ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਵਾਈਟ ਹਾਊਸ ਦੇ ਪਹਿਲੇ ਸੰਬੋਧਨ ਵਿੱਚ ਕਾਂਗਰਸ ਨੂੰ ਹੈਰਾਨ ਕਰ ਦਿੱਤਾ। ਜਿੱਥੇ ਉਨ੍ਹਾਂ ਅਮਰੀਕਾ ਨੂੰ ਉੱਤਮ, ਸੁਰੱਖਿਅਤ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਵਚਨ ਦੁਹਰਾਉਂਦੇ ਹੋਏ ਕਿਹਾ ਕਿ ਅਮਰੀਕਾ ਹਰੇਕ ਨੂੰ ਨਾਲ ਲੈ ਕੇ ਚੱਲੇਗਾ। ਵਿਦੇਸ਼ੀ ਪਾਲਿਸੀ ਲਈ ਹਰੇਕ ਨੂੰ ਪੂਰਨ ਮੌਕਾ ਦਿੱਤਾ ਜਾਵੇਗਾ ਅਤੇ ਵਧੀਆ ਰਿਸ਼ਤੇ ਰੱਖੇ ਜਾਣਗੇ। ਜਿੱਥੇ ਉਨ੍ਹਾਂ ਫੌਜੀ ਤਾਕਤ ਲਈ ਬਜਟ ਵਿੱਚ ਵਾਧਾ ਕੀਤਾ ਗਿਆ।
ਸਿੱਖਿਆ ਵਿੱਚ ਤਰਮੀਮ ਕਰਨ ਦਾ ਜ਼ਿਕਰ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦਾ ਮੁਥਾਜ ਬਣਾਉਣ ਲਈ ਰਿਆਇਤਾਂ ਦਿੱਤੀਆਂ ਜਾਣਗੀਆਂ, ਉਥੇ ਉਬਾਮਾ ਹੈਲਥ ਬਿੱਲ ਵਿੱਚ ਤਰਮੀਮਾਂ ਕਰਕੇ ਹੈਲਥ ਦੇ ਖਰਚਿਆਂ ਨੂੰ ਘਟਾਉਣ ਦੀ ਗੱਲ ਵੀ ਕੀਤੀ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਆਦਮੀਆ ਅਤੇ ਔਰਤਾਂ ਨੂੰ ਬਰਾਬਰੀ ਵਿੱਚ ਰੱਖਿਆ ਗਿਆ ਹੈ। ਟਰਾਂਸਜੈਂਡਰ ਬਾਥਰੂਮ ਬਿੱਲ ਵਿੱਚ ਇਕਸਾਰਤਾ ਲਿਆਕੇ ਅਵਾਮ ਦਾ ਮਨ ਜਿੱਤਿਆ ਹੈ।
ਟਰੰਪ ਵਲੋਂ ਸਭ ਤੋਂ ਉੱਤਮ ਐਲਾਨ ਕੀਤਾ ਕਿ ਗੈਰ-ਕਾਨੂੰਨੀ ਤੌਰ ਤੇ ਰਹਿ ਰਿਹੈ ਵਿਅਕਤੀਆਂ ਨੂੰ ਪੱਕਿਆਂ ਕਰਨ ਲਈ ਇੰਮੀਗ੍ਰੇਸ਼ਨ ਬਿੱਲ ਵਿੱਚ ਤਰਮੀਮ ਕੀਤੀ ਜਾਵੇਗੀ। ਸੋ ਹਰੇਕ ਨੂੰ ਵਰਕ ਪਰਮਿਟ ਦੇਣ ਬਾਰੇ ਕਿਹਾ ਗਿਆ ਹੈ। ਪਰ ਕਰੀਮੀਨਲ ਭਾਵ ਦੋਸ਼ੀ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਕਿਉਂਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਮਾੜੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਹੈ। ਇਸ ਐਲਾਨ ਨਾਲ ਜਿੱਥੇ ਪ੍ਰਵਾਸੀ ਗੈਰ ਕਾਨੂੰਨੀਆਂ ਨੂੰ ਰਾਹਤ ਨਜ਼ਰ ਆਈ ਹੈ। ਉੱਥੇ ਗੈਰ ਕਾਨੂੰਨੀਆਂ ਦੇ ਚਿਹਰਿਆਂ ਤੇ ਰੌਣਕ ਵੇਖੀ ਗਈ ਹੈ।
ਟਰੰਪ ਦੇ ਵਲੋਂ ਪਹਿਲੇ ਸੰਬੋਧਨ ਰਾਹੀਂ ਕਾਂਗਰਸਮੈਨਾ ਦਾ ਦਿਲ ਜਿੱਤ ਲਿਆ, ਕਿਉਂਕਿ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਟਰੰਪ ਏਨੀਆਂ ਵਧੀਆ ਗੱਲਾਂ ਕਰਨਗੇ। ਜਿਸ ਰਾਹੀਂ ਉਹ ਡੈਮੋਕਰੇਟਰਾਂ ਦਾ ਵੀ ਮਨ ਜਿੱਤ ਲੈਣਗੇ। ਪਰ ਉਨ੍ਹਾਂ ਦੀ ਸਪੀਚ ਦਾ ਹਰ ਪਹਿਲੂ ਕਾਬਲੇ ਤਾਰੀਫ ਸੀ ਅਤੇ ਲੋਕ ਹਿਤਾਂ ਦੀ ਬਿਹਤਰੀ ਲਈ ਸੀ, ਜਿਸ ਕਰਕੇ ਪ੍ਰਵਾਸੀਆਂ, ਗੈਰ ਕਾਨੂੰਨੀਆਂ, ਵਿਦਿਆਰਥੀਆਂ ਮਰੀਜ਼ਾਂ ਅਤੇ ਸਮੁੱਚੇ ਅਵਾਮ ਲਈ ਟਰੰਪ ਦਾ ਸੰਬੋਧਨ ਲਾਹੇਵੰਦ ਸਾਬਤ ਹੋਇਆ ਹੈ। ਆਸ ਹੈ ਕਿ ਜੋ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ, ਇਸ ਅਡਰੈਸ ਰਾਹੀਂ ਹਰ ਕੋਈ ਟਰੰਪ ਦਾ ਮੁਰੀਦ ਬਣ ਗਿਆ ਹੈ।