27 Jul 2024

ਸਿੱਖਸ ਆਫ ਯੂ. ਐੱਸ. ਏ. ਵੱਲੋਂ ਚਲਾਈ ਜਾ ਰਹੀ ਗ੍ਰੀਨ ਕਾਰਡ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ : ਪ੍ਰਵਿੰਦਰ ਹੈਪੀ ਚੇਅਰਮੈਨ

* ਹੁਣ ਤੱਕ ਬਹੁਤ ਸਾਰੇ ਲੋੜਵੰਦ ਲੈਚੁੱਕੇ ਹਨ ਇਨ੍ਹਾਂ ਸੇਵਾਵਾਂ ਦਾ ਲਾਭ - ਦਲਜੀਤ ਸਿੰਘ ਬੱਬੀ ਪ੍ਰਧਾਨ

* ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਇਸ ਮੁਹਿੰਮ ’ਚ ਪਾਇਆ ਜਾ ਰਿਹੈ ਵਡਮੁੱਲਾ ਯੋਗਦਾਨ
ਮੈਰੀਲੈਂਡ (ਗਿੱਲ) - ਅਮਰੀਕਾ ’ਚ ਹਰ ਸਾਲ ਬਹੁਤ ਸਾਰੇ ਪ੍ਰਵਾਸੀ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਪੇਪਰ ਬਣਾਉਣ ਤੋਂ ਲੈਕੇ ਗ੍ਰੀਨ ਕਾਰਡ, ਨਾਗਰਿਕਤਾ ਆਦਿ ਲਈ ਇੱਥੇ ਪਹੁੰਚਦੇ ਸਾਰੇ ਹੀ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪਰ ਇਹ ਵੀ ਸੱਚਾਈ ਹੈ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਇਸ ਸਬੰਧੀ ਗਰੀਨ ਕਾਰਡ ਫ਼ਾਰਮ ਕਿਸ ਤਰ੍ਹਾਂ ਭਰੇ ਜਾਂਦੇ ਹਨ ਅਤੇ ਇਸ ਨੂੰ ਕਿੱਥੇ ਜਮ੍ਹਾਂ (ਸਬਮਿਟ) ਕਰਵਾਇਆ ਜਾਂਦਾ ਜਾਂ ਇਨ੍ਹਾਂ ਦਸਤਾਵੇਜ਼ਾਂ ਨੂੰ ਕਿੱਥੇ ਅਤੇ ਕਿਸ ਨੂੰ ਭੇਜਣਾ ਹੁੰਦਾ ਹੈ।  ਇਨ੍ਹਾਂ ਨੂੰ ਇਹ ਵੀ ਘੱਟ ਹੀ ਜਾਣਕਾਰੀ ਹੁੰਦੀ ਹੈ ਕਿ ਇਸਦੀ ਫੀਸ ਕਿੰਨੀ ਹੈ ਅਤੇ ਕਿਹੜੀਆਂ ਸਥਿਤੀਆਂ ਵਿੱਚ ਇਸ  ਫੀਸ ਨੁੰ ਮੁਆਫ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਇੱਕ ਸੰਸਥਾ ਸਿੱਖਸ ਆਫ਼ ਯੂ. ਐੱਸ. ਏ. ਵੱਲੋਂ “ਇੰਮੀਗ੍ਰੇਸ਼ਨ ਜਾਗਰੂਕਤਾ ਹਫ਼ਤਾ” ਮਨਾਇਆ ਜਾ ਰਿਹਾ ਹੈ ਜਿਸ ਵਿੱਚ ਇਨ੍ਹਾਂ ਦੇ ਨਾਲ ਕੁਝ ਹਮ ਖ਼ਿਆਲੀ ਸੰਸਥਾਵਾਂ ਦੇ ਵਲਟੀਅਰਾਂ ਵੱਲੋਂ ਵੀ ਇਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ।
ਸਿੱਖਸ ਆਫ਼ ਯੂ. ਐੱਸ. ਏ. ਵੱਲੋਂ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਤੋਂ ਇਲਾਵਾ ਗਰੀਨ ਕਾਰਡ ਦੇ ਫ਼ਾਰਮ ਭਰਨ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਲਈ ਗ੍ਰੀਨ ਕਾਰਡ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਲੋੜਵੰਦਾਂ ਵੱਲੋਂ ਪੂਰਣ ਲਾਭ ਉਠਾਇਆ ਜਾ ਰਿਹਾ ਹੈ।
ਇਸ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਸਿੱਖਸ ਆਫ਼ ਯੂ. ਐੱਸ. ਏ. ਦੇ ਡਾ. ਸੁਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੁਹਿੰਮ ਉਨ੍ਹਾਂ ਲਈ ਅਰੰਭੀ ਗਈ ਹੈ ਜਿਨ੍ਹਾਂ ਨੂੰ ਇਸ ਸਬੰਧੀ ਬਹੁਤ ਬਹੁਤ ਹੀ ਥੋੜ੍ਹੀ ਜਾਂ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ  ਇਸ ਵਿੱਚ ਹਰੇਕ ਉਸ ਵਿਅਕਤੀ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਕੀਤੀ ਜਾਵੇਗੀ ਜੋ ਅਮਰੀਕਾ ਵਿੱਚ ਪ੍ਰਵਾਸ ਲਈ ਦਸਤਾਵੇਜ਼ ਬਣਵਾਉਣ ਅਤੇ  ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਯੋਗ ਹਨ ਪਰ ਜਾਣਕਾਰੀ ਦੀ ਘਾਟ ਕਾਰਣ ਅਜਿਹਾ ਕਰਨ ਵਿੱਚ ਅਸਮਰੱਥ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ 57 ਤੋਂ ਵੀ ਵੱਧ ਲੋਕ ਇਸ ਮੁਹਿੰਮ ਤੋਂ ਲਾਭ ਲੈ ਚੁੱਕੇ ਹਨ ਅਤੇ ਹੋਰ ਲੋਕ ਵੀ ਇਸ ਮੁਹਿੰਮ ਦਾ ਲਾਭ ਲੈਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਗੱਲ ਕਰਦਿਆਂ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਲੋਕਾਂ ਨੂੰ ਹੋਰ ਕਿਤੇ ਭਟਕਣ ਦੀ ਲੋੜ ਨਹੀਂ ਅਤੇ ਇਸ ਸੰੰਬੰਧੀ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਵੀ ਇਸ ਸੰਬੰਧੀ ਸਹਾਇਤਾ ਦੀ ਲੋੜ ਹੋਵੇ ਉਹ ਉਨ੍ਹਾਂ ਦੇ #8002, ਪੁਲਾਸਕੀ ਹਾਈਵੇਅ, ਰੋਜ਼ਡੇਲ, ਮੈਰੀਲੈਂਡ ਵਾਲੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ, ਜਿੱਥੇ ਉਹ ਸਵੇਰੇ 11.00 ਵਜੇ ਤੋਂ ਸ਼ਾਮ 4.00 ਵਜੇ ਤੱਕ ਉਪਲਬਧ ਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਭੋਲੇ ਭਾਲੇ ਇਮੀਗਾਂਰਟਸ ਨੂੰ ਖ਼ਜੱਲ-ਖੁਾਅਰੀ ਤੋਂ ਬਚਾਉਣ ਹਿੱਤ ਕੀਤੀ ਗਈ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਇਧਰ ਉਧਰ ਨਾ ਭਟਕਣਾ ਪਵੇ ਅਤੇ ਨਾ ਹੀ ਉਨ੍ਹਾਂ ਦੇ ਪੇਸੇ ਦੀ ਬਰਬਾਦੀ ਹੋਵੇ। ਉਨ੍ਹਾਂ ਕਿਹਾ ਕਿ ਜ਼ਰੂਰਤਮਦ ਵਿਅਕਤੀ ਉਨ੍ਹਾਂ ਨਾਲ ਫ਼ੋਨ ਨੰਬਰ 443-454-9702 ‘ਤੇ ਸੰਪਰਕ ਕਰਕੇ ਇਸ ਸੇਵਾ ਦਾ ਲਾਭ ਲੈ ਸਕਦੇ ਹਨ।         

More in ਰਾਜਨੀਤੀ

ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਪ੍ਰਾਚੀਨ ਹਿਮਾਲਿਆ ਦੀ ਅੱਜ...
ਨਵੀਂ ਦਿੱਲੀ- ਇੱਥੇ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ 27 ਜੁਲਾਈ ਨੂੰ ਹੋਣ ਜਾ ਰਹੀ...
ਨਵੀਂ ਦਿੱਲੀ/ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਸਰਕਾਰ...
ਚੰਡੀਗੜ੍ਹ- ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦਾ ਮਾਮਲਾ...
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ...
ਚੰਡੀਗੜ੍ਹ-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ...
ਨਵੀਂ ਦਿੱਲੀ-ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ’ਚ ਅੱਜ ਕੇਂਦਰ ਸਰਕਾਰ ’ਤੇ ਦੇਸ਼...
ਫ਼ਿਰੋਜ਼ਪੁਰ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ...
ਢਾਕਾ (ਬੰਗਲਾਦੇਸ਼)-ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ...
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੇ ਆਗੂਆਂ ਦੀ ਸ਼ਿਕਾਇਤ ’ਤੇ ਪੰਜ ਸਿੰਘ ਸਾਹਿਬਾਨ...
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਤੇ ਹਰਿਆਣਾ...
ਨਵੀਂ ਦਿੱਲੀ-ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੀਆਂ ਤਾਕਤਾਂ ਦਾ ਘੇਰਾ ਮੋਕਲਾ ਕੀਤੇ ਜਾਣ ਨੂੰ ਲੈ...
Home  |  About Us  |  Contact Us  |  
Follow Us:         web counter