ਵਾਸ਼ਿੰਗਟਨ ਡੀ. ਸੀ. (ਗਿੱਲ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰਾਂ ਦੀ ਜਿੱਤ ਤੇ ਅਮਰੀਕਾ ਅਕਾਲੀ ਦਲ ਵਲੋਂ ਵਧਾਈਆਂ ਦਿੱਤੀਆਂ ਗਈਆਂ ਹਨ। ਜਿੱਥੇ ਮਨਜੀਤ ਸਿੰਘ ਜੀ ਕੇ ਪ੍ਰਧਾਨ ਗੁਰਦੁਆਰਾ ਦਿੱਲੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਵਿਕਾਸ ਕਾਰਜਾਂ, ਧਾਰਮਿਕ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨਾ, ਧਾਰਮਿਕ ਪ੍ਰੋਗਰਾਮਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮਨਾਉਣ ਤੋਂ ਇਲਾਵਾ ਸਿੱਖ ਵਿੱਦਿਅਕ ਅਦਾਰਿਆਂ ਨੂੰ ਘੱਟ ਗਿਣਤੀ ਅਦਾਰੇ ਦਾ ਦਰਜਾ ਦਿਵਾਉਣਾ ਤੇ ਬਾਬਾ ਬੰਦਾ ਸਿੰਘ ਦੀ ਸ਼ਤਾਬਦੀ ਨੂੰ ਲਾਲ ਕਿਲ੍ਹੇ ਤੇ ਮਨਾ ਕੇ ਅਜਿਹਾ ਇਤਿਹਾਸ ਸਿਰਜਿਆ ਜਿਸਦੀ ਧਾਂਕ ਪੂਰੇ ਸੰਸਾਰ ਵਿੱਚ ਪਈ ਹੈ। ਅਜਿਹੀਆਂ ਕਾਰਗੁਜ਼ਾਰੀਆਂ ਤੇ ਸੰਗਤਾਂ ਨੇ ਮੋਹਰ ਲਗਾ ਕੇ ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਅਣਥੱਕ ਮਿਹਨਤ ਨੂੰ ਕਾਮਯਾਬ ਕੀਤਾ ਹੈ। ਅਮਰੀਕਾ ਸ਼੍ਰੋਮਣੀ ਅਕਾਲੀ ਦਲ ਜਿੱਥੇ ਇਨ੍ਹਾਂ ਸਖਸ਼ੀਅਤਾਂ ਨੂੰ ਵਧਾਈ ਦਿੰਦਾ ਹੈ, ਉੱਥੇ ਭਵਿੱਖ ਵਿੱਚ ਸਿੱਖੀ ਨੂੰ ਪ੍ਰਪੱਕ ਕਰਨ ਅਤੇ ਧਾਰਮਿਕ ਪ੍ਰੋਜੈਕਟਾਂ ਨੂੰ ਹੋਰ ਤਨਦੇਹੀ ਨਾਲ ਨਿਭਾਉਣ ਦੀ ਤਾਕੀਦ ਕਰਦਾ ਹੈ।
ਸਮੁੱਚੀ ਟੀਮ ਦੇ ਮੁੱਖ ਬੁਲਾਰੇ ਸਤਪਾਲ ਸਿੰਘ ਬਰਾੜ, ਬਲਵਿੰਦਰ ਸਿੰਘ ਨਵਾਂ ਸ਼ਹਿਰ, ਮੋਹਨ ਸਿੰਘ ਖੱਟੜਾ, ਰਘਬੀਰ ਸਿੰਘ ਸੁਭਾਨਪੁਰ, ਹਰਦੀਪ ਸਿੰਘ ਗੋਲਡੀ, ਪ੍ਰਤਾਪ ਸਿੰਘ ਗਿੱਲ ਸਮੂਹ ਪ੍ਰਧਾਨ ਵਲੋਂ ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਅਣਥੱਕ ਮਿਹਨਤ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵਧਾਈ ਦਿੱਤੀ ਹੈ। ਆਸ ਹੈ ਕਿ ਪੰਜਾਬ ਵਿੱਚ ਵੀ ਇਹੋ ਇਤਿਹਾਸ ਸਿਰਜਿਆ ਜਾਵੇਗਾ।