21 Dec 2024

ਪੰਜਾਬੀ ਵੋਮੈਨ ਕਲਚਰਲ ਐਸੋਸੀਏਸ਼ਨ ਵਲੋਂ ਪੰਜਵਾਂ 'ਤੀਆਂ ਤੀਜ ਦਾ' ਮੇਲਾ ਸ਼ਾਨੌ ਸ਼ੌਕਤ ਨਾਲ ਮਨਾਇਆ

ਵਰਜੀਨੀਆ (ਗ.ਦ.) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ 'ਤੀਆਂ ਤੀਜਾ ਦਾ' ਮੇਲਾ ਆਕਟਨ ਹਾਈ ਸਕੂਲ ਦੇ ਖੁੱਲ੍ਹੇ ਹਾਲ ਵਿੱਚ ਮਨਾਇਆ ਗਿਆ। ਜਿੱਥੇ ਮੈਟਰੋਪੁਲਿਟਨ ਦੀਆਂ ਸਵਾਣੀਆਂ ਅਤੇ ਪੰਜਾਬੀ ਕਲਚਰਲ ਨੂੰ ਪਿਆਰ ਕਰਨ ਵਾਲੀਆਂ ਔਰਤਾਂ ਨੇ ਹਿੱਸਾ ਲਿਆ। ਜਿੱਥੇ ਗਿੱਧੇ ਦੀਆਂ ਵੰਨਗੀਆਂ ਰਾਹੀਂ ਵਿਆਹ, ਮੰਗਣਾ, ਤ੍ਰਿਜਣ, ਮਲਕੀ ਅਤੇ ਹੀਰ ਦੇ ਦ੍ਰਿਸ਼ ਨੂੰ ਪੇਸ਼ ਕਰਕੇ ਮੁਟਿਆਰਾਂ ਨੇ ਇਸ ਤੀਆਂ ਦੇ ਮੇਲੇ ਵਿੱਚ ਅਜਿਹੇ ਰੰਗ ਭਰ ਦਿੱਤੇ, ਜਿਨ੍ਹਾਂ ਦਾ ਲੁਤਫ ਇੱਥੋਂ ਦੀਆਂ ਵਸਨੀਕ ਪੰਜਾਬੀ ਪਰਿਵਾਰਾਂ ਨੇ ਅਥਾਹ ਲਿਆ।
ਸੋਨੀ ਗਿੱਲ ਜਿਸਨੇ ਇਸ ਮੇਲੇ ਨੂੰ ਚਾਰ ਚੰਨ ਲਗਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਸੀ, ਉੱਥੇ ਕੁਝ ਇੱਕ ਨੇ ਇਸ ਤੀਆਂ ਦੇ ਮੇਲੇ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਨਕਾਮ ਰਹੀ ਕਿਉਂਕਿ ਮੁਟਿਆਰਾਂ ਜਿੱਥੇ ਆਪਣੇ ਪਹਿਰਾਵੇ ਅਤੇ ਕਲਚਰ ਨੂੰ ਪਿਆਰ ਕਰਦੀਆਂ ਹਨ, ਉੱਥੇ ਆਪਣੇ ਵਿਰਸੇ ਨੂੰ ਮਜ਼ਬੂਤ ਕਰਨ ਲਈ ਅਜਿਹੇ ਪੰਜਾਬੀ ਨਾਚ ਦਾ ਅਯੋਜਨ ਕਰਨਾ ਆਪਣਾ ਫਰਜ਼ ਸਮਝਦੀਆਂ ਹਨ। ਭਾਵੇਂ ਇਸ ਮੇਲੇ ਵਿੱਚ ਵੱਖ-ਵੱਖ ਸਟਾਲਾਂ ਰਾਹੀਂ ਪੰਜਾਬੀ ਪਹਿਰਾਵੇ, ਪਰਾਂਦੇ, ਗਹਿਣੇ, ਜੁੱਤੀਆਂ ਅਤੇ ਸੱਭਿਅਕ ਰੰਗਾਂ ਕਰਕੇ ਇਸ ਮੇਲੇ ਦੀ ਸੋਭਾ ਨੂੰ ਵਧਾਇਆ। ਵੱਖ-ਵੱਖ ਟੋਲੀਆਂ ਰਾਹੀਂ ਗਿੱਧੇ ਦੇ ਹਰੇਕ ਦ੍ਰਿਸ਼ ਨੂੰ ਬਹੁਤ ਹੀ ਖੂਬਸੂਰਤੀ ਰਾਹੀਂ ਸਜਾਇਆ ਗਿਆ।  ਇਸ ਦਾ ਅਨੰਦ ਹਰੇਕ ਮੁਟਿਆਰ ਅਤੇ ਬੁੱਢੀਆਂ ਮਤਾਵਾਂ ਨੇ ਵੀ ਲਿਆ ਜੋ ਕਿ ਉਨ੍ਹਾਂ ਦੀ ਅੰਦਰੂਨੀ ਸ਼ਕਤੀ ਨੂੰ ਉਭਾਰਨ ਵਿੱਚ ਸਹਾਈ ਰਿਹਾ ਹੈ। ਤੀਆਂ ਤੀਜ ਵਿੱਚ ਬੋਲੀਆਂ ਨੂੰ ਰੰਗਤ ਸੁਹਾਗ, ਪੇਂਡੂ ਦ੍ਰਿਸ਼ਾਂ ਅਤੇ ਪੁਰਾਣੇ ਆਸ਼ਕਾਂ ਸੱਸੀ ਪੰਨੂੰ, ਹੀਰ ਰਾਂਝਾ ਅਤੇ ਲੈਲਾ ਮਜ਼ਨੂ ਨੂੰ ਯਾਦ ਕਰਕੇ ਕੀਤੀ ਗਈ।
ਅਖੀਰ ਵਿੱਚ ਪੂਰਾ ਹਾਲ ਹੀ ਮੁਟਿਆਰਾਂ ਦੀ ਸ਼ਮੂਲ਼ੀਅਤ ਨਾਲ ਨੱਚ ਉੱਠਿਆ ਅਤੇ ਹਰੇਕ ਨੇ ਆਪਣੇ ਅਨੁਭਵੀ ਵਿਰਸੇ ਅਤੇ ਪੰਜਾਬੀ ਨਾਚ ਦੀ ਯੋਗਤਾ ਨੂੰ ਉਭਾਰਕੇ ਪੇਸ਼ ਕੀਤਾ। ਆਸ ਹੈ ਕਿ ਅਗਲੇ ਸਾਲ ਦਾ ਇਹ ਤੀਆਂ ਦਾ ਮੇਲਾ ਹੋਰ ਵੀ ਗੂੜ੍ਹਾ ਅਤੇ ਵਿਸ਼ਾਲ ਹੋ ਸਜੇਗਾ ਜਿਸ ਦੀ ਕਾਮਨਾ ਪ੍ਰਬੰਧਕਾਂ ਨੇ ਜ਼ੋਰ ਸ਼ੋਰ ਨਾਲ ਕੀਤੀ। ਸਮੁੱਚੇ ਤੌਰ ਤੇ ਇਹਤੀਆਂ ਤੀਜ ਦਾ ਮੇਲਾ ਵੱਖਰੀ ਛਾਪ ਛੱਡ ਗਿਆ। ਜੋ ਕਈ ਦਿਨ ਔਰਤਾਂ ਦੀ ਯਾਦ ਨੂੰ ਤਾਜ਼ਾ ਰੱਖੇਗਾ ਅਤੇ ਵਿਰਸੇ ਪ੍ਰਤੀ ਜਾਗਰੂਕ ਕਰੇਗਾ। ਇਸ ਮੇਲੇ ਨੂੰ ਕਈਆਂ ਨੇ ਸਪਾਂਸਰ ਕੀਤਾ ਸੀ।

More in ਸਹਿਤ

ਮੈਲਬਰਨ (ਹਰਪ੍ਰੀਤ ਸਿੰਘ) - ਮਿਤੀ 14 ਜੁਲਾਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ...
* ਖਾਣ ਪੀਣ ਦੇ ਨਾਲ-ਨਾਲ ਮਿਊਜ਼ਿਕ ਨੇ ਖੂਬ ਰੰਗ ਬੰਨ੍ਹਿਆ * ਵਾਲੀਬਾਲ ਤੇ ਵਿਅਕਤੀਗਤ...
*ਖਾਲਸਾ ਪੰਜਾਬੀ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ, ਕਵਿਤਾਵਾਂ, ਗੁਰਬਾਣੀ ਅਤੇ...
ਮੈਰੀਲੈਂਡ (ਗ.ਦ.) – ਪ੍ਰਵਾਸੀਆਂ ਵਲੋਂ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਉੱਘੇ ਕਵੀਆਂ,...
ਵਰਜੀਨੀਆ (ਐੱਸ ਐੱਸ ਮਣਕੂ/ਫਲੋਰਾ) – 'ਇੱਕ ਪੰਜਾਬੀ ਸੰਸਥਾ' ਵਲੋਂ ਹਰ ਸਾਲ ਦੀ ਤਰ•ਾਂ...
ਵਸ਼ਿੰਗਟਨ ਡੀ. ਸੀ. (ਗ.ਦ.) - ਪ੍ਰਵਾਸੀ ਪੰਜਾਬੀਆਂ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ...
ਵਾਸ਼ਿੰਗਟਨ ਡੀ. ਸੀ (ਗ.ਦ.) - ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦੇਸ਼ੀ ਵਸਨੀਕਾਂ ਵਲੋਂ...
ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ...
ਹੁਣ, ਜ਼ਮੀਨ ਬਲਨੇ ਲਈ ਤੇ ਆਹਟ ਤਿੰਨ ਪੁਸਤਕਾਂ ਦੀ ਹੋਈ ਘੁੰਢ ਚੁਕਾਈ ਪੈਨਸਿਮਵੈਨੀਆ...
ਵਾਸ਼ਿੰਗਟਨ ਡੀ. ਸੀ. (ਗ.ਦ.) - ਅਮਰੀਕਾ ਦੇ ਅਜ਼ਾਦੀ ਦਿਵਸ ਤੇ ਹਰ ਸਾਲ ਸੰਸਾਰ ਦੀ ਰਾਜਧਾਨੀ...
ਵਾਸ਼ਿੰਗਟਨ ਡੀ. ਸੀ. (ਗ.ਦ.) - ਕੈਲੀਫੋਰਨੀਆ ਦੀ ਸਟੇਟ ਯੁਨਾਈਟਡ ਫਰਿਜ਼ਨੋ ਵਲੋਂ ਅੰਤਰਰਾਸ਼ਟਰੀ...
Home  |  About Us  |  Contact Us  |  
Follow Us:         web counter