*ਬਗੈਰ ਪੇਪਰਾਂ ਵਾਲੇ ਹੱਥ ਤੇ ਹੱਥ ਰੱਖਕੇ ਨਾ ਬੈਠਣ
ਵਾਸ਼ਿੰਗਟਨ ਡੀ. ਸੀ. (ਗਿੱਲ) - ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਸਾਰ ਹੀ ਉਨ੍ਹਾਂ ਸਾਰੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕਰਨ ਲੱਗਿਆ ਹੈ, ਜਿਨ੍ਹਾਂ ਦਾ ਉਹ ਜ਼ਿਕਰ ਚੋਣਾਂ ਸਮੇਂ ਆਮ ਕਰਦੇ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇੰਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ ਲਿਅਉਣ ਨੂੰ ਤਰਜੀਹ ਦਿੱਤੀ ਹੈ। ਜਿਸ ਕਰਕੇ ਬਗੈਰ ਪੇਪਰਾਂ ਲਈ ਹਊਆ ਬਣੇ ਟਰੰਪ ਦੇ ਹੁਕਮ ਇੱਕ-ਇੱਕ ਕਰਕੇ ਰੰਗ ਦਿਖਾਉਣ ਲੱਗੇ ਹਨ। ਜਿੱਥੇ ਵੱਖ-ਵੱਖ ਸਟੇਟਾਂ ਵਿੱਚ ਛਾਪੇਮਾਰੀਆਂ ਜਾਰੀ ਹਨ ਅਤੇ ਬਗੈਰ ਪੇਪਰਾਂ ਵਾਲਿਆਂ ਨੂੰ ਵੱਡੇ ਪੱਧਰ ਤੇ ਫੜ੍ਹਿਆ ਜਾ ਰਿਹਾ ਹੈ। ਉਸਦਾ ਅਸਰ ਹਰ ਸਟੇਟ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਜਿਸ ਸਦਕਾ ਸ਼ਾਮੀਂ ਅੱਠ ਵਜੇ ਤੋਂ ਬਾਅਦ ਚਹਿਲ-ਪਹਿਲ ਬਿਲਕੁਲ ਨਜ਼ਰ ਨਹੀਂ ਆ ਰਹੀ। ਛੋਟੇ ਵੱਡੇ ਵਪਾਰਕ ਅਦਾਰਿਆਂ ਤੇ ਵੀ ਕਾਫੀ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਿੱਥੇ ਗਰੀਨ ਕਾਰਡ ਕੋਟੇ ਨੂੰ ਘਟਾ ਦਿੱਤਾ ਹੈ, ਉੱਥੇ ਵਪਾਰਕ ਵੀਜਿਆਂ ਦੀ ਕਟੌਤੀ ਵੀ ਖਟਕਣ ਲੱਗ ਪਈ ਹੈ। ਇੱਥੋਂ ਤੱਕ ਕਿ ਜਹਾਜ਼ਾਂ ਦੀਆਂ ਘਟ ਸਵਾਰੀਆਂ ਹੋਣ ਕਰਕੇ ਕਿਰਾਏ ਵਿੱਚ ਵਾਧਾ ਹੋ ਗਿਆ ਹੈ। ਹੁਣ ਨਵੇਂ ਕਾਨੂੰਨ ਤਹਿਤ ਜਿਹੜੇ ਅਦਾਰਿਆਂ ਤੋਂ ਬਗੈਰ ਪੇਪਰਾਂ ਵਾਲੇ ਫੜ੍ਹੇ ਜਾ ਰਹੇ ਹਨ, ਉਨ੍ਹਾਂ ਨੂੰ ਭਾਰੀ ਜੁਰਮਾਨਾ ਅਤੇ ਕੈਦ ਕੀਤੇ ਜਾਣ ਦੇ ਸੰਕੇਤਾਂ ਨੇ ਸਾਰਿਆਂ ਦੇ ਸਾਹ ਸੂਤ ਲਏ ਹਨ। ਇਸ ਲਈ ਬਗੈਰ ਪੇਪਰਾਂ ਵਾਲਿਆਂ ਨੂੰ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਹੈ, ਲਈ ਕਈ ਰਾਹ ਖੁੱਲ੍ਹੇ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਕੇਸ ਦਾਖਲ ਕਰ ਸਕਦੇ ਹਨ। ਹਾਲ ਦੀ ਘੜੀ ਸਭ ਦੁਖੀ ਹਨ।