* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ
ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਦੀ ਅਜ਼ਾਦੀ ਦਾ ਦਿਹਾੜਾ ਚਾਰ ਜੁਲਾਈ ਪੂਰੀ ਸ਼ਾਨੌ ਸ਼ੌਕਤ ਨਾਲ ਮਨਾਇਆ ਗਿਆ ਹੈ। ਵੱਖ-ਵੱਖ ਸਟੇਟਾਂ ਵਿੱਚ ਪ੍ਰੇਡ ਮਾਰਚ ਕੱਢੇ ਗਏ ਹਨ। ਹਰੇਕ ਕਮਿਊਨਿਟੀ ਨੇ ਆਪਣੀ ਆਪਣੀ ਹਾਜ਼ਰੀ ਆਪੋ ਆਪਣੇ ਢੰਗ ਨਾਲ ਲਗਵਾਈ ਹੈ। ਮੈਰੀਲੈਂਡ ਦੀ ਪ੍ਰੇਡ ਦਾ ਵੱਖਰਾ ਨਜ਼ਾਰਾ 88ਵਂੀ ਪ੍ਰੇਡ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਸਿੱਖ ਕਮਿਊਨਿਟੀ ਨੇ ਸ਼ਮੂਲੀਅਤ ਕਰਕੇ ਆਪਣੀ ਪਹਿਚਾਣ ਦਾ ਪ੍ਰਗਟਾਵਾ ਕੀਤਾ। ਜੋ ਕਾਬਲੇ ਤਾਰੀਫ ਰਿਹਾ ਹੈ। ਸ਼ਾਮ ਨੂੰ ਕਲਚਰਲ ਸਮਾਗਮ ਸਾਂਝੇ ਤੌਰ ਤੇ ਹਿੰਦੂ, ਸਿੱਖ, ਮੁਸਲਿਮ ਤੇ ਕਿ੍ਰਸਚਨ ਕਮਿਊਨਿਟੀ ਨੇ ਰੰਗਾਂ ਰੰਗ ਪ੍ਰੋਗਰਾਮ ਕਾਮਰਸ ਰੋਡ ਦੇ ਹਾਲ ਵਿੱਚ ਵਰਜੀਨੀਆ ਕਰਵਾਇਆ ਗਿਆ। ਜਿਸ ਵਿੱਚ ਨੇਪਾਲੀ, ਭਾਰਤੀ, ਬੰਗਲਾਦੇਸ਼ੀ ਤੇ ਪਾਕਿਸਤਾਨ ਕਮਿਊਨਿਟੀ ਨੇ ਸਾਂਝੇ ਤੌਰ ਤੇ ਮਨਾਇਆ। ਜਿਸ ਨੂੰ ਕਈ ਬਿਜ਼ਨਸਮੈਨ ਤੇ ਸੰਸਥਾਵਾਂ ਨੇ ਸਪਾਂਸਰ ਕੀਤਾ ਗਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਅਮਰੀਕਾ ਦੇ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤਾ ਗਿਆ। ਉਪਰੰਤ ਨੇਪਾਲੀ ਨਾਚ, ਭਾਰਤੀ ਡਾਂਸ ਆਈ ਲਵ ਮਾਈ ਇੰਡੀਅਨ ਨੇ ਖੂਬ ਧੂਮ ਮਚਾਈ, ਪੰਜਾਬੀ ਭੰਗੜੇ ਨੇ ਸਾਰਿਆਂ ਨੂੰ ਨੱਚਣ ਲਾ ਦਿੱਤਾ।
ਪਾਕਿਸਤਾਨ ਦੇ ਫਿਲਮੀ ਡਾਇਰੈਕਟਰ ਕੰਮ ਪ੍ਰੋਡਿਊਸਰ ਤੇ ਐਕਟਰ ਓਸਮਾਨ ਪੀਰਜਾਦਾ ਜਿਨ੍ਹਾਂ ਨੇ ਦੋ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਜੋ ਬਹੁਤ ਹੀ ਬਿਹਤਰੀਨ ਏਕੇ ਦੀਆਂ ਪ੍ਰਤੀਕ ਰਹੀਆਂ। ਜਿੱਥੇ ਪੀਰਜਾਦਾ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਪੰਜਾਬੀ ਪੱਤਰਕਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸੁਰਮੁਖ ਸਿੰਘ ਮਾਣਕੂ ਪਹਿਲੇ ਵਾਈਸ ਹਾਊਸ ਦੇ ਜਰਨਲਿਸਟ, ਹਰਜੀਤ ਸਿੰਘ ਹੁੰਦਲ ਸਬਰੰਗ ਟੀ. ਵੀ. ਚੈਨਲ ਦੇ ਸੀ. ਈ. ਓ., ਦਵਿੰਦਰ ਸਿੰਘ ਬਦੇਸ਼ਾ ਬਾਜ਼ ਟੀ. ਵੀ. ਦੇ ਹੋਸਟ ਤੇ ਮੋਨੀ ਗਿੱਲ ਸੀ. ਈ. ਓ. ਮਾਈ ਟੀ. ਵੀ. ਨੂੰ ਸਨਮਾਨਿਤ ਕੀਤਾ ਗਿਆ। ਜੋ ਹਮੇਸ਼ਾ ਹੀ ਕਮਿਊਨਿਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਦਾ ਰੂਬਰੂ ਕਰਦੇ ਹਨ। ਜਿੱਥੇ ਹਰ ਸਮਾਗਮ ਨੂੰ ਨਿਸ਼ਕਾਮ ਬਿਰਤੀ ਨਾਲ ਕਰਦੇ ਹਨ। ਉੱਥੇ ਕਮਿਊਨਿਟੀ ਨੇ ਸਨਮਾਨਿਤ ਕਰਕੇ ਆਪਣਾ ਫਰਜ ਨਿਭਾਇਆ ਹੈ।
ਇਹ ਸਮਾਗਮ ਆਲ ਨੇਬਰ ਅੰਤਰ-ਰਾਸ਼ਟਰੀ ਸੰਸਥਾ ਦੀ ਸਰਪ੍ਰਸਤੀ ਹੇਠ ਕਰਵਾਇਆ ਹੈ। ਉੱਥੇ ਪੂਰੀ ਟੀਮ ਨੂੰ ਸਟੇਜ ਤੇ ਬੁਲਾਕੇ ਉਹਨਾਂ ਦੇ ਵਿਚਾਰ ਸੁਣੇ। ਸਿੱਖ ਕਮਿਊਨਿਟੀ ਦੇ ਨੁਮਾਇੰਦਿਆਂ ਵਿੱਚ ਮਹਿਤਾਬ ਸਿੰਘ ਕਾਹਲੋਂ, ਹਰਜੀਤ ਸਿੰਘ ਹੁੰਦਲ, ਡਾ. ਸੁਰਿੰਦਰ ਸਿੰਘ ਗਿੱਲ ਤੇ ਆਗਿਆਪਾਲ ਸਿੰਘ ਬਾਠ ਦਾ ਖਾਸ ਜ਼ਿਕਰ ਕੀਤਾ ਗਿਆ।
ਮਹਿਤਾਬ ਸਿੰਘ ਕਾਹਲੋਂ ਨੇ ਸੰਬੋਧਨ ਕਰਕੇ ਕਿਹਾ ਕਿ ਅਸੀਂ ਇੱਕ ਹਾਂ। ਸਾਡੇ ਮਨ ਇੱਕ ਹਨ। ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਤੇ ਧੰਨਵਾਦੀ ਹਾਂ।
ਤਨਵੀਰ ਅਮੀਰ ਜੋ ਚਾਰ ਜੁਲਾਈ ਅਮਰੀਕਾ ਦੀ ਅਜ਼ਾਦੀ ਦਿਵਸ ਤੇ ਰੰਗਾਰੰਗ ਪ੍ਰੋਗਰਾਮ ਆਯੋਜਿਤ ਕਰਨ ਦੇ ਮੁੱਖ ਨਾਇਕ ਸੀ। ਬਹੁਤ ਹੀ ਵਧੀਆ ਕਲਚਰਲ ਸਮਾਗਮ ਕਰਕੇ ਹਾਜ਼ਰੀਨ ਦੇ ਮਨ ਜਿੱਤੇ ਹਨ।