* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ ਵਿਖੇ ਹੋਵੇਗੀ - ਚੇਅਰਮੈਨ ਪ੍ਰਵਿੰਦਰ ਸਿੰਘ ਹੈਪੀ
ਮੈਰੀਲੈਂਡ (ਗਿੱਲ) - ਸਿੱਖ ਕਮਿਊਨਿਟੀ ਆਪਣੀ ਪਹਿਚਾਣ ਨੂੰ ਲੈ ਕੇ ਮਜ਼ਬੂਤੀ ਨਾਲ ਵਿਚਰਨ ਲਈ ਉਪਰਾਲੇ ਕਰ ਰਹੀ ਹੈ। ਜਿਸ ਦੇ ਇਵਜਾਨੇ ਸਿੱਖਸ ਆਫ ਯੂ. ਐੱਸ. ਏ. ਸੰਸਥਾ ਨੇ ਮੈਰੀਲੈਂਡ ਸਟੇਟ ਦੀ ਰਾਸ਼ਟਰੀ ਪ੍ਰੇਡ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ ਹੈ। ਜਿਸ ਦੀ ਪ੍ਰਵਾਨਗੀ ਮਿਲਣ ਉਪਰੰਤ ਕਮਿਊਨਿਟੀ ਵਿੱਚ ਕਾਫੀ ਉਤਸ਼ਾਹ ਹੈ। ਮੁਢਲੇ ਪ੍ਰਬੰਧ ਭਾਵੇਂ ਮੁਕੰਮਲ ਕਰ ਕਰੇ ਗਏ ਹਨ। ਫਿਰ ਵੀ ਸ਼ਮੂਲੀਅਤ ਕਰਨ ਵਾਲਿਆਂ ਦੀ ਬੇਨਤੀ ਇੱਕ ਅਹਿਮ ਮੀਟਿੰਗ ਚੇਅਰਮੈਨ ਪ੍ਰਵਿੰਦਰ ਸਿੰਘ ਹੈਪੀ ਨੇ 30 ਜੂਨ ਸ਼ਾਮ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ ਕੋਲੰਬੀਆ ਵਿਖੇ ਸੱਦੀ ਗਈ ਹੈ।
ਇਸ ਮੀਟਿੰਗ ਵਿੱਚ ਸਟੇਟ ਤੋਂ ਆਉਣ ਵਾਲੇ ਗੈਸਟ ਤੇ ਸੱਦੇ ਵਜੋਂ ਸ਼ਾਮਲ ਹੋਣ ਵਾਲੀਆਂ ਸਖਸ਼ੀਅਤਾਂ ਦੇ ਸਨਮਾਨ ਤੇ ਅਨੁਸਾਸ਼ਨ ਨੂੰ ਬਣਾਈ ਰੱਖਣ ਲਈ ਵਿਚਾਰਾਂ ਕੀਤੀਆਂ ਜਾਣਗੀਆਂ। ਨੌਜਵਾਨਾਂ ਦੇ ਕੰਨਟੀਜੰਟ ਦੇ ਨਾਲ-ਨਾਲ ਮੁਟਿਆਰਾਂ ਤੇ ਬੀਬੀਆਂ ਲਈ ਵਿਸ਼ੇਸ਼ ਪ੍ਰਬੰਧਾਂ ਸਬੰਧੀ ਸੁਝਾਅ ਲਏ ਜਾਣਗੇ।
ਪਾਣੀ, ਸੋਡੇ ਤੇ ਸਨੈਕ ਦੀ ਜਗ੍ਹਾ ਅਲਾਟ ਕਰਨ ਬਾਰੇ ਜ਼ਿਕਰ ਕੀਤਾ ਜਾਵੇਗਾ। ਮੈਰੀਲੈਂਡ ਸਟੇਟ ਦੇ ਡੰਡਾਕ ਏਰੀਏ ਦੇ ਇਤਿਹਾਸ ਦੀ ਇਹ ਅਠਾਸੀਵੇਂ ਸਾਲ ਵਿੱਚ ਇਹ ਪ੍ਰੇਡ ਪ੍ਰਵੇਸ਼ ਕਰ ਗਈ ਹੈ। ਜਿਸ ਨੂੰ ਸਿੱਖਸ ਆਫ ਯੂ. ਐੱਸ. ਏ. ਵੱਖਰੇ ਅੰਦਾਜ ਵਿੱਚ ਪ੍ਰਦਰਸ਼ਨ ਕਰੇਗਾ। ਜਿਸ ਵਿੱਚੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਇਲਾਵਾ ਪਹਿਚਾਣ ਦਾ ਪ੍ਰਗਟਾਵੇ ਦਾ ਨਜਾਰਾ ਹਾਜਰੀਨ ਨੂੰ ਵੇਖਣ ਨੂੰ ਮਿਲੇਗਾ।