26 Jul 2024

ਵਾਸ਼ਿੰਗਟਨ ਡੀ.ਸੀ. ਦੇ ਚਾਈਨੀ ਮਿਊਜ਼ੀਅਮ ਵਿੱਚ ਬਾਬੇ ਨਾਨਕ ਦੀ ਤਸਵੀਰ ਸਥਾਪਿਤ

* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ ਗੁਰੂ
ਵਾਸ਼ਿੰਗਟਨ ਡੀ. ਸੀ. (ਵਿਸ਼ੇਸ਼ ਪ੍ਰਤੀਨਿਧ) - ਚੀਨੀ ਕਮਿਊਨਿਟੀ ਨੇ ਆਪਣੇ ਹੈਰੀਟੇਜ ਨੂੰ ਕਾਇਮ ਰੱਖਣ ਵਾਸਤੇ ਇੱਕ ਮਿਊਜ਼ੀਅਮ ਵਾਸ਼ਿੰਗਟਨ ਡੀ. ਸੀ. ਸੋਲਾਂ ਸਟ੍ਰੀਟ 2018 ਤੇ ਸਥਾਪਿਤ ਕੀਤਾ ਹੈ। ਇਸ ਮਿਊਜ਼ੀਅਮ ਦੇ ਉਦਘਾਟਨ ਸਮੇ ਸਿੱਖਸ ਆਫ ਯੂ. ਐੱਸ. ਏ. ਦੇ ਦੋ ਨੁੰਮਾਇਦੇ ਹਾਜ਼ਰ ਹੋਏ। ਮਿਊਜ਼ੀਅਮ ਨੂੰ ਨਿਰੀਖਣ ਕਰਨ ਉਪਰੰਤ ਗੁਰਚਰਨ ਸਿੰਘ ਗੁਰੂ ਨੇ ਕਿਹਾ ਕਿ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਵੇਲੇ ਚੀਨ ਗਏ ਸਨ। ਜਿੱਥੇ ਨਾਨਕੀ ਸ਼ਹਿਰ ਵਸਿਆ ਹੋਇਆ ਹੈ। ਗੁਰੂ ਸਾਹਿਬ ਕੋਲ ਕੁਝ ਚੀਨੀਆਂ ਨੇ ਪਾਣੀ ਦੀ ਸਮੱਸਿਆ ਦੱਸੀ। ਗੁਰੂ ਸਾਹਿਬ ਨੇ ਨੇੜੇ ਜੰਮੀ ਝੀਲ ਨੂੰ ਪਾਣੀ ਵਿੱਚ ਤਬਦੀਲ ਕਰਕੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ। ਅੱਜ ਵੀ ਉਸ ਝੀਲ ਦਾ ਪਾਣੀ ਉਸੇ ਤਰ੍ਹਾਂ ਸਥਿਤ ਹੈ। ਚੀਨੇ ਉਸ ਪਾਣੀ ਦੀ ਵਰਤੋਂ ਕਰਦੇ ਹਨ। ਬਾਬੇ ਨਾਨਕ ਨੂੰ ਚੀਨੇ “ਨਾਨਕ ਨਾਮਾ’’ ਨਾਲ ਯਾਦ ਕਰਦੇ ਹਨ।
    ਸਟੇਜ ਤੋ ਸੰਬੋਧਨ ਕਰਕੇ ਗੁਰਚਰਨ ਸਿੰਘ ਨੇ ਕਿਹਾ ਕਿ “ਨਾਨਕ ਨਾਮਾ” ਦੀ ਯਾਦ ਇਸ ਮਿਊਜ਼ੀਅਮ ਵਿੱਚ ਤਸਵੀਰ ਹੋਣੀ ਲਾਜ਼ਮੀ ਹੈ। ਜਿਸ ਨੂੰ ਪ੍ਰਬੰਧਕਾਂ ਨੇ ਸਵੀਕਾਰਿਆ ਤੇ ਕਿਹਾ ਕਿ ਅਗਲੇ ਸਮਾਗਮ ਵਿੱਚ ਬਾਬਾ ਜੀ ਦੀ ਤਸਵੀਰ ਲੈ ਕੇ ਆਉਣਾ।
    ਮਿਊਜ਼ੀਅਮ ਡਾਇਰੈਕਟਰ ਡੇਵਿਡ ਤੇ ਫਾਊਂਡਰ ਜੈਨੀ ਨੇ ਗਿੱਲ ਤੇ ਗੁਰੂ ਨੂੰ ਸਪੈਸ਼ਲ ਸੱਦਾ ਦਿੱਤਾ ਤੇ ਬੇਨਤੀ ਕੀਤੀ ਕਿ “ਨਾਨਕ ਨਾਮਾ” ਦੀ ਤਸਵੀਰ ਭੇਂਟ ਕਰੋ ਤਾਂ ਜੋ ਮਿਊਜ਼ੀਅਮ ਵਿੱਚ ਸਥਾਪਿਤ ਕੀਤੀ ਜਾਵੇ। ਸੋ ਚੀਨੀ ਮਿਊਜ਼ੀਅਮ ਦੇ ਡਾਇਰੈਕਟਰ ਡੇਵਿਡ ਤੇ ਜੈਨੀ ਫਾਊਂਡਰ ਡਾਇਰੈਕਟਰ ਤੇ ਕਰਸਟੀਨਾ ਨੇ ਚੀਨੀ ਮਿਊਜ਼ੀਅਮ ਬੋਰਡ ਵੱਲੋਂ ਤਸਵੀਰ ਗੁਰਚਰਨ ਸਿੰਘ ਤੋ ਪ੍ਰਾਪਤ ਕੀਤੀ। ਜੋ ਮਿਊਜ਼ੀਅਮ ਵਿੱਚ ਸਥਾਪਿਤ ਕੀਤੀ ਗਈ ਹੈ।
    ਸਿੱਖਸ ਆਫ ਯੂ. ਐੱਸ. ਏ. ਨੇ ਸਿੱਖ ਕਮਿਊਨਿਟੀ ਵੱਲੋਂ ਇਤਿਹਾਸ ਸਿਰਜ ਦਿੱਤਾ ਹੈ। ਕਿ ਅਮਰੀਕਾ ਦੀ ਰਾਜਸਥਾਨੀ ਵਿੱਚ ਸਿੱਖ ਮਿਊਜ਼ੀਅਮ ਤੇ ਨਹੀਂ ਹੈ। ਪਰ ਚੀਨੀ ਮਿਊਜ਼ੀਅਮ ਵਿੱਚ ਸਿੱਖਾਂ ਦੇ ਮੌਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਥਾਪਿਤ ਕਰਕੇ ਸਿੱਖ ਕਮਿਊਨਿਟੀ ਤੇ ਸਿੱਖ ਧਰਮ ਦਾ ਬੋਲਬਾਲਾ ਸੰਸਾਰ ਦੀ ਰਾਜਧਾਨੀ ਵਿੱਚ ਕਰਕੇ ਗੁਰੂ ਦੀ ਅਸੀਸ ਲਈ ਹੈ। ਸਿੱਖ ਕਮਿਊਨਿਟੀ ਨੂੰ ਅਪੀਲ ਹੈ ਕਿ ਉਹ ਇਸ ਮਿਊਜ਼ੀਅਮ ਵਿੱਚ ਫੇਰੀ ਪਾਉਣ ਤੇ ਦੇਖਣ ਕਿਸ ਤਰ੍ਹਾਂ ਦੂਜੀਆਂ ਕਮਿਊਨਿਟੀਆਂ ਆਪਣੇ ਵਿਰਸੇ, ਧਰਮ ਨੂੰ ਸੰਭਾਲਦੀਆਂ ਹਨ। ਚੀਨ ਦੇ ਅੰਬੈਸਡਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਗੁਰੂ ਸਿੰਘ ਤੇ ਗਿੱਲ ਸਿੰਘ ਦੇ ਰਿਣੀ ਹਾਂ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਚੀਨੀ ਕਮਿਊਨਿਟੀ ਨੂੰ ਕਰਵਾਕੇ, ਨਾਨਕੀ ਸ਼ਹਿਰ ਤੇ ਪਾਣੀ ਦੀ ਕਿੱਲਤ ਦੇ ਹੱਲ ਵਿੱਚ ਗੁਰੂ ਦੇ ਯੋਗਦਾਨ ਬਾਰੇ ਦੱਸਿਆ ਹੈ। ਨਾਨਕ ਨਾਮਾ ਦੀ ਯਾਦ ਨੂੰ ਸਾਡੇ ਹੈਰੀਟੇਜ ਵਿੱਚ ਸਮੋ ਦਿੱਤਾ ਹੈ। ਜੋ ਰਹਿੰਦੀ ਦੁਨੀਆ ਤੱਕ ਸਾਡੀ ਯਾਦ ਦਾ ਹਿੱਸਾ ਬਣਿਆ ਰਹੇਗਾ। ਇਸ ਮੌਕੇ ਸਬਰੰਗ ਟੀ.ਵੀ. ਦੇ ਸੀ. ਈ. ਓ. ਹਰਜੀਤ ਸਿੰਘ ਨੇ ਸਾਰੀ ਕਾਰਵਾਈ ਨੂੰ ਕੈਮਰਾਬੰਦ ਕਰਕੇ ਕਮਿਊਨਿਟੀ ਨੂੰ ਇਸ ਹੈਰੀਟੇਜ ਬਾਰੇ ਜਾਗਰੂਕ ਕਰਨ ਦਾ ਰੋਲ ਅਦਾ ਕੀਤਾ ਹੈ।    

More in ਰਾਜਨੀਤੀ

ਚੰਡੀਗੜ੍ਹ- ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦਾ ਮਾਮਲਾ...
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ...
ਚੰਡੀਗੜ੍ਹ-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ...
ਨਵੀਂ ਦਿੱਲੀ-ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ’ਚ ਅੱਜ ਕੇਂਦਰ ਸਰਕਾਰ ’ਤੇ ਦੇਸ਼...
ਫ਼ਿਰੋਜ਼ਪੁਰ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ...
ਢਾਕਾ (ਬੰਗਲਾਦੇਸ਼)-ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ...
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੇ ਆਗੂਆਂ ਦੀ ਸ਼ਿਕਾਇਤ ’ਤੇ ਪੰਜ ਸਿੰਘ ਸਾਹਿਬਾਨ...
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਤੇ ਹਰਿਆਣਾ...
ਨਵੀਂ ਦਿੱਲੀ-ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੀਆਂ ਤਾਕਤਾਂ ਦਾ ਘੇਰਾ ਮੋਕਲਾ ਕੀਤੇ ਜਾਣ ਨੂੰ ਲੈ...
ਸ਼ਿਕਾਗੋ/ਵਾਸ਼ਿੰਗਟਨ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ(78) ਸ਼ਨਿੱਚਰਵਾਰ ਸ਼ਾਮ ਨੂੰ ਪੈਨਸਿਲਵੇਨੀਆ...
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਹਰਿਆਣਾ ਸਰਕਾਰ ਨੂੰ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ...
ਫਿਲੌਰ/ਜਲੰਧਰ-ਪੁਲੀਸ ਨੇ ਬੀਤੀ ਰਾਤ ਨਸ਼ੀਲੇ ਪਦਾਰਥਾਂ ਸਣੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Home  |  About Us  |  Contact Us  |  
Follow Us:         web counter