21 Dec 2024

ਭਾਰਤੀ ਅੰਬੈਸੀ ਦੇ ਵੀਜ਼ਾ/ਪਾਸਪੋਰਟ ਮਨਿਸਟਰ ਦੀ ਮੈਟਰੋ ਪੁਲਿਟਨ ਗੁਰੂਘਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਅਮਰੀਕਾ ਸਥਿਤ ਭਾਰਤੀ ਅੰਬੈਸੀ ਵਿੱਚ ਵੀਜ਼ਾ ਅਤੇ ਪਾਸਪੋਰਟ ਨੀਤੀ ਨੂੰ ਸਰਲ ਬਣਾਉਣ ਲਈ ਜਨਵਰੀ 2017 ਓਪਨ ਹਾਊਸ ਹਰ ਮਹੀਨੇ ਦੇ ਪਹਿਲੇ ਤੇ ਤੀਸਰੇ ਬੁੱਧਵਾਰ ਨੂੰ ਕੌਂਸਲਰ ਵਿੰਗ ਵਿੱਚ ਰੱਖਿਆ ਗਿਆ ਹੈ। ਪਹਿਲੇ ਬੁੱਧਵਾਰ ਸੁਭਾ ਦਸ ਤੋਂ ਇੱਕ ਅਤੇ ਤੀਸਰੇ ਬੁਧਵਾਰ ਦੋ ਤੋਂ ਪੰਜ ਵਜੇ ਤਕ ਹੁੰਦਾ ਹੈ। ਜਿਸ ਵਿੱਚ ਸਬੰਧਤ ਵਿਅਕਤੀ ਪਾਸਪੋਰਟ ਅਤੇ ਵੀਜ਼ੇ ਤੋਂ ਇਲਾਵਾ ਓ. ਸੀ. ਆਈ. ਕਾਰਡ ਸਬੰਧੀ ਆ ਰਹੀਆਂ ਔਕੜਾਂ ਨੂੰ ਸਬੰਧਤ ਅਫਸਰ ਨਾਲ ਵਿਚਾਰਕੇ ਇਸ ਦਾ ਹੱਲ ਪ੍ਰਾਪਤ ਕਰ ਸਕਦਾ ਹੈ।
ਇਸੇ ਲੜੀ ਨੂੰ ਹੋਰ ਵਿਸਥਾਰ ਅਤੇ ਪਬਲਿਕ ਤੱਕ ਪਹੁੰਚਾਉਣ ਲਈ ਮੈਟਰੋਪੁਲਿਟਨ ਏਰੀਏ ਦੇ ਗੁਰੂਘਰਾਂ ਤੋਂ ਇੱਕ ਇੱਕ ਨੁਮਾਇੰਦੇ ਨੂੰ ਮੀਡੀਏ ਦੇ ਸਹਿਯੋਗ ਨਾਲ ਬੁਲਾਇਆ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਡਾ. ਸੁਰਿੰਦਰ ਸਿੰਘ ਗਿੱਲ ਨੇ ਲੈ ਕੇ ਸਮੂਹ ਗੁਰੂਘਰਾਂ ਦੇ ਇੱਕ ਨੁਮਾਇੰਦੇ ਦੀ ਲਿਸਟ ਅੰਬੈਸੀ ਨੂੰ ਸੌਂਪੀ ਅਤੇ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਟੈਲੀਫੋਨ ਰਾਹੀਂ ਦਸ ਗੁਰੂਘਰਾਂ ਦੇ ਨੁਮਾਇੰਦਿਆਂ ਨੇ ਸਹਿਮਤੀ ਪ੍ਰਗਟਾਈ ਜਿਸ ਵਿੱਚ ਕੇਵਲ ਸਿੰਘ ਡੰਡੋਕ, ਕਿਰਨਜੀਤ ਸਮਰਾ ਡੰਡੋਕ ਸਿੰਘ ਸਭਾ, ਸਰਬਜੀਤ ਸਿੰਘ ਢਿੱਲੋਂ ਬਾਲਟੀਮੋਰ, ਪ੍ਰਭਜੋਤ ਸਿੰਘ ਕੋਹਲੀ ਸਿਲਵਰ ਸਪ੍ਰਿੰਗ, ਦਵਿੰਦਰ ਸਿੰਘ ਮਨਾਸਿਸ, ਮਨਮੋਹਨ ਕੌਰ ਸਿੰਘ ਸਭਾ ਬਰੈਡਕ, ਪਰਮਵੀਰ ਸਿੰਘ ਸਿੱਖ ਫਾਊਂਡੇਸ਼ਨ ਵਰਜੀਨੀਆ , ਚਤਰ ਸਿੰਘ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਅਤੇ ਅਮਰ ਸਿੰਘ ਮੱਲ੍ਹੀ ਗੁਰਦੁਆਰਾ ਫੈਡਰੇਸ਼ਨ ਤੋਂ ਹਿੱਸਾ ਲੈਣ ਵਿੱਚ ਸਹਿਮਤੀ ਪ੍ਰਗਟਾਈ ਸੀ।  ਪਰ ਮੌਕੇ ਤੇ ਬਾਲਟੀਮੋਰ ਮਨਾਸਿਸ ਅਤੇ ਵਰਜੀਨੀਆ ਫਾਊਂਡੇਸ਼ਨ ਗੁਰੂਘਰਾਂ ਨੇ ਮੌਕੇ ਤੇ ਹਾਜ਼ਰ ਨਾ ਹੋ ਕੇ ਨਲਾਇਕੀ ਦਾ ਸਬੂਤ ਦਿੱਤਾ। ਜਿਸ ਨੂੰ ਸਿੱਧੇ ਤੌਰ ਤੇ ਮਹਿਸੂਸ ਕੀਤਾ ਕਿ ਇਹ ਵਿਅਕਤੀ ਅਹੁਦਿਆਂ ਦੀ ਭੁੱਖ ਵਜੋਂ ਕਮਿਊਨਿਟੀ ਲਈ ਵਿਚਰਦੇ ਹਨ। ਪਰ ਉਨ੍ਹਾਂ ਨੂੰ ਕਮਿਊਨਿਟੀ ਦੀਆਂ ਮੁਸ਼ਕਲਾਂ ਪ੍ਰਤੀ ਕੋਈ ਖਿਆਲ ਨਹੀਂ ਹੈ। ਸਗੋਂ ਅਹੁਦੇ ਦੀ ਵਰਤੋਂ ਕਰਨ ਵਿੱਚ ਨਕਾਮ ਸਿੱਧ ਹੋਏ ਜਿਸ ਕਰਕੇ ਉਹ ਕਮਿਊਨਿਟੀ ਪ੍ਰਤੀ ਸੁਹਿਰਦਤਾ ਤੋਂ ਕੋਹਾਂ ਦੂਰ ਨਜ਼ਰ ਆਏ, ਜੋ ਸੰਗਤਾਂ ਲਈ ਨਕਾਮੀਅਤ ਦਾ ਪ੍ਰਤੀਕ ਬਣੇ ਹਨ। ਅਜਿਹੇ ਵਿਅਕਤੀਆ ਨੂੰ ਜ਼ੁੰਮੇਵਾਰੀ ਅਹੁਦਿਆ ਤੋਂ ਦੂਰ ਰਹਿਣਾ ਚਾਹੀਦਾ ਹੈ।
ਪਰ ਮੌਕੇ ਤੇ ਹਾਜ਼ਰ ਗੁਰੂਘਰਾਂ ਦੇ ਨੁਮਾਇੰਦਿਆਂ ਨੂੰ ਕਮਿਊਨਿਟੀ ਮਨਿਸਟਰ ਅਰੁਣ ਸਿਨਹਾ ਨੇ ਸੰਬੋਧਨ ਕਰਕੇ ਦੱਸਿਆ ਕਿ ਪਹਿਲੇ ਅੰਬੈਸਡਰ ਜੈ ਸ਼ੰਕਰ ਦੀ ਹਿੰਮਤ ਸਦਕਾ ਗੈਰ ਕਾਨੂੰਨੀਆਂ ਨੂੰ ਪਾਸਪੋਰਟ, ਰਾਜਨੀਤਿਕ ਸ਼ਰਨ ਪ੍ਰਾਪਤ ਕਰਤਾ ਨੂੰ ਕੇਸ ਬਾਈ ਕੇਸ ਵੀਜ਼ਾ ਤੇ ਪਾਸਪੋਰਟ ਦਿੱਤੇ ਜਾਣਗੇ। ਓ. ਸੀ. ਆਈ. ਲੈਣ ਵਾਲੇ ਐਗਰੀਕਲਚਰ ਜ਼ਮੀਨਾਂ ਨਹੀਂ ਖ੍ਰੀਦ ਸਕਣਗੇ, ਪਰ ਉਨ੍ਹਾਂ ਨੂੰ ਲਾਈਫ ਵੀਜ਼ਾ ਸਹੂਲਤ ਪ੍ਰਾਪਤ ਹੋਵੇਗੀ। ਪਾਸਪੋਰਟ ਗੁੰਮ  ਹੋਣ ਦੀ ਸੂਰਤ ਵਿੱਚ ਰੀਨੀਊਏਸ਼ਨ ਵੀ ਹੋਵੇਗੀ ਅਤੇ ਹਰ ਵਾਰ ਅਮਰੀਕਨ ਸਿਟੀਜ਼ਨਾਂ ਨੂੰ ਵੀਜ਼ਾ ਲੈਣ ਵੇਲੇ ਰੀਊਨੇਸ਼ਨ ਸਰਟੀਫਿਕੇਟ ਲਾਣ ਦੀ ਲੋੜ ਨਹੀਂ ਹੋਵੇਗੀ। ਜਿਨ੍ਹਾਂ ਲੋਕਾਂ ਨੇ ਰਾਜਸੀ ਸ਼ਰਨ ਲੈਣ ਸਮੇਂ ਨਾਮ ਅਤੇ ਜਨਮ ਮਿਤੀਆਂ ਬਦਲੀਆਂ ਹਨ ਉਨ੍ਹਾਂ ਲਈ ਓ ਸੀ ਆਈ ਸੁਵਿਧਾ ਲੈਣੀ ਮੁਸ਼ਕਲ ਹੋਵੇਗੀ। ਪਰ ਭਾਰਤੀ ਜੋ ਅਮਰੀਕਾ ਵਿੱਚ ਪੈਦਾ ਹੋਏ ਹਨ ਉਨ੍ਹਾਂ ਨੂੰ ਵੀ ਓ ਸੀ ਆਈ ਸਹੂਲਤ ਦਿੱਤੀ ਜਾਵੇਗੀ। ਜੇਕਰ ਕੋਈ ਗੁਰੂਘਰ ਸੀ ਕੇ ਜੀ ਦਾ ਖਰਚਾ ਚੱਲ ਸਕਦਾ ਹੈ ਤਾਂ ਉਹ ਪਾਸਪੋਰਟ ਅਤੇ ਵੀਜ਼ਾ ਕਾਊਂਟਰ ਉੱਥੇ ਖੋਲ੍ਹ ਕੇ ਵੀ ਸਹੂਲਤ ਦੇ ਸਕਦੇ ਹਨ। ਸਮੁੱਚੇ ਤੌਰ ਤੇ ਇਸ ਮੀਟਿੰਗ ਵਿੱਚ ਹਰੇਕ ਮਸਲਾ ਹੱਲ ਕੀਤਾ ਅਤੇ ਮੌਕੇ ਤੇ ਕੁਝ ਪਾਸਪੋਰਟ ਬਣਾਉਣ ਦੇ ਹੁਕਮ ਵੀ ਦਿੱਤੇ ਗਏ। ਅਰੁਣ ਸਿਨਹਾ ਦੇ ਪਾਸਪੋਰਟ ਅਫਸਰ ਸੀ ਐੱਚ ਰਾਵਤ, ਵੀਜਾ ਅਫਸਰ ਪੀ ਸੀ  ਮਿਸ਼ਰਾ, ਓ ਸੀ ਆਈ ਅਫਸਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਹਰੇਕ ਸਵਾਲ ਦਾ ਜਵਾਬ ਬਹੁਤ ਹੀ ਵਧੀਆ ਅਤੇ ਸੰਤੁਸ਼ਟੀ ਨਾਲ ਦਿੱਤਾ। ਸਿਨਹਾ ਸਾਹਿਬ ਨੇ ਕਿਹਾ ਕਿ ਹਰੇਕ ਗੁਰੂ ਘਰ ਵਿੱਚ ਸੰਗਤਾਂ ਨੂੰ ਮਹੀਨੇ ਵਿੱਚ ਦੋ ਵਾਰ ਹੋਣ ਵਾਲੇ ਓਪਨ ਹਾਊਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਸਹੂਲਤ ਦਾ ਹਰੇਕ ਵਿਅਕਤੀ ਲਾਭ ਲੈ ਸਕੇ। ਇਸ ਮੀਟਿੰਗ ਵਿੱਚ ਚਤਰ ਸਿੰਘ, ਅਮਰ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਫਲੋਰਾ, ਮਲਕੀਤ ਸਿੰਘ, ਗੁਰਿੰਦਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਗਿੱਲ ਅਤੇ ਪ੍ਰਭਜੀਤ ਸਿੰਘ ਕੋਹਲੀ ਨੇ ਹਿੱਸਾ ਲਿਆ ਅਤੇ ੳਨਾ ਨੇ ਆਪ ਆਪਣੇ ਗੁਰੂਘਰ ਵਿੱਚ ਸਾਰੀਆਂ ਸੁਵਿਧਾਵਾਂ ਦੀ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ ਹੈ। ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਆਏ ਗੁਰੂਘਰਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਅਰੁਣ ਸਿਨਹਾ ਮਨਿਸਟਰ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter