12 Mar 2025

ਮੋਦੀ ਵੱਲੋਂ ਅਮਰੀਕੀ ਇੰਟੈਲੀਜੈਂਸ ਮੁਖੀ ਗਬਾਰਡ ਨਾਲ ਮੁਲਾਕਾਤ, ‘ਭਾਰਤ-ਅਮਰੀਕਾ ਦੋਸਤੀ’ ’ਤੇ ਕੀਤੀ ਚਰਚਾ

ਵਾਸ਼ਿੰਗਟਨ-ਇੱਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਰਸਮੀ ਅਧਿਕਾਰਤ ਮੀਟਿੰਗ ਦੌਰਾਨ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਬੁੱਧਵਾਰ ਰਾਤ ਨੂੰ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ‘ਐਕਸ’ ’ਤੇ ਪੋਸਟ ਕਰਦਿਆਂ ਲਿਖਿਆ ‘‘ਗਬਾਰਡ ਨੂੰ ਨਿਯੁਕਤੀ ’ਤੇ ਉਸ ਨੂੰ ਵਧਾਈ ਦਿੱਤੀ ਅਤੇ ਭਾਰਤ-ਅਮਰੀਕਾ ਦੋਸਤੀ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ।’’
ਜ਼ਿਕਰਯੋਗ ਹੈ ਕਿ ਗਬਾਰਡ ਨੇ ਦੇਸ਼ ਦੀ ਚੋਟੀ ਦੀ ਇੰਟੈਲੀਜੈਂਸ ਨੌਕਰੀ ਲਈ ਬੁੱਧਵਾਰ ਨੂੰ ਸੈਨੇਟ ਦੇ ਵੋਟ ਜਿੱਤੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਕੁਝ ਘੰਟੇ ਪਹਿਲਾਂ ਸਹੁੰ ਚੁੱਕੀ। ਉਹ ਇੱਕ ਅਮਰੀਕੀ ਹਿੰਦੂ ਹੈ। ਉਹ ਪਹਿਲਾਂ ਵੀ ਕਈ ਵਾਰ ਪੀਐਮ ਮੋਦੀ ਨੂੰ ਮਿਲ ਚੁੱਕੀ ਹੈ।
ਇਸ ਦੌਰਾਨ ਵਿਦੇਸ਼ ਮੰਤਰਾਲਾ (MEA) ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਬੁੱਧਵਾਰ ਦੀ ਮੀਟਿੰਗ ਦੌਰਾਨ ਹੋਈ ਚਰਚਾ ਅਤਿਵਾਦ ਵਿਰੋਧੀ, ਸਾਈਬਰ ਸੁਰੱਖਿਆ ਅਤੇ ਉੱਭਰ ਰਹੇ ਖਤਰਿਆਂ ਵਿੱਚ ਖੁਫੀਆ ਸਹਿਯੋਗ ਵਧਾਉਣ ’ਤੇ ਵੀ ਕੇਂਦਰਿਤ ਸੀ।

More in ਰਾਜਨੀਤੀ

ਨਵੀਂ ਦਿੱਲੀ- ਬਜਟ ਇਜਲਾਸ ਦੇ ਦੂਜੇ ਗੇੜ ਦਾ ਅੱਜ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮੇਦਾਰ ਆਗ਼ਾਜ਼...
ਚੰਡੀਗੜ੍ਹ- ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਸਬਕ ਲੈਂਦਿਆਂ ਹੁਣ...
ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਦਿੱਲੀ ਦੇ ਕਪੂਰਥਲਾ...
ਸਿੰਧ (ਗਿੱਲ) - ਪਾਕਿਸਤਾਨ ਦੀ ਜਨਗਣਨਾ ਦੇ ਫਾਰਮਾਂ ਵਿੱਚ ਸਿੱਖਾਂ ਦਾ ਕਾਲਮ ਨਾ ਹੋਣ ਕਰਕੇ ਪਾਕਿਸਤਾਨ...
ਵਾਸ਼ਿੰਗਟਨ ਡੀ. ਸੀ. (ਗਿੱਲ) – ਅੰਤਰ-ਰਾਸ਼ਟਰੀ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਮ...
ਵਾਸ਼ਿੰਗਟਨ ਡੀ. ਸੀ. (ਗਿੱਲ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ...
ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਵਾਈਟ ਹਾਊਸ...
* ਵਰਕ ਪਰਮਿਟ ਵਾਲੇ ਡਰਾਈਵਰਾਂ ਨੂੰ ਟਰੱਕ ਚਲਾਉਣਾ ਕੋਈ ਖਤਰਾ ਨਹੀਂ * ਅਫਵਾਹਾਂ...
Washington DC (Mr Naik) - The National Council of Asian Indian Associations Inc.  with other community  organizations such as The Sikhs of America, Hunt valley...
*ਬਗੈਰ ਪੇਪਰਾਂ ਵਾਲੇ ਹੱਥ ਤੇ ਹੱਥ ਰੱਖਕੇ ਨਾ ਬੈਠਣ ਵਾਸ਼ਿੰਗਟਨ ਡੀ. ਸੀ. (ਗਿੱਲ)...
Maryland (Raj Gogana) - A meet and greet with the Indian American  Congressman Raja Krishnamoorthy from Eighth District, Illinois, was held at the Potomac residence...
ਮੈਰੀਲੈਂਡ (ਗਿੱਲ) – ਸਿਖਸ ਆਫ ਅਮਰੀਕਾ ਸੰਸਥਾ ਜੋ ਸਿੱਖ ਭਾਈਚਾਰੇ ਸਬੰਧੀ ਕਈ...
Home  |  About Us  |  Contact Us  |  
Follow Us:         web counter