05 Feb 2025

ਰਾਹੁਲ ਗਾਂਧੀ ਵੱਲੋਂ ਕੇਵੈਂਟਰਜ਼ ਸਟੋਰ ਦਾ ਦੌਰਾ, ਕੋਲਡ ਕੌਫੀ ਬਣਾਈ

ਨਵੀਂ ਦਿੱਲੀ- ‘ਤੁਸੀਂ ਨਵੀਂ ਪੀੜ੍ਹੀ ਅਤੇ ਨਵੀਂ ਮਾਰਕੀਟ ਲਈ ਇੱਕ ਵਿਰਾਸਤੀ ਬਰਾਂਡ ਨੂੰ ਕਿਵੇਂ ਲਿਜਾਂਦੇ ਹੋ?’ ਇਹ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ 100 ਸਾਲ ਪੁਰਾਣੇ ਕੇਵੈਂਟਰਸ ਸਟੋਰ ਦੇ ‘ਨੌਜਵਾਨ ਪ੍ਰਬੰਧਕਾਂ’ ਵਿਚਾਲੇ ਦਿੱਲੀ ਵਿਚਲੇ ਇਸ ਦੇ ਇੱਕ ਆਊਟਲੈੱਟ ’ਤੇ ਚਰਚਾ ਦਾ ਵਿਸ਼ਾ ਸੀ, ਜਿੱਥੋਂ ਦਾ ਰਾਹੁਲ ਗਾਂਧੀ ਨੇ ਦੌਰਾ ਕੀਤਾ ਅਤੇ ਉਨ੍ਹਾਂ ਕੁਝ ਗਾਹਕਾਂ ਲਈ ਕੋਲਡ ਕੌਫੀ ਵੀ ਬਣਾਈ। ਰਾਹੁਲ ਨੇ ਪਟੇਲ ਨਗਰ ਖੇਤਰ ਵਿੱਚ ਸਥਿਤ ਸਟੋਰ ਦੀ ਆਪਣੀ ਹਾਲੀਆ ਫੇਰੀ ਦੌਰਾਨ ਹੋਈ ਇਸ ਗੱਲਬਾਤ ਦੀ ਇੱਕ ਵੀਡੀਓ ਅੱਜ ‘ਐਕਸ’ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਇਸ ਵਿਚ ਲਿਖਿਆ ਹੈ, ‘ਤੁਸੀਂ ਇੱਕ ਨਵੀਂ ਪੀੜ੍ਹੀ ਤੇ ਇੱਕ ਨਵੀਂ ਮਾਰਕੀਟ ਲਈ ਇੱਕ ਵਿਰਾਸਤੀ ਬਰਾਂਡ ਨੂੰ ਕਿਵੇਂ ਲਿਜਾਂਦੇ ਹੋ? ਕੇਵੈਂਟਰਸ ਦੇ ਨੌਜਵਾਨ ਪ੍ਰਬੰਧਕਾਂ ਨੇ ਹਾਲ ਹੀ ਵਿੱਚ ਮੇਰੇ ਨਾਲ ਕੁਝ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ।’ ਉਨ੍ਹਾਂ ਹੋਰ ਲਿਖਿਆ, ‘ਕੇਵੈਂਟਰਸ ਵਰਗੇ ਪਲੇਅ-ਫੇਅਰ (ਨੈਤਿਕਤਾ ਨਾਲ ਚੱਲਣ ਵਾਲੇ) ਕਾਰੋਬਾਰਾਂ ਨੇ ਪੀੜ੍ਹੀਆਂ ਤੋਂ ਸਾਡੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਸਾਨੂੰ ਉਨ੍ਹਾਂ ਦਾ ਸਮਰਥਨ ਕਰਨ ਲਈ ਹੋਰ ਕੁਝ ਕਰਨਾ ਚਾਹੀਦਾ ਹੈ।’’ ਕੇਵੈਂਟਰਸ ਦੇ ਮਾਲਕਾਂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਇਸ ਨਾਮੀ ਸਟਾਰਟ-ਅੱਪ ਦੀ ਦਿਲਚਸਪ ਯਾਤਰਾ ਵਿੱਚ ਖੁੱਭ ਕੇ ਹਿੱਸਾ ਲਿਆ ਜੋ ਆਧੁਨਿਕ ਇੱਛਾਵਾਂ ਨਾਲ ਵਿਰਾਸਤ ਨੂੰ ਸਹਿਜੇ ਹੀ ਮਿਲਾਉਂਦਾ ਹੈ। ਸਹਿ-ਪ੍ਰਬੰਧਕਾਂ ਨਾਲ ਗੱਲ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਬਰਾਂਡ ਨੇ ਆਜ਼ਾਦੀ ਤੋਂ ਪਹਿਲਾਂ ਦੀਆਂ ਆਪਣੀਆਂ ਜੜ੍ਹਾਂ ਤੋਂ ਇੱਕ ਖਪਤਕਾਰ ਪਾਵਰਹਾਊਸ ਦਾ ਰੂਪ ਕਿਵੇਂ ਧਾਰਿਆ, ਜਿਸ ਤਹਿਤ ਅੱਜ ਇਸ ਦੇ 65 ਸ਼ਹਿਰਾਂ ਵਿੱਚ 200 ਤੋਂ ਵੱਧ ਸਟੋਰ ਹਨ, ਜਿੱਥੇ ਗਾਹਕਾਂ ਨੂੰ ਮਿਲਕਸ਼ੇਕ ਅਤੇ ਮਠਿਆਈਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਾਂਗਰਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਲਈ ਇਹ ਸਿਰਫ਼ ਕੇਵੈਂਟਰਸ ਬਾਰੇ ਕਹਾਣੀ ਨਹੀਂ, ਸਗੋਂ ਇਸ ਗੱਲ ਦਾ ਪ੍ਰਤੀਕ ਸੀ ਕਿ ਕਿਵੇਂ ਨਿਰਪੱਖਤਾ ਅਤੇ ਨਵੀਨਤਾ ਲਈ ਵਚਨਬੱਧ ਕਾਰੋਬਾਰ ਭਾਰਤ ਦੀ ਉੱਦਮੀ ਭਾਵਨਾ ਨੂੰ ਆਕਾਰ ਦਿੰਦੇ ਹਨ।

More in ਜੀਵਨ ਮੰਤਰ

ਅੰਮ੍ਰਿਤਸਰ-ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ...
ਅੰਮ੍ਰਿਤਸਰ- ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ੀ ਦੇਣ ਦੇ...
ਚੰਡੀਗੜ੍ਹ-ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਦਸਤਕ ਦੇ ਦਿੱਤੀ ਹੈ। ਸਰਹੱਦੀ ਪਿੰਡਾਂ...
ਜਲੰਧਰ-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਵੋਟਾਂ 10 ਜੁਲਾਈ ਨੂੰ ਪੈਣਗੀਆਂ।...
ਚੰਡੀਗੜ੍ਹ- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਪ੍ਰੀ-ਮੌਨਸੂਨ ਨੇ ਪੰਜਾਬ...
ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ...
* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
Home  |  About Us  |  Contact Us  |  
Follow Us:         web counter