ਸਟੈਨ ਐਚ ਹੋਇਰ ਦੇ ਜਨਮ ਦਿਨ ਤੇ ਜੇਤੂ ਡੈਮੋਕਰੇਟਿਕ ਨੇਤਾਵਾਂ ਤੇ ਚੋਣ ਉਮੀਦਵਾਰਾਂ ਨੇ ਮਨਾਇਆ ਜਸ਼ਨ
* ਡੱਚ ਰੂਪਰਜ ਬਰਗਰ ਕਾਂਗਰਸਮੈਨ, ਬਰੁਕ ਲੀਅਰਮੈਨ ਕੰਪਟੋਲਰ, ਆਇਸ਼ਾ ਖਾਨ ਡੈਲੀਗੇਟ, ਵੈਸਟ ਮੋਰ ਗਵਰਨਰ ਉਮੀਦਵਾਰ, ਜਾਨੀ ਓ ਕਾਉਂਟੀ ਅਗਜੈਕਟਿਵ, ਬੈਨ ਕਾਰਡਨ ਸੈਨੇਟਰ ਦੀ ਹਾਜ਼ਰੀ ਨੇ ਹਜ਼ਾਰਾਂ ਦੇ ਇਕੱਠ ਨੂੰ ਜੁਟਾਇਆ
ਮੈਰੀਲੈਂਡ (ਸੁਰਿੰਦਰ ਗਿੱਲ) - ਵਾਈਟ ਹਾਊਸ ਦੇ ਕਾਂਗਰਸਮੈਨ ਸਟੈਨ ਐੱਚ ਹੋਇਰ ਨੇ ਆਪਣਾ ਜਨਮ ਦਿਨ ਪਬਲਿਕ ਤੌਰ ਤੇ ਨਿਊਟਨ ਵਾਈਟ ਮੈਨਸਨ ਮੈਰੀਲੈਂਡ ਵਿਖੇ ਮਨਾਇਆ। ਜਿੱਥੇ ਜੇਤੂਆਂ ਨੇ ਸਟੇਜ ਤੋਂ ਵਧਾਈਆਂ ਦਿੱਤੀਆਂ, ਉੱਥੇ ਉਹਨਾਂ ਕਿਹਾ ਕਿ ਡੈਮੋਕਰੇਟਿਕ ਪਾਰਟੀ ਮਜ਼ਬੂਤ ਅਮਰੀਕਾ ਦੀ ਅਗਵਾਈ ਭਰਦੀ ਹੈ। ਡੈਮੋਕਰੇਸੀ ਨੂੰ ਬਚਾਉਣਾ ਤੇ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਜੋ ਸਿਰਫ ਬਾਈਡਨ ਰਾਸ਼ਟਰਪਤੀ ਹੀ ਕਰ ਸਕਦੇ ਹਨ। ਜਿਨ੍ਹਾਂ ਦਾ ਰਾਜਨੀਤਿਕ ਤਜ਼ਰਬਾ, ਸਹਿਣਸ਼ੀਲਤਾ ਵਾਲਾ ਸੁਭਾਅ ਅਮਰੀਕਾ ਦੇ ਕੱਦ ਨੂੰ ਉੱਚਾ ਤੇ ਸੁੱਚਾ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸਟੈਨ ਕਾਂਗਰਸਮੈਨ ਨੇ ਭਰੇ ਇਕੱਠ ਨੂੰ ਸੰਬੋਧਨ ਕਰਦਿਆਂਕੀਤਾ।
ਬਰੁਕ ਲੀਅਰਮੈਨ ਨੂੰ ਸਮਰਥਨ ਕਰਦੇ ਕਿਹਾ ਕਿ ਐਸੀ ਔਰਤ ਕਿਧਰੇ ਨਹੀਂ ਮਿਲੇਗੀ। ਜਿਸਨੇ ਮੈਰੀਲੈਂਡ ਵਿੱਚ ਅਹਿਮ ਕਾਰਗੁਜ਼ਾਰੀਆਂ ਸਦਕਾ ਆਪਣਾ ਨਾਮ ਬਣਾਇਆ ਹੈ। ਇਸ ਨੂੰ ਜਿਤਾਉਣਾ ਮੇਰੇ ਜਨਮ ਦਿਨ ਦੀ ਮੁਬਾਰਕ ਤੁਹਾਡੇ ਵੱਲੋਂ ਹੋਵੇਗੀ।
ਸਿੱਖਸ ਆਫ ਯੂ. ਐੱਸ. ਏ. ਦੇ ਸਕੱਤਰ ਜਨਰਲ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਗੁਰਚਰਨ ਸਿੰਘ ਸਾਬਕਾ ਵੱਲਡ ਬੈਂਕ ਅਫਸਰ ਨੇ ਸਿੱਖਾਂ ਵੱਲੋਂ ਸ਼ਮੂਲੀਅਤ ਕਰਕੇ ਵਧਾਈ ਦਿੱਤੀ ।
ਆਇਸ਼ਾ ਖਾਨ ਹਾਊਸ ਆਫ ਡੈਲੀਗੇਟ ਆਪਣੀ ਟੀਮ ਮੈਨੇਜਰ ਡਾ. ਸਕਾਟ ਨਾਲ ਇਸ ਮੁਬਾਰਕ ਮੌਕੇ ਤੇ ਸਟੈਨ ਐਚ ਹੋਇਰ ਕਾਂਗਰਸਮੈਨ ਨੂੰ ਵਧਾਈ ਦੇਣ ਲਈ ਉਚੇਚੇ ਤੌਰ ਤੇ ਸ਼ਾਮਲ ਹੋਈ। ਜਿੱਥੇ ਉਹਨਾਂ ਆਪਣੀ ਚੋਣ ਦੀ ਵਿਚਾਰਧਾਰਾ ਦੀ ਸਾਂਝ ਪਾਈ। ਉੱਥੇ ਸਮੂਹ ਜੇਤੂ ਡੈਮੋਕਰੇਟਿਕਾਂ ਤੇ ਚੋਣ ਉਮੀਦਵਾਰਾਂ ਨਾਲ ਆਪਣੀ ਉਮੀਦਵਾਰੀ ਨੂੰ ਜਿੱਤ ਵਿੱਚ ਤਬਦੀਲ ਕਰਨ ਦੀ ਗੁਹਾਰ ਲਗਾਈ। ਜਿਸ ਲਈ ਸਮੁੱਚੇ ਇਕੱਠ ਨੇ ਹਾਮੀ ਭਰੀ।
ਕੇਕ ਕੱਟਣ ਵੇਲੇ ਸਾਰਿਆਂ ਨੇ ਤਾੜੀਆਂ ਤੇ ਹੈਪੀ ਬਰਥ ਡੇ ਕਰਕੇ ਵਧਾਈਆਂ ਦਿੱਤੀਆਂ।ਸਮੁੱਚਾ ਸਮਾਗਮ ਪ੍ਰਭਾਵੀ ਤੇ ਰਾਤ ਦੇ ਖਾਣੇ ਦੀ ਸ਼ਮੂਲੀਅਤ ਨਾਲ ਸੰਪੂਰਨ ਹੋਇਆ। ਜੋ ਕਿ ਹਰੇਕ ਲਈ ਵੱਖਰੀ ਛਾਪ ਦਾ ਪ੍ਰਤੀਕ ਰਿਹਾ।
More in ਰਾਜਨੀਤੀ
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...