਉਂਦੀ ਹੈ। ਕਿਉਂਕਿ ਅਮਰੀਕਨ ਦਾ ਬੋਲਣ ਦਾ ਲਹਿਜ਼ਾ ਨਵੇਂ ਵਿਦਿਆਰਥੀਆਂ ਨੂੰ ਸਮਝ ਨਹੀਂ ਆਉਂਦਾ। ਇਸ ਲਈ ਉਨ•ਾਂ ਲਈ ਸਪੈਸ਼ਲ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਦੂਸਰੇ ਵਿਦਿਆਰਥੀਆਂ ਦੇ ਬਰਾਬਰ ਹੋ ਕੇ ਆਪਣੀ ਪੜ•ਾਈ ਨੂੰ ਜਾਰੀ ਰੱਖ ਸਕਣ। ਉਨ•ਾਂ ਅੱਗੇ ਕਿਹਾ ਕਿ ਮਾਪਿਆਂ ਲਈ ਵੀ ਟਰਾਂਸਲੇਟਰ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਮੁਢਲੀਆਂ ਸਹੂਲਤਾਂ ਲੈਣ ਵਾਸਤੇ ਲਾਹਾ ਲੈ ਸਕਣ।
ਅਖੀਰ ਵਿੱਚ ਬਖਸ਼ੀਸ਼ ਸਿੰਘ 'ਤੇ ਉਨ•ਾਂ ਦੇ ਸਾਥੀਆਂ ਨੇ ਮੋਟਗੁਮਰੀ ਕਾਉਂਟੀ ਲਈ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਉਨ•ਾਂ ਦੇ ਸਮਰਥਨ ਕਰਨ ਸਬੰਧੀ ਜ਼ੋਰਦਾਰ ਅਪੀਲ ਕੀਤੀ ਤਾਂ ਜੋ ਉਹ ਪੰਜਾਬੀਆਂ ਲਈ ਵਿਲੱਖਣ ਕਰ ਸਕਣ, ਜੋ ਉਨ•ਾਂ ਦੀ ਜਰੂਰਤ ਹੈ। ਜਿਨ•ਾਂ ਤਿੰਨ ਨਾਵਾਂ ਦਾ ਸਮਰਥਨ ਕੀਤਾ ਗਿਆ ਉਨ•ਾਂ ਵਿੱਚ ਸ਼ੇਬਰਾ ਈਵਨਜ਼, ਰੀਬੈਕਾ ਸਮਨੋ ਡਰੋਸਵਾਨੀ ਅਤੇ ਫਿਲਪ ਕਾਫਮੈਨ ਸ਼ਾਮਲ ਹਨ। ਉਨ•ਾਂ ਕਿਹਾ ਕਿ ਇਨ•ਾਂ ਲਈ ਵੋਟਾਂ ਭੁਗਤਾਉਣ ਲਈ ਘਰ-ਘਰ ਜਾ ਕੇ ਮਦਦ ਕੀਤੀ ਜਾਵੇਗੀ ਤਾਂ ਜੋ ਇਹ ਜਿੱਤ ਕੇ ਇੱਕ ਪੰਜਾਬੀ ਬੱਚਿਆਂ ਦੀ ਮਦਦ ਕਰ ਸਕਣ। ਬਖਸ਼ੀਸ਼ ਨੇ ਸਿੱਖ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਉਹ ਇਨ•ਾਂ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਉਹ ਸਾਡੇ ਆਸ਼ੇ ਤੇ ਪੂਰਨ ਉਤਰ ਸਕਣ।