28 Sep 2023

ਸਿੱਖਸ ਆਫ ਯੂ. ਐੱਸ. ਏ. ਤੇ ਸਿੱਖ ਕਮਿਊਨਿਟੀ ਸੈਂਟਰ ‘ਗਰੀਨ ਕਾਰਡ ਮੁਹਿੰਮ’ ਸਾਂਝੇ ਤੌਰ ਤੇ ਚਲਾਏਗਾ

* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ
ਮੈਰੀਲੈਂਡ (ਗਿੱਲ) - ਬਹੁਤਾਤ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਕਿ ਗਰੀਨ ਕਾਰਡ ਫਾਰਮ ਕਿਸ ਤਰ੍ਹਾਂ  ਭਰਨੇ ਹਨ, ਕਿੱੱਥੇ ਭੇਜਣੇ ਹਨ, ਕਿੰਨੀ ਫੀਸ ਹੈ। ਫੀਸ ਮੁਆਫੀ ਕਿੰਨਾ ਸਥਿਤੀਆਂ ਵਿੱਚ ਮੁਆਫ ਹੁੰਦੀ ਹੈ। ਇਸ ਸੰਬੰਧੀ ਗਿਆਨ ਦੇਣ ਲਈ “ਇੰਮੀਗ੍ਰੇਸ਼ਨ ਜਾਗਰੂਕ” ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਦਾ ਆਯੋਜਨ ਸਿੱਖਸ ਆਫ ਯੂ. ਐੱਸ. ਏ. ਸੰਸਥਾ ਕਰੇਗੀ। ਜਿੱਥੇ ਹਮ ਖਿਆਲੀ ਸੰਸਥਾਵਾਂ ਦੇ ਵਲੰਟੀਅਰ ਨੂੰ ਲਿਆ ਜਾ ਰਿਹਾ ਹੈ। ਉੱਥੇ ਇੰਮੀਗ੍ਰੇਸ਼ਨ ਸੰਬੰਧੀ ਮੁਫਤ ਜਾਣਕਾਰੀ ਤੋਂ ਇਲਾਵਾ ਗਰੀਨ ਕਾਰਡ ਦੇ ਫਾਰਮ ਮੁਫਤ ਭਰਨ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਸਿੱਖ ਕਮਿਊਨਿਟੀ ਸੈਂਟਰ ਪੂਰੀਆਂ ਸੇਵਾਵਾਂ ਦੇਵੇਗਾ। ਸਬੰਧਤ ਵਿਅਕਤੀ ਨੂੰ ਲਿਫਾਫਾ ਬਣਾ ਕੇ ਦਿੱਤਾ ਜਾਵੇਗਾ। ਜੋ ਸਿਰਫ ਮੇਲ ਹੀ ਕਰਨਾ ਹੋਵੇਗਾ। ਇਸ ਲਈ ਰਜਿਸਟ੍ਰੇਸ਼ਨ ਬਾਕਾਇਦਾ ਕੀਤੀ ਜਾਵੇਗੀ। ਸਥਾਨਕ ਮੈਰੀਲੈਂਡ ਯੂਨੀਵਰਸਟੀ ਤੋਂ ਆਈ. ਟੀ. ਖੇਤਰ ਦੇ ਵਲੰਟੀਅਰ ਤੇ ਕੰਪਿਊਟਰ ਲੈਬ ਨੂੰ ਵਰਤਿਆ ਜਾਵੇਗਾ। ਜਿੱਥੇ ਭੋਲੇ ਭਾਲੇ ਇੰਮੀਗ੍ਰਾਂਟਸ ਨੂੰ ਵਕੀਲਾਂ ਦੇ ਪਿੱਛੇ ਨਹੀਂ ਘੰਮਣਾ ਪਵੇਗਾ ਤੇ ਨਾ ਹੀ ਪੈਸੇ ਦੀ ਬਰਬਾਦੀ ਹੋਵੇਗੀ। ਸੋ ਜਰੂਰਤਮੰਦ ਵਿਅਕਤੀ ਫੋਨ ਰਾਹੀਂ ਸੰਪਰਕ ਕਰਨ ਤੇ ਇਸ ਇੰਮੀਗ੍ਰੇਸ਼ਨ ਜਾਗਰੂਕ ਸਪਤਾਹ ਦਾ ਲਾਭ ਲੈਣ। ਇਹ ਸਪਤਾਹ ਪੰਦਰਾਂ ਨਵੰਬਰ ਤੋਂ ਸ਼ੁਰੂ ਹੋਵੇਗਾ। ਜਾਣਕਾਰੀ ਲਈ ਫੋਨ ਨੰਬਰ 443-454-9702 ਤੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਹ ਸਾਰਾ ਕਾਰਜ ਸਿੱਖਸ ਆਫ ਯੂ. ਐੱਸ. ਏ. ਸੰਸਥਾ ਦੇ ਅਧੀਨ ਸਿੱਖ ਕਮਿਊਨਿਟੀ ਸੈਂਟਰ ਨਾਰਥ ਅਮਰੀਕਾ ਦੇ ਸਹਿਯੋਗ ਨਾਲ ਹੋਵੇਗਾ।       

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
ਮੈਰੀਲੈਂਡ (ਸੁਰਿੰਦਰ ਗਿੱਲ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੈਰੀ ਹੋਗਨ ਗਵਰਨਰ ਨੇ ਦੀਵਾਲੀ...
Home  |  About Us  |  Contact Us  |  
Follow Us:         web counter