ਵਾਸ਼ਿੰਗਟਨ ਡੀ. ਸੀ. (ਗ.ਦ.) - ਪੂਰੇ ਅਮਰੀਕਾ ਵਿੱਚ 9/11 ਦਾ ਮਨਹੂਸ ਦਿਨ ਨਾ ਭੁੱਲਣ ਵਾਲਾ ਇਤਿਹਾਸਕ ਦਿਹਾੜਾ ਹਰੇਕ ਵਸਨੀਕ ਦੇ ਦਿਲੋ ਦਿਮਾਗ ਵਿੱਚ ਕਾਇਰਤਾ ਦੇ ਪ੍ਰਤੀਕ ਵਜੋਂ ਵਸਿਆ ਹੋਇਆ ਹੈ। ਪਰ ਇਸ ਦਿਹਾੜੇ ਦੀ ਕਾਇਰਤਾ ਤੋਂ ਅਮਰੀਕਾ ਨੇ ਕਾਫੀ ਕੁਝ ਸਿੱਖਿਆ ਹੈ। ਜਿਸ ਦੇ ਇਵਜਾਨ ਪਿਛਲੇ ਪੰਦਰਾਂ ਸਾਲਾਂ ਤੋਂ ਅਮਰੀਕਾ ਨੂੰ ਸੁਰੱਖਿਅਤ ਅਤੇ ਅਧੁਨਿਕ ਸਕਿਓਰਿਟੀ ਦਾ ਸਰੋਤ ਮੰਨਿਆ ਜਾ ਰਿਹਾ ਹੈ। ਜਿਸ ਸਦਕਾ ਅਜੇ ਤੱਕ ਮੁੜ ਕੋਈ ਅਜਿਹਾ ਨਹੀਂ ਕਰ ਸਕਿਆ। ਅਮਰੀਕਾ ਦੀ ਸਕਿਓਰਿਟੀ ਪੱਟੀ ਨੂੰ ਢਾਹ ਲਾਉਣ ਲਈ, ਕਿਉਂਕਿ ਟੀ. ਐੱਸ. ਏ. ਦੀ ਏਅਰਪੋਰਟ ਸਕਿਓਰਿਟੀ ਅਤੇ ਅਧੁਨਿਕ ਖੋਜ਼ਾਂ ਨੇ ਬਾਜ਼ ਦੀ ਅੱਖ ਵਾਂਗ ਨਿਗ੍ਹਾ ਰੱਖੀ ਹੋਈ ਹੈ ਅਤੇ ਹਰੇਕ ਨੂੰ ਸੂਈ ਦੇ ਨੱਕੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਜੋ ਮੁੜ ਕੋਈ ਐਸੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।
ਗੌਰਵਤਲਬ ਹੈ ਐੱਫ. ਬੀ. ਆਈ. ਦਾ ਬਜਟ ਤਿੰਨ ਗੁਣਾ ਕਰਨਾ, ਸਕਿਓਰਿਟੀ ਨੌਕਰੀ ਵਿੱਚ ਵਾਧਾ ਅਤੇ ਅਧੁਨਿਕ ਸੁਰੱਖਿਅਤ ਸੁਵਿਧਾਵਾਂ ਨੂੰ ਪਹਿਲ ਕਦਮੀ ਦੇ ਕੇ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਅਮਰੀਕਾ ਸਮੁੱਚੇ ਤੌਰ ਤੇ ਸੁਰੱਖਿਅਤ ਹੈ। ਪਰ ਦੂਜੇ ਪਾਸੇ ਇਸ 9/11 ਦੀ ਬਰਸੀ ਨੂੰ ਲੈ ਕੇ ਇਸ ਵਾਰਦਾਤ ਵਿੱਚ ਸ਼ਹੀਦ ਹੋਏ ਪ੍ਰੀਵਾਰਾਂ, ਵਿਆਕਤੀਆਂ ਅਤੇ ਕਰਮਚਾਰੀਆਂ ਨੂੰ ਸਰਕਾਰੀ, ਗੈਰ ਸਰਕਾਰੀ ਅਤੇ ਪ੍ਰੀਵਾਰਕ ਤੌਰ ਤੇ ਹੰਝੂਆਂ ਭਰੀ ਸ਼ਰਧਾਜ਼ਲੀ ਦਿੱਤੀ ਜਾਂਦੀ ਹੈ। ਵੱਖ-ਵੱਖ ਸਭਾਵਾਂ, ਮੋਮਬੱਤੀਆਂ ਵਾਲਾ ਮਾਰਚ ਅਤੇ ਹਰੇਕ ਖੋਏ ਹੋਏ ਪ੍ਰਾਣੀ ਪ੍ਰਤੀ ਸੁਹਯ ਦਾ ਇਜ਼ਹਾਰ ਹਰੇਕ ਕੋਈ ਇਸ ਕਦਰ ਕਰਦਾ ਹੈ ਕਿ ਉਹਨਾਂ ਦੀ ਸਹਾਰਨਭੂਤੀ ਵਿਲੱਖਣਤਾ ਦਾ ਉਭਾਰ ਮੰਨੀ ਜਾਂਦੀ ਹੈ। ਇਸ ਵਾਰ ਐੱਨ. ਐੱਫ. ਐੱਲ. ਟੀਮ ਨੇ ਰਾਸ਼ਟਰੀ ਗੀਤ ਦੌਰਾਨ ਸ਼ਰਧਾ ਦੇ ਫੁੱਲ ਭੇਟ ਕਰਕੇ ਸਮੁੱਚੇ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਸ਼ਰਧਾ ਦਾ ਪ੍ਰਤੀਕ ਬਣਦੇ ਲੋੜੀਂਦਿਆਂ ਨੂੰ ਨਮਨ ਕੀਤਾ ਹੈ ਇਸ ਸਾਲ ਦੇ ਇਤਿਹਾਸ ਦੀ ਹੰਝੂਆਂ ਭਰੀ ਸ਼ਰਧਾ ਸੀ।