28 Mar 2024

ਰਿੱਕ ਮੈਟਜਗਰ ਦੇ ਫੰਡ ਰੇਜਿੰਗ ਦੌਰਾਨ ਬਾਬ ਅੇਲਰਿਚ ਸਾਬਕਾ ਗਵਰਨਰ ਤੇ ਸੈਨੇਟਰ ਜਾਨੀ ਰੇਹ ਸੈਲਿੰਗ ਨੇ ਦਿੱਤਾ ਸਮਰਥਨ

* ਮਨਪ੍ਰੀਤ ਹੁੰਦਲ ਨੂੰ ਡਿਸਟ੍ਰਕਟ 8 ਹਾਊਸ ਆਫ ਡੈਲੀਗੇਟ ਤੇ ਡੈਰਨ ਬਡੀਲੋ ਨੂੰ ਬਤੌਰ ਕਾਉਟੀ ਅਗਜੈਕਟਿਵ ਵਜੋਂ ਦਿੱਤਾ ਸਮਰਥਨ
ਬਾਲਟੀਮੋਰ (ਗਿੱਲ)- ਮੈਰੀਲੈਂਡ ਦੀ ਪ੍ਰਾਇਮਰੀ ਚੋਣ ਵਿੱਚ ਸਿਰਫ ਤਿੰਨ ਦਿਨ ਰਹਿ ਗਏ ਹਨ। ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਨੂੰ ਰਿੱਕ ਮੈਟਜਗਰ ਦੇ ਫੰਡ ਰੇਂਜ ਸਮਾਗਮ ਸਮੇਂ ਵੱਡੀ ਹਮਾਇਤ ਮਿਲੀ ਹੈ। ਸਾਬਕਾ ਗਵਰਨਰ ਬਾਬ ਐਲਰਿਚ ਨੇ ਕਿਹਾ ਕਿ ਰਿੱਕ ਸਾਫ ਸੁਥਰਾ ਤੇ ਹਰੇਕ ਕਮਿਊਨਟੀ ਦਾ ਮਦਦਗਾਰ ਹੈ। ਮੇਰਾ ਇਸ ਨੂੰ ਪੂਰਨ ਸਮਰਥਨ ਹੈ। ਮੇਰੇ ਹਮਾਇਤੀ ਤੇ ਵੋਟਰ ਰਿੱਕ ਦੀ ਹਰ ਪਖੋਂ ਮਦਦ ਕਰਨ। ਮੇਰਾ ਇਸ ਫੰਡ ਜੁਟਾਉਣ ਦੇ ਸਮਾਗਮ ਵਿੱਚ ਤਾਂ ਹੀ ਸਫਲ ਹੋਵੇਗਾ। ਸਾਰਿਆਂ ਨੇ ਤਾੜੀਆਂ ਮਾਰਕੇ, ਖੜ੍ਹੇ ਹੋ ਕੇ ਸਮਰਥਨ ਦਿੱਤਾ। ਉਸਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਦੋ ਨੋਜਵਾਨ ਸਖਸ਼ੀਅਤਾਂ ਹਨ। ਇੱਕ ਨੋਜਵਾਨ ਔਰਤ ਮਨਪ੍ਰੀਤ ਹੁੰਦਲ ਹਾਊਸ ਆਫ ਡੈਲੀਗੇਟ ਡਿਸਟ੍ਰਕਟ ਅੱਠ ਤੇ ਡੈਰਨ ਬਡੀਲੋ ਕਾਊਟੀ ਅਗਜੈਕਟਿਵ ਰਿਪਬਲਿਕਨ ਨੂੰ ਵੀ ਮੇਰੀ ਹਮਾਇਤ ਤੇ ਸਮਰਥਨ ਹੈ। ਇਹਨਾਂ ਨੂੰ ਜਿਤਾਉਣਾ ਹਾਜ਼ਰੀਨ ਦਾ ਮੁੱਢਲਾ ਫਰਜ਼ ਹੈ। ਅਗਲੇ ਰਹਿੰਦੇ ਦਿਨਾਂ ਵਿੱਚ ਦਿਨ ਰਾਤ ਇੱਕ ਕਰ ਦਿਉ। ਇਹ ਸਾਲ ਰਿਪਬਲਿਕਨਾ ਦਾ ਹੈ।
    ਡੈਮੋਕਰੇਟਕ ਨੇ ਦੇਸ਼ ਵਿੱਚ ਮਹਿੰਗਾਈ ਦਾ ਆਲਮ ਲਿਆ ਦਿੱਤਾ ਹੈ। ਹਰ ਵਰਗ ਦੁਖੀ ਹੈ। ਜੇਕਰ ਤੁਸੀ ਖੁੰਝ ਗਏ ਤਾਂ ਰਹਿੰਦੇ ਤਿੰਨ ਸਾਲ ਤੁਹਾਡਾ ਰਹਿਣਾ ਮੁਸ਼ਕਲ ਹੋ ਜਾਵੇਗਾ। ਗੈਸ ਅਸਮਾਨੀ ਚੜ੍ਹ ਗਈ। ਲੇਬਰ ਮਿਲ ਨਹੀਂ ਰਹੀ ਹੈ। ਹਰ ਵਰਗ ਦੁਖੀ ਹੈ। ਘਰੋ ਨਿਕਲੋ ਤੇ ਜਨਰਲ ਚੋਣ ਦਮੇ ਵੋਟਾਂ ਪਾਉ ਤੇ ਆਪਣੇ ਦੋਸਤਾਂ, ਆਲੇ ਦੁਆਲੇ ਦੇ ਗਵਾਂਢੀਆਂ ਨੂੰ ਜਾਗਰੂਕ ਕਰੋ ਤਾਂ ਹੀ ਰਿਪਬਲਿਕਨ ਪ੍ਰਾਇਮਰੀ ਜਿੱਤ ਸਕਣਗੇ।
    ਜਾਨੀ ਰੇਹ ਸੈਲਿੰਗ ਨੇ ਕਿਹਾ ਜੋਅ ਬਾਈਡਨ ਬਹੁਤ ਕੰਮਜ਼ੋਰ ਰਾਸ਼ਟਰਪਤੀ ਹੈ। ਜਿਸਨੇ ਇੱਕ ਸਾਲ ਵਿੱਚ ਅਮਰੀਕਾ ਨੂੰ ਆਰਥਿਕ ਤੌਰ ’ਤੇ ਡਾਊਨ ਕਰ ਦਿੱਤਾ ਹੈ। ਗੈਸ ਨੂੰ ਤਿੰਨ ਗੁਣਾਂ ਮਹਿੰਗਾ ਕਰ ਦਿੱਤਾ ਹੈ। ਔਰਤ ਜਾਤੀ ਦੀ ਤੌਹੀਨ ਕਰਕੇ ਬੇਇੱਜ਼ਤ ਕਰ ਦਿੱਤਾ ਹੈ। ਹਰ ਪਾਸੇ ਮਹਿੰਗਾਈ ਕਰਕੇ ਆਵਾਮ ਦੁਖੀ ਹੈ। ਇਹ ਮੌਕਾ ਹੈ ਕਿ ਕਾਉਟੀ, ਸਿਟੀ ਸਟੇਟ ਵਿੱਚ ਹਰ ਉਮੀਦਵਾਰ ਦੀ ਮਦਦ ਕਰੋ। ਕਾਉਟੀ ਅਗਜੈਕਟਿਵ ਡੈਰਨ ਬਡੀਲੋ ਤੇ ਮਨਪ੍ਰੀਤ ਹੁੰਦਲ ਹਾਊਸ ਆਫ ਡੈਲੀਗੇਟ ਡਿਸਟ੍ਰਕਟ 8 ਤੋ ਹਾਜ਼ਰ ਹਨ।
    ਇਹਨਾਂ ਨੌਜਵਾਨ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉ ਤਾਂ ਹੀ ਤੁਹਾਡੀ ਅਵਾਜ਼ ਬੁਲੰਦ ਹੋਵੇਗੀ। ਮੇਰਾ ਇਹਨਾਂ ਨੂੰ ਪੂਰਨ ਸਮਰਥਨ ਹੈ। ਰਿੱਕ ਮੇਰਾ ਪੁਰਾਣਾ ਦੋਸਤ ਹੈ। ਇਸ ਦਾ ਤਜ਼ਰਬਾ ਰਿਪਬਲਿਕਨਾ ਲਈ ਲਾਹੇਵੰਦ ਰਿਹਾ ਹੈ। ਇਸ ਨੂੰ ਮੈਂ ਹਮੇਸ਼ਾ ਸਮਰਥਨ ਦਿੰਦਾ ਆ ਰਿਹਾ ਹਾਂ। ਇਸ ਦੀ ਜਿੱਤ ਨੂੰ ਵੀ ਯਕੀਨੀ ਬਣਾਉ।
    ਰਿੱਕ ਮੈਟਜਗਰ ਨੂੰ ਖੁੱਲ੍ਹ ਕੇ ਫੰਡ ਦਿੱਤੇ ਗਏ। ਹਾਲ ਰਿਪਬਲਿਕਨਾ ਨਾਲ ਪੈਕ ਸੀ। ਸਮੁੱਚੇ ਰਿਪਬਲਿਕਨਾਂ ਨੇ ਵਾਅਦਾ ਕੀਤਾ ਕਿ ਰਿੱਕ, ਮਨਪ੍ਰੀਤ ਹੁੰਦਲ ਤੇ ਡੈਰਨ ਬੀਡਲੋ ਹਰ ਹਾਲਤ ਵਿੱਚ ਪ੍ਰਾਇਮਰੀ ਚੋਣ ਜਿੱਤਣਗੇ। ਨੌਜਵਾਨ ਉਮੀਦਵਾਰਾਂ ਦਾ ਸਮਾਂ ਹੈ। ਨੌਜਵਾਨ ਉਮੀਦਵਾਰਾਂ ਨੂੰ ਕਾਲਜ ਵਿਦਿਆਰਥੀਆਂ ਦਾ ਵੀ ਸਮਰਥਨ ਹੈ। 19 ਜੁਲਾਈ ਨੂੰ ਰਿਪਬਲਿਕਨ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਕੇ ਪਾਰਟੀ ਦੇ ਉਮੀਦਵਾਰਾਂ ਨੂੰ ਹਾਊਸ ਵਿੱਚ ਭੇਜੋ।
    ਰਿੱਕ ਮੈਟਜਗਰ ਇਮਾਨਦਾਰੀ ਦੀ ਕੁੰਜੀ ਹੈ। ਜਦੋਂ ਰਿੱਕ ਛੋਟਾ ਸੀ ਤਾਂ ਉਸਦੇ ਪਿਤਾ ਉਸਨੂੰ ਕਹਿੰਦੇ ਸਨ ‘‘ਜਦੋਂ ਤੁਸੀਂ ਇਸ ਘਰ ਨੂੰ ਛੱਡਦੇ ਹੋ ਤਾਂ ਤੁਹਾਡੇ ਕੋਲ ਰੱਖਿਆ ਕਰਨ ਲਈ ਇੱਕ ਨਾਮ ਹੈ ਤੁਹਾਡਾ।’’  ਇਹ ਸ਼ਬਦ ਹਮੇਸ਼ਾਂ ਰਿੱਕ ਦੇ ਨਾਲ ਰਹੇ ਹਨ ਅਤੇ ਇਹ ਜ਼ਿੰਦਗੀ ਅਤੇ ਦਫਤਰ ਵਿੱਚ ਮਹੱਤਵਪੂਰਣ ਹਨ। ਸਾਨੂੰ ਡਿਸਟਿ੍ਰਕਟ 6 ਅਤੇ ਮੈਰੀਲੈਂਡ ਦੇ ਨਿਵਾਸੀਆਂ ਦੀ ਸੇਵਾ ਕਰਨ ਵਾਲੇ ਇਮਾਨਦਾਰੀ ਵਾਲੇ ਲੋਕਾਂ ਦੀ ਲੋੜ ਹੈ। ਇਸ ਨੂੰ ਤੀਜੀ ਵਾਰ ਜਿਤਾਉ ਤੇ ਇਸ ਦੀਆਂ ਸੇਵਾਵਾਂ ਦਾ ਭਰਪੂਰ ਲਾਭ ਲਵੋ।
    ਸਿੱਖ ਕਮਿਊਨਿਟੀ ਵੱਲੋਂ ਡਾ. ਸੁਰਿੰਦਰ ਸਿੰਘ ਗਿੱਲ ਨੇ ਆਪਣੀ ਟੀਮ ਨਾਲ ਇਸ ਫੰਡ ਰਂੇਜਿੰਗ ਸਮਾਗਮ ਵਿੱਚ ਹਿੱਸਾ ਲਿਆ। ਜਿੱਥੇ ਸਮੁੱਚੀ ਸਿੱਖ ਰਿਪਬਲਿਕਨ ਕਮਿਊਨਿਟੀ ਦੀ ਹਾਜ਼ਰੀ ਲਗਵਾਈ, ਉੱਥੇ ਫੰਡ ਵੀ ਢੇਰ ਸਾਰੇ ਦਿੱਤੇ।
    ਇਸ ਮੌਕੇ ਰਣਜੀਤ ਕੁਮਾਰ ਰਾਣਾ, ਰਬਾਇਤ ਕੌਰ, ਵਾਰਿਸ ਗਿੱਲ, ਮਨਪ੍ਰੀਤ ਤੇ ਰਘਬੀਰ ਸਿੰਘ ਤੋਂ ਇਲਾਵਾ ਸੈਨੇਟਰ ਜਾਨੀ ਰੇਹ, ਸਾਬਕਾ ਗਵਰਨਰ ਬਾਬ ਐਰਲਿਚ ਤੇ ਡੈਰਨ, ਕੈਥੀ ਤੇ ਪਿ੍ਰੰਸ ਨੇ ਹਾਜ਼ਰੀ ਲਗਵਾ ਕੇ ਰਿੱਕ ਦੀ ਹਮਾਇਤ ਕੀਤੀ।  

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter