-ਗਗਨ ਦਮਾਮਾ-
ਮੀਡੀਆ ਪਿਤਾਮਾ, ਸਮਾਜ ਸੇਵੀ ਅਤੇ ਵੈਟਰਨ ਨੇਤਾ ਭਰਪੂਰ ਸਿੰਘ ਬਲਬੀਰ ਦੇ ਅਕਾਲ ਚਲਾਣੇ ਤੇ ਵਿਦੇਸ਼ੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿੱਥੇ ਮਰਹੂਮ ਨੇਤਾ ਦੀਆਂ ਲਿਖਤਾਂ ਅਤੇ ਸੱਚੀ ਸੁੱਚੀ ਪੱਤਰਕਾਰੀ ਲਿੱਖਤਾਂ ਨੂੰ ਯਾਦ ਕੀਤਾ ਗਿਆ। ਉਹਨਾਂ ਦੀ ਕਲਮ ਨੂੰ ਸਰੋਤਿਆਂ ਦਾ ਸਲਾਮ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਉਹਨਾਂ ਦੇ ਹਰਮਨ ਪਿਆਰੇ ਲਿਖਾਰੀ ਸਨ। ਭਰਪੂਰ ਸਿੰਘ ਬਲਬੀਰ ਨੇ ਆਪਣਾ ਸਫਰ ਛੋਟੇ ਪੇਪਰ ਤੋਂ ਸ਼ੁਰੂ ਕਰਕੇ 'ਅੱਜ ਦੀ ਅਵਾਜ਼' ਪੇਪਰ ਨੂੰ ਅਜਿਹੀਆਂ ਬੁਲੰਦੀਆਂ ਤੇ ਪਹੁੰਚਾਇਆ ਜਿਸ ਦਾ ਸਾਨੀ ਉਨ•ਾਂ ਦੇ ਸਮੇਂ ਕੋਈ ਨਹੀਂ ਬਣਾ ਸਕਿਆ।
ਉਹਨਾਂ ਦੀ ਮੌਤ ਦੇ ਦੁੱਖ ਵਿੱਚ ਵੱਖ-ਵੱਖ ਜਥੇਬੰਦੀਆਂ, ਸਨੇਹੀ ਅਤੇ ਉਹਨਾਂ ਦੇ ਉਪਾਸ਼ਕ ਉਹਨਾਂ ਦੇ ਪਰਿਵਾਰ ਅਤੇ ਸਬੰਧੀਆਂ ਨਾਲ ਸ਼ਰੀਕ ਹੁੰਦੇ ਹਨ ਅਤੇ ਵਿੱਛੜੀ ਰੂਹ ਲਈ ਅਰਦਾਸ ਕਰਦੇ ਹਨ ਕਿ ਗੁਰੂ ਉਹਨਾਂ ਨੂੰ ਚਰਨਾ ਵਿੱਚ ਨਿਵਾਸ ਦੇਵੇ। ਉਹਨਾਂ ਦੇ ਭਾਣਜੇ ਮਹੇਸ਼ ਇੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬਿਰਧ ਅਵਸਥਾ ਨੇ ਉਹਨਾਂ ਦਾ ਹੋਰ ਸਾਥ ਨਹੀਂ ਦਿੱਤਾ, ਪਰ ਉਹਨਾਂ ਵਲੋਂ ਉਲੀਕੇ ਕਾਰਜ, ਲਿਖਤਾਂ ਸਦਾ ਹਰੇਕ ਨੂੰ ਟੁੰਬਦੀਆਂ ਰਹਿਣਗੀਆਂ। ਉਹਨਾਂ ਦੀ ਮੌਤ ਦੇ ਦੁੱਖ ਵਿੱਚ ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੌਸਟ ਅਕਾਲੀ ਦਲ, ਗੁਰਪ੍ਰਤਾਪ ਸਿੰਘ ਵੱਲਾ ਚੇਅਰਮੈਨ, ਬਲਵਿੰਦਰ ਸਿੰਘ ਨਵਾਂ ਸ਼ਹਿਰ ਪ੍ਰਧਾਨ ਈਸਟ ਕੌਸਟ ਯੂਥ ਅਕਾਲੀ ਦਲ, ਪ੍ਰਿਤਪਾਲ ਸਿੰਘ ਲੱਕੀ ਪ੍ਰਧਾਨ ਯੂਥ ਅਕਾਲੀ ਦਲ, ਪ੍ਰਤਾਪ ਸਿੰਘ ਗਿੱਲ ਪ੍ਰਧਾਨ ਵਾਸ਼ਿੰਗਟਨ ਡੀ. ਸੀ., ਕੁਲਦੀਪ ਸਿੰਘ ਮੱਲ•ਾ, ਗੁਰਚਰਨ ਸਿੰਘ ਲੇਲ, ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਅਤੇ ਵੱਖ ਵੱਖ ਜੱਥੇਬੰਦੀਆਂ ਵਲੋਂ ਡੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।