ਕਰਾਚੀ -ਪਾਕਿਸਤਾਨ ਸਿੱਖ ਕੌਂਸਲ ਅਤੇ ਗੁਰੂ ਨਾਨਕ ਦਰਬਾਰ ਕਰਾਚੀ ਦੀ ਸੰਗਤ ਵਲੋਂ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ ਇਨ ਚੀਫ਼ ਤੇ ਮਨਿਓਰਿਟੀ ਕਮਿਸ਼ਨ ਗਵਰਨਮੈਂਟ ਆਫ ਸਿੰਧ ਦੇ ਮੈਂਬਰ ਸ: ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਦੇ ਸਮੂਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਲਾਹੌਰ ਤੇ ਗੁਰੂ ਨਾਨਕ ਦਰਬਾਰ ਕਰਾਚੀ ਵਿਚ ਸ੍ਰੀ ਨਵਾਜ਼ ਸਰੀਫ਼ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਸ: ਰਮੇਸ ਸਿੰਘ ਖਾਲਸਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸਰੀਫ਼ ਨੇ ਹਮੇਸ਼ਾ ਸਿੱਖ ਭਾਈਚਾਰੇ ਦੀਆਂ ਦੁੱਖਾਂ ਤਕਲੀਫ਼ਾਂ ਨੂੰ ਸੁਣਿਆ ਹੈ। ਉਨ•ਾਂ ਕਿਹਾ ਅਸੀਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਵਣ। ਇਸ ਮੌਕੇ ਤੇ ਪਾਕਿਸਤਾਨ ਸਿੱਖ ਕੌਂਸਲ ਦੇ ਸਕੱਤਰ ਦੀਪਕ ਸਿੰਘ ਪਾਕਿਸਤਾਨ ਸਿੱਖ ਕੌਂਸਲ ਦੇ ਖਜਾਨਚੀ ਸ. ਮਨਮੋਹਨ ਸਿੰਘ ਤੇ ਕੌਂਸਲ ਦੇ ਮੈਂਬਰ ਭੋਲਾ ਸਿੰਘ ਊਧਮ ਸਿੰਘ ਭਾਈ ਸੁਰਜੀਤ ਜਵਾਹਰ ਲਾਲ ਭਾਈ ਸੁਰੇਸ਼ ਸ਼ਾਮ ਸੁੰਦਰ ਅਡਵਾਨੀ ਕਾਕਾ ਕਿਸ਼ਨ ਅਡਵਾਨੀ ਆਦਿ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਮੌਜੂਦ ਸਨ। ਰਮੇਸ਼ ਸਿੰਘ ਖਾਲਸਾ ਨੇ ਕਿਹਾ ਅੱਜ ਇਥੇ ਦੱਸਣਯੋਗ ਹੈ ਕਿ ਸ੍ਰੀ ਨਵਾਜ਼ ਸਰੀਫ਼ ਦਾ ਪਿਛੋਕੜ ਜ਼ਿਲ•ਾ ਤਰਨਤਾਰਨ ਨਾਲ ਸਬੰਧਿਤ ਹੈ। ਇਥੋਂ ਦੇ ਪਿੰਡ ਵਿਚ ਵੀ ਉਨ•ਾਂ 1947 ‘ਚ ਭਾਰਤ-ਪਾਕਿਸਤਾਨ ਵੰਡ ਸਮੇਂ ਆਪਣੀ ਹਵੇਲੀ, ਘਰ ਅਤੇ ਜਮੀਨ ਜਾਇਦਾਦ ਵੀ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਨੂੰ ਦਾਨ ਵਜੋਂ ਦੇ ਦਿੱਤੀ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਵਿਚ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਯਤਨ ਕਰਦੇ ਰਹਿੰਦੇ ਹਨ।