ਮੁਲਾਕਾਤੀ : ਡਾ. ਸੁਰਿੰਦਰ ਸਿੰਘ ਗਿੱਲ
ਅਸੀਂ ਹਮੇਸ਼ਾ ਹੀ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਹੋਵੇ ਜਾਂ ਵਿਸ਼ੇਸ਼ ਮੱਲਾਂ ਮਾਰੀਆਂ ਹੋਣ ਉਨ੍ਹਾਂ ਸਖਸ਼ੀਅਤਾਂ ਨੂੰ ਅਸੀਂ ਸਰੋਤਿਆ ਦੇ ਰੂਬਰੂ ਕਰਦੇ ਹਾਂ ਤਾਂ ਜੋ ਉਹ ਕੁਝ ਸਿੱਖ ਸਕਣ ਜਾਂ ਕੁਝ ਕਰ ਗੁਜਰਨ ਤਰਜੀਹ ਦੇ ਸਕਣ। ਮੈਰੀਲੈਂਡ ਦੀ ਅਜਿਹੀ ਹੀ ਉੱਘੀ ਸਖਸ਼ੀਅਤ ਨੂੰ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ ਜਿਸਨੇ ਟੈਕਸ ਦੇ ਖੇਤਰ ਵਿੱਚ ਅਜਿਹੇ ਫੈਸਲੇ ਲਏ ਹਨ। ਜਿਨ੍ਹਾਂ ਸਦਕਾ ਟੈਕਸ ਭਰਨ ਵਾਲੇ ਅਤੇ ਭਰਵਾਉਣ ਵਾਲੇ ਕਈ ਵਾਰ ਅਤੇ ਵਾਰ-ਵਾਰ ਸੋਚਣ ਲਗਾ ਦਿੱਤੇ ਕਿ ਉਹ ਕੋਈ ਵੀ ਅਜਿਹਾ ਨਾ ਕਰਨ ਜਿਸ ਸਦਕਾ ਉਨ੍ਹਾਂ ਦਾ ਆਡਿਟ ਆ ਨਾ ਜਾਵੇ। ਇੱਥੋਂ ਤੱਕ ਕਿ ਕੋਈ ਗਲਤ ਐਂਟਰੀ ਵੀ ਨਾ ਕਰ ਦੇਣ ਜਿਸ ਦਾ ਕਿ ਉਹ ਪ੍ਰਮਾਣ ਪੇਸ਼ ਨਾ ਕਰ ਸਕਣ। ਸੋ ਮੇਰੀ ਮੁਰਾਦ ਹੈ ਪੀਟਰ ਫਰੈਚੱਟ ਕੰਪਟਰੋਲਰ ਮੈਰੀਲੈਂਡ ਹੈ ਜਿਨ੍ਹਾਂ ਨੇ ਸਾਡੇ ਮੈਟਰੋ ਪੁਲਿਟਨ ਦੇ ਉੱਘੇ ਜਰਨਲਿਸਟ ਡਾ. ਸੁਰਿੰਦਰ ਸਿੰਘ ਗਿੱਲ ਨਾਲ ਮੁਲਾਕਾਤ ਕਰਕੇ ਸੇਲ ਟੈਕਸ ਸਬੰਧੀ ਆਪਣੀਆਂ ਨੀਤੀਆਂ ਦਾ ਵਿਚਾਰ ਵਟਾਂਦਰਾ ਕੀਤਾ, ਜਿਸ ਦੀ ਤਫਸੀਰ ਰੂਬਰੂ ਛਾਪ ਕੇ ਸਰੋਤਿਆਂ ਦੇ ਟੈਕਸ ਖੇਤਰ ਗਿਆਨ ਵਿੱਚ ਵਾਧਾ ਕਰ ਰਹੇ ਹਾਂ।
ਸਵਾਲ :- ਪੀਟਰ ਫਰੈਚੱਟ ਦੱਸੋਗੇ ਕਿ ਤੁਹਾਡਾ ਪਿਛੋਕੜ ਕੀ ਹੈ ਅਤੇ ਟੈਕਸ ਨੂੰ ਸਰਲ ਕਰਨ ਵਿੱਚ ਕੀ ਯੋਗਦਾਨ ਪਾ ਰਹੇ ਹੋ?
ਜਵਾਬ :- ਡਾ. ਗਿੱਲ ਮੈਂ ਪੇਸ਼ੇ ਵਜੋਂ ਇੱਕ ਵਕੀਲ ਹਾਂ ਅਤੇ ਇਸੇ ਪ੍ਰੋਫੈਸ਼ਨ ਦੀ ਮੁਹਾਰਤ ਨੇ ਮੈਨੂੰ ਟੈਕਸ ਮੁਖੀ ਬਣਾਇਆ ਹੈ। ਟੈਕਸ ਦੀ ਨੀਤੀ ਨੂੰ ਸਰਲ ਕਰਨ ਸਬੰਧੀ ਅਸੀਂ ਮੁਫਤ ਸੈਮੀਨਾਰਾਂ ਦਾ ਅਯੋਜਨ ਕਰ ਆਮ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਾਂ।
ਸਵਾਲ :- ਜ਼ਿਆਦਾ ਕਰਕੇ ਲੋਕ ਸੇਲ ਟੈਕਸ ਚੋਰੀ ਕਰਦੇ ਹਨ, ਉਸਨੂੰ ਰੋਕਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ?
ਜਵਾਬ :- ਅਸੀਂ ਵੱਖ-ਵੱਖ ਖੇਤਰਾਂ ਲਈ ਉੱਡਣ ਦਸਤੇ ਟੀਮਾਂ ਬਣਾਈਆਂ ਹਨ, ਜੋ ਇੱਕ ਦਿਨ, ਇੱਕ ਹਫਤੇ ਅਤੇ ਮਹੀਨੇ ਦੀ ਸੇਲ ਦੇ ਅਧਾਰ ਤੇ ਚੈੱਕ ਕਰਦੇ ਹਨ। ਖਾਮੀਆਂ ਵਾਲਿਆਂ ਨੂੰ ਜੁਰਮਾਨੇ ਤਹਿਤ ਵਸੂਲੀ ਕਰਦੇ ਹਾਂ। ਅਖਬਾਰਾਂ ਰਾਹੀਂ ਨਸ਼ਰ ਕਰਕੇ ਦੂਜਿਆਂ ਨੂੰ ਸੁਚੇਤ ਕਰਦੇ ਹਾਂ।
ਸਵਾਲ :- ਆਮ ਤੌਰ ਤੇ 1099 ਜਾਲੀ ਬਣਾਉਣ ਦਾ ਰਿਵਾਜ ਵੇਖਿਆ ਹੈ, ਇਸ ਬਾਰੇ ਤੁਹਾਡੇ ਵਲੋਂ ਕਿਸ ਤਰ੍ਹਾਂ ਦੀ ਰੋਕਥਾਮ ਕੀਤੀ ਜਾ ਰਹੀ ਹੈ?
ਜਵਾਬ :- ਇਸ ਸਾਲ ਪੰਜਾਹ ਹਜ਼ਾਰ ਤੋਂ ਉੱਪਰ ਜਾਲੀ 1099 ਫੜ੍ਹੇ ਹਨ ਅਤੇ ਬਣਾਉਣ ਵਾਲਿਆਂ ਦੇ ਆਫਿਸ ਬੰਦ ਕੀਤੇ ਹਨ ਅਤੇ ਹੋਰ ਕਾਰਵਾਈ ਜਾਰੀ ਹੈ। ਆਸ ਹੈ ਕਿ ਇਸ ਤੇ ਰੋਕ ਜਰੂਰ ਲੱਗੇਗੀ।
ਸਵਾਲ :- ਆਡਿਟ ਪਿਕ ਐਂਡ ਚੂਜ ਹੈ ਜਾਂ ਇਸ ਸਬੰਧੀ ਕੋਈ ਨੀਤੀ ਹੈ?
ਜਵਾਬ :- ਜਿਹੜੇ ਵਿਅਕਤੀਆਂ ਨੇ ਜ਼ਿਆਦਾ ਖਰਚੇ ਦਰਸਾਏ ਹੋਣ ਜਾਂ ਰਿਫੰਡ ਜ਼ਿਆਦਾ ਲੈਣ ਦੀ ਕੋਸ਼ਿਸ਼ ਕੀਤੀ ਹੋਵੇ ਅਜਿਹੇ ਵਿਅਕਤੀ ਸ਼ੱਕ ਦੇ ਘੇਰੇ ਵਿੱਚ ਆਡਿਟ ਦੇ ਮੁਥਾਜ ਬਣ ਜਾਂਦੇ ਹਨ।
ਸਵਾਲ :- 2017 ਦੀ ਨਵੀਂ ਨੀਤੀ ਤੇ ਚਾਨਣਾ ਪਾਉਗੇ ਕਿ ਕਿਹੜੇ ਨਵੇਂ ਤਰੀਕੇ ਅਖਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਟੈਕਸ ਭਰਤਾ ਅਤੇ ਭਰਵਾਉਣ ਵਾਲਿਆਂ ਨੂੰ ਸੁਚੇਤ ਕੀਤਾ ਜਾਵੇ?
ਜਵਾਬ :- ਅਸੀਂ ਸਾਈਬਰ ਸਕਿਓਰਿਟੀ ਨੀਤੀ ਨੂੰ ਲਾਗੂ ਕਰਨ ਜਾ ਰਹੇ ਹਾਂ ਜਿਸ ਨਾਲ ਟੈਕਸ ਚੋਰੀ ਕਰਨ ਵਾਲੇ ਅਤੇ ਟੈਕਸ ਨੂੰ ਬੇਨਿਯਮੀ ਤਹਿਤ ਭਰਨ ਵਾਲੇ ਆਪਣੇ ਆਪ ਹੀ ਫੜ੍ਹੇ ਜਾਣਗੇ।
ਸਵਾਲ :- ਇਸ ਸਾਲ ਕਿੰਨਾ ਰਿਫੰਡ ਦਿੱਤਾ ਗਿਆ ਹੈ ਅਤੇ ਕਿੰਨੀ ਉਗਰਾਹੀ ਕੀਤੀ ਗਈ ਹੈ ਜੋ ਮੈਰੀਲੈਂਡ ਲਈ ਲਾਹੇਵੰਦ ਹੋਈ ਹੋਵੇ?
ਜਵਾਬ :- ਕੋਈ ਦੋ ਬਿਲੀਅਨ ਲੋਕਾਂ ਨੂੰ ਮੋੜਿਆ ਅਤੇ 13 ਬਿਲੀਅਨ ਦੇ ਕਰੀਬ ਉਗਰਾਹੀ ਹੋਈ ਹੈ ਜੋ ਇਸ ਸਾਲ ਦਾ ਰਿਕਾਰਡ ਹੈ।
ਸਵਾਲ :- ਕੋਈ ਸੁਨੇਹਾ ਦੇਣਾ ਚਾਹੋਗੇ ਜੋ ਅਵਾਮ ਲਈ ਲਾਹੇਵੰਦ ਹੋਵੇ?
ਜਵਾਬ :- ਮੇਰੀ ਇੱਕੋ ਹੀ ਅਪੀਲ ਹੈ ਕਿ ਸਟੇਟ ਨਾਲ ਧੋਖਾ ਨਾ ਕਰੋ, ਸਗੋਂ ਬਣਦਾ ਸਹੀ ਟੈਕਸ ਦਿਓ ਜਿਸ ਨਾਲ ਸਟੇਟ ਦੀ ਬਿਹਤਰੀ ਹੋ ਸਕੇ ਅਤੇ ਤੁਹਾਡਾ ਭਵਿੱਖ ਉਜਵਲ ਹੋ ਸਕੇ। ਕਿਉਂਕਿ ਇੱਕ ਵਾਰ ਟੈਕਸ ਚੋਰੀ ਜਾਂ ਕੋਤਾਹੀ ਵਿੱਚ ਫਸ ਗਏ ਤਾਂ ਸਾਰਾ ਭਵਿੱਖ ਹੀ ਤਬਾਹ ਹੋ ਜਾਂਦਾ ਹੈ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਚੋਰੀ ਦਾ ਧੱਬਾ ਲੱਗ ਜਾਂਦਾ ਹੈ। ਜੋ ਸਦਾ ਹੀ ਦੁੱਖ ਦਿੰਦਾ ਹੈ।
ਪੀਟਰ ਫਰੈਚੱਟ ਆਪ ਜੀ ਦੇ ਅਸੀਂ ਰਿਣੀ ਵੀ ਹਾਂ ਅਤੇ ਧੰਨਵਾਦੀ ਵੀ ਹਾਂ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚ ਸਮਾਂ ਕੱਢ ਕੇ ਵਡਮੁੱਲੇ ਵਿਚਾਰਾਂ ਅਤੇ ਸਵਾਲਾਂ ਰਾਹੀਂ ਟੈਕਸ ਭਰਨ ਅਤੇ ਭਰਵਾਉਣ ਵਾਲਿਆਂ ਨੂੰ ਸੁਚੇਤ ਕੀਤਾ ਹੈ। ਅਸੀਂ ਭਵਿੱਖ ਵਿੱਚ ਮੁੜ ਮੁਲਾਕਾਤ ਕਰਕੇ ਹੋਰ ਨੁਕਤਿਆਂ ਤੋਂ ਵੀ ਜਾਣੂ ਹੋਵਾਂਗੇ। ਡਾ. ਸੁਰਿੰਦਰ ਸਿੰਘ ਗਿੱਲ ਤੁਹਾਡੇ ਵਲੋਂ ਸਮਾਂ ਕੱਢਕੇ ਸਵਾਲਾਂ ਰਾਹੀਂ ਭਰਪੂਰ ਜਾਣਕਾਰੀ ਹਾਸਲ ਕਰਨ ਅਤੇ ਇਸ ਨੂੰ ਅਵਾਮ ਤੱਕ ਪਹੁੰਚਾਉਣ ਦਾ ਮੈਂ ਪੀਟਰ ਫਰੈਚੱਟ ਕੰਪਟਰੋਲਡ ਆਪ ਦਾ ਦਿਲੋਂ ਧੰਨਵਾਦੀ ਹਾਂ ਅਤੇ ਤੁਹਾਨੂੰ ਸਰਕਾਰੀ ਤੌਰ ਤੇ ਤੁਹਾਡੀਆਂ ਸੇਵਾਵਾਂ ਨੂੰ ਮੁੱਖ ਰੱਖਕੇ ਯਾਦਗਾਰੀ ਸੇਵਾਵਾਂ ਦਾ ਮੈਡਲ ਪ੍ਰਦਾਨ ਕਰਦਾ ਹਾਂ। ਤਾਂ ਜੋ ਭਵਿੱਖ ਵਿੱਚ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਰੱਖ ਜਨਤਾ ਨੂੰ ਨਵੇਂ ਕਾਨੂੰਨਾਂ ਅਤੇ ਨੁਕਤਿਆਂ ਤੋਂ ਜਾਣੂ ਕਰਵਾ ਸਕੋ।
-ਡਾ. ਸੁਰਿੰਦਰ ਸਿੰਘ ਗਿੱਲ
ਜਰਨਲਿਸਟ ਡੇਲੀ ਪੰਜਾਬ ਟਾਈਮਜ਼
ਮੈਟਰੋਪੁਲਿਟਨ ਵਾਸ਼ਿੰਗਟਨ ਡੀ ਸੀ