* ਅਮਰੀਕੀ ਝੰਡਿਆਂ ਨੂੰ ਲਹਿਰਾਉਂਦਿਆਂ ਮੈਚਿੰਗ ਦਸਤਾਰਾਂ ਨਾਲ ਲਿਆ ਪ੍ਰੇਡ ਵਿੱਚ ਹਿੱਸਾ
ਮੈਰੀਲੈਡ (ਗਿੱਲ) - ਅਮਰੀਕਾ ਦਾ ਅਜ਼ਾਦੀ ਦਿਵਸ ਪੂਰੇ ਅਮਰੀਕਾ ਵਿੱਚ ਹਰ ਸਟੇਟ, ਸ਼ਹਿਰ ਤੇ ਕਸਬੇ ਵਿੱਚ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਹਰੇਕ ਵਿਅਕਤੀ ਅਮਰੀਕਨ ਝੰਡੇ ਦੀ ਡਰੈੱਸ, ਟਾਈ, ਚੁੰਨੀ ਤੇ ਝੰਡੀਆਂ ਨਾਲ ਆਪਣੇ ਆਪ ਨੂੰ ਸਜਾ ਕੇ ਚਾਰ ਜੁਲਾਈ ਦੀ ਪਰੇਡ ਨੂੰ ਸਮਰਪਿਤ ਹੁੰਦਾ ਹੈ। ਸਿੱਖਸ ਆਫ ਯੂ. ਐੱਸ. ਏ. ਸੰਸਥਾ ਨੇ ਚਾਰ ਜੁਲਾਈ ਦੀ 88ਵੀਂ ਡੰਡਾਕ ਪ੍ਰੇਡ ਵਿੱਚ ਹਿੱਸਾ ਲਿਆ। ਜਿਸ ਵਿੱਚ ਸਥਾਨਕ ਸਿੱਖ ਸੰਸਥਾ ‘‘ਸਿੱਖਸ ਆਫ ਯੂ. ਐੱਸ. ਏ.’’ ਨੇ ਸ਼ਮੂਲੀਅਤ ਕਰਕੇ ਆਪਣੀ ਪਹਿਚਾਣ ਦਾ ਪ੍ਰਗਟਾਵਾ ਇਸ ਕਦਰ ਕੀਤਾ ਕਿ ਸਥਾਨਕ ਅਮਰੀਕਨਾਂ ਨੇ ਤਾੜੀਆਂ, ਯੂ. ਐੱਸ. ਏ. ਦੇ ਨਾਅਰਿਆਂ ਨਾਲ ਸਵਾਗਤ ਕੀਤਾ।
ਇਹ ਪ੍ਰੇਡ ਤਿੰਨ ਮੀਲ ਲੰਬੀ, ਬੈਂਡ, ਝਾਕੀਆਂ, ਨਾਚ, ਸਟੰਟ ਤੋਂ ਇਲਾਵਾ ਪੁਲਿਸ, ਆਰਮੀ, ਨੇਵੀ ਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦੇ ਨਾਲ-ਨਾਲ ਰਾਜਨੀਤਿਕ ਉਮੀਦਵਾਰਾਂ ਦੀ ਹਾਜ਼ਰੀ ਤੇ ਮਾਰਚ ਨੇ ਪ੍ਰੇਡ ਦਾ ਖੂਬ ਰੰਗ ਬੰਨਿਆਂ ।
ਸਿੱਖਸ ਆਫ ਯੂ. ਐੱਸ. ਏ. ਦੇ ਗਰੁੱਪ ਦਾ ਵੱਖਰਾ ਹੀ ਨਜ਼ਾਰਾ ਸੀ, ਜੋ ਸਾਰਿਆਂ ਲਈ ਆਕਰਸ਼ਕ ਰਿਹਾ। ਸਮੁੱਚਾ ਨਜ਼ਾਰਾ ਵੇਖਣ ਵਾਲਾ ਸੀ। ਜਿਸਨੇ ਅਮਰੀਕਾ ਦੇ ਅਜ਼ਾਦੀ ਦਿਵਸ ਦਾ ਚਮਕਾਰਾ ਪੂਰੀ ਦੁਨੀਆ ਵਿੱਚ ਫੈਲਾ ਦਿੱਤਾ। ਇਸ ਸਾਲ ਅਜ਼ਾਦੀ ਦਿਵਸ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੇ ਆਪਣੀ ਹੋਂਦ, ਪਹਿਚਾਣ, ਪਹਿਰਾਵੇ ਨੂੰ ਖੂਬ ਪ੍ਰਚਾਰਿਆ ਹੈ। ਜੋ ਆਉਣ ਵਾਲੇ ਸਮੇਂ ਵਿੱਚ ਸਾਡੀ ਪਹਿਚਾਣ ਕਰਕੇ ਅਮਰੀਕਨ ਹੋਰ ਵੀ ਉਤਸੁਕ ਰਹਿਣਗੇ ਤੇ ਸਾਡੀਆਂ ਮਾਨਵਤਾ ਪ੍ਰਤੀ ਸੇਵਾਵਾਂ ਦਾ ਅਨੰਦ ਮਾਨਣਗੇ। ਸਿੱਖ ਸਰਬੱਤ ਦੇ ਭਲੇ ਦੇ ਬੋਲ ਬਾਲੇ ਨੂੰ ਘਰ-ਘਰ ਪਹੁੰਚਾਉਣ ਵਿੱਚ ਸਫਲ ਰਹੇ। ਜਿਸ ਮਕਸਦ ਲਈ ਸਿੱਖਾਂ ਨੇ ਸ਼ਮੂਲੀਅਤ ਕੀਤੀ ਸੀ, ਉਸ ਵਿੱਚ ਸਿੱਖਸ ਆਫ ਯੂ. ਐੱਸ. ਏ. ਕਾਮਯਾਬ ਰਿਹਾ ਹੈ।