ਮੈਰੀਲੈਂਡ (ਗਿੱਲ) – ਸਿਖਸ ਆਫ ਅਮਰੀਕਾ ਸੰਸਥਾ ਜੋ ਸਿੱਖ ਭਾਈਚਾਰੇ ਸਬੰਧੀ ਕਈ ਪ੍ਰੋਗਰਾਮਾਂ ਨੂੰ ਕਰਵਾਉਂਦੀ ਹੈ ਤਾਂ ਜੋ ਸਿਖਾ ਦੀ ਪਛਾਣ ਅਮਰੀਕਾ ਵਿੱਚ ਪ੍ਰਪੱਕ ਰਹੇ ਅਤੇ ਇਹ ਰਾਜਨੀਤਿਕ ਖੇਤਰ ਵਿੱਚ ਆਪਣਾ ਬੋਲਬਾਲਾ ਕਾਇਮ ਰੱਖ ਸਕਣ। ਸੰਸਥਾ ਵਲੋਂ ਇੱਕ ਮੀਟਿੰਗ ਜੀਵਲ ਆਫ ਇੰਡੀਆ ਰੈਸਟੋਰੈਂਟ ਵਿੱਚ ਜਸਦੀਪ ਸਿੰਘ ਜੱਸੀ ਦੀ ਚੇਅਰਮੈਨਸ਼ਿਪ ਹੇਠ ਕੀਤੀ ਗਈ ਜਿਸ ਵਿੱਚ ਸਿਖਸ ਆਫ ਅਮਰੀਕਾ ਦੇ ਸਮੂਹ ਡਾਇਰੈਕਟਰਾਂ ਵਲੋਂ ਹਿੱਸਾ ਲਿਆ ਗਿਆ। ਮੀਟਿੰਗ ਦੀ ਸ਼ੁਰੂਆਤ ਪਿਛਲੇ ਪ੍ਰੋਗਰਾਮਾਂ ਦੀ ਕਾਮਯਾਬੀ ਅਤੇ ਟਰੰਪ ਦੀ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਜਿੱਥੇ ਟਰੰਪ ਵਲੋਂ ਸਿੱਖ ਨੂੰ ਬਹਾਦਰ ਅਤੇ ਮਾਰਸ਼ਲ ਕੌਮ ਵਜੋਂ ਜਾਨਣ ਪ੍ਰਤੀ ਵਿਅਕਤ ਕੀਤੇ ਪ੍ਰਭਾਵਾਂ ਦੀ ਸ਼ਲਾਘਾ ਕੀਤੀ ਗਈ, ਉੱਥੇ ਟਰੰਪ ਟੀਮ ਦੇ ਸਿੱਖ ਭਾਈਚਾਰੇ ਦੇ ਮੋਢੀ ਨੂੰ ਸਿੱਖਾਂ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ ਅਵਗਤ ਕਰਾਇਆ ਗਿਆ ਤਾਂ ਜੋ ਉਹ ਟਰੰਪ ਨਾਲ ਹੋਣ ਵਾਲੀ ਮੀਟਿੰਗ ਵਿੱਚ ਇਨ੍ਹਾਂ ਦੇ ਮੁੱਦੇ ਉਭਾਰੇ ਜਾ ਸਕਣ।
ਮੀਟਿੰਗ ਦੀ ਸ਼ੁਰੂਆਤ ਗੁਰੂ ਗੋਬਿੰਦ ਸਿਘੰ ਜੀ ਦੇ 350ਵੇਂ ਗੁਰਪੁਰਬ ਨੂੰ ਵਾਸ਼ਿੰਗਟਨ ਡੀ ਸੀ ਕਰਨੈਵਨਸ਼ਨ ਹਾਲ ਅਤੇ ਯੂ ਐੱਨ ਵਿੱਚ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਜਿਸ ਲਈ ਕੰਵਲਜੀਤ ਸਿੰਘ ਸੋਨੀ ਸੰਸਥਾ ਦੇ ਪ੍ਰਧਾਨ ਨੂੰ ਇਸ ਸਬੰਧੀ ਮੁਢਲੇ ਪ੍ਰਬੰਧ ਕ ਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਡਾ. ਸੁਰਿੰਦਰ ਸਿੰਘ ਗਿੱਲ ਨੂੰ ਯੂ ਐੱਨ ਆਫਿਸ ਨਾਲ ਸੰਪਰਕ ਕਰਕੇ ਤਾਰੀਖ ਤਹਿ ਕਰਨ ਸਬੰਧੀ ਕਿਹਾ ਗਿਆ। ਦੂਜਾ ਅਮਰੀਕਾ ਦੇ ਅਜ਼ਾਦੀ ਦਿਵਸ ਤੇ ਪਰੇਡ ਨੂੰ ਹੋਰ ਕਾਰਗਰ ਅਤੇ ਪ੍ਰਭਾਵੀ ਬਣਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਜਿਸ ਦੀ ਜ਼ਿੰਮੇਵਾਰੀ ਬਖਸ਼ੀਸ਼ ਸਿੰਘ ਅਤੇ ਸਰਬਜੀਤ ਸਿੰਘ ਬਖਸ਼ੀ ਨੇ ਲਈ ਹੈ। ਡਾ. ਦਰਸ਼ਨ ਸਲੂਜਾ ਅਤੇ ਮੀਤਾ ਸਲੂਜਾ ਨੇ ਕਿਹਾ ਕਿ 350ਵੇਂ ਗੁਰਪੁਰਬ ਸਬੰਧੀ ਵਧੀਆ ਕੀਰਤਨੀਏ ਅਤੇ ਕਥਾ ਵਾਚਕ ਤੇ ਢਾਡੀ ਬੁਲਾਏ ਜਾਣ ਜਿਸ ਨੂੰ ਮੌਕੇ ਤੇ ਪ੍ਰਵਾਨਗੀ ਦਿੱਤੀ ਗਈ। ਜਿੱਥੇ ਇਨ੍ਹਾਂ ਸਮਾਗਮਾਂ ਦੇ ਬਜਟ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉੱਥੇ ਪੂਰੇ ਸਾਲ ਦੇ ਪ੍ਰੋਗਰਾਮਾਂ ਨੂੰ ਅੰਤਿਮ ਛੋਹ ਦਿੱਤੀ ਹੈ। ਜਿਸ ਵਿੱਚ ਦਸਤਾਰ ਸਮਾਗਮ, ਗਰੀਬਾਂ ਨੂੰ ਕੰਬਲ ਅਤੇ ਹੋਰ ਸਮੱਗਰੀ ਵੰਡਣ ਸਬੰਧੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਤਿੰਨ ਸੌ ਪੰਜਾਹ ਸਾਲਾ ਵਾਸ਼ਿੰਗਟਨ ਡੀ ਸੀ ਵੱਡੇ ਪੱਧਰ ਤੇ ਮਨਾਉਣ ਲਈ ਪ੍ਰੋਗਰਾਮ ਨੂੰ ਅੰਤਿਮ ਛੋਹ ਦਿੱਤੀ ਗਈ ਹੈ। ਜਿਸ ਵਿੱਚ ਦਸਤਾਰ ਸਮਾਗਮ, ਗਰੀਬਾਂ ਨੂੰ ਕੰਬਲ ਅਤੇ ਹੋਰ ਸਮੱਗਰੀ ਵੰਡਣ ਸਬੰਧੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਤਿੰਨ ਸੌ ਪੰਜਾਹ ਸਾਲਾ ਵਾਸ਼ਿੰਗਟਨ ਡੀ ਸੀ ਵੱਡੇ ਪੱਧਰ ਤੇ ਮਨਾਉਣ ਲਈ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੀਟਿੰਗ ਵਿੱਚ ਸੁਰਿੰਦਰ ਸਿਘੰ ਇੰਜੀਨੀਅਰ, ਸੁਰਮੁਖ ਸਿੰਘ ਮਣਕੂ, ਗੁਰਬਖਸ਼ ਸਿੰਘ ਢਿੱਲੋਂ, ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ਕਈ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ।