19 Apr 2024

ਡਾ. ਪ੍ਰਭਲੀਨ ਸਿੰਘ ਦੀ ਲਿਖੀ ਕਿਤਾਬ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਹਾਦਰੀ ਭਰੇ ਜੀਵਨ ਫਲਸਫੇ’ ਰਿਲੀਜ਼

* ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ. ਐੱਸ. ਏ. ਦੇ ਸਨਮਾਨ ਨਾਮਜ਼ਦ ਸਖਸ਼ੀਅਤਾਂ ਨੇ ਕੀਤੇ ਪ੍ਰਾਪਤ
ਦਿੱਲੀ (ਪੰਨੂ) - ਆਊਟ ਲੁਕ ਪਬਲਿਸ਼ਰ ਸੰਸਥਾ ਦਿੱਲੀ ਵੱਲੋਂ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਛਪੀ ਕਿਤਾਬ ਰਿਲੀਜ ਸਮਾਰੋਹ ਕੀਤਾ ਗਿਆ। ਇਹ ਸਮਾਰੋਹ ਕਾਨਸਟੀਚੀਊਟ ਕਲੱੱਬ ਦਿੱਲੀ ਵਿੱਚ ਰੱਖਿਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਸੱਦਿਆ ਗਿਆ। ਇਸ ਸਮਾਗਮ ਵਿੱਚ ਭਾਰਤ ਦੀਆਂ ਉੱਘੀਆਂ ਸਖਸ਼ੀਅਤਾਂ ਦੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਗਿਆ। ਜੋ ਇਸ ਸਮਾਗਮ ਦਾ ਵਿਸ਼ੇਸ਼ ਸ਼ਿੰਗਾਰ ਰਹੇ। ਜਿਨ੍ਹਾਂ ਵਿੱਚ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀਆਂ ਭਾਰਤ ਸਰਕਾਰ, ਜਸਪਾਲ ਸਿੰਘ ਸਾਬਕਾ ਉੱਪ ਕੁਲਪਤੀ ਪੰਜਾਬੀ ਯੂਨੀਵਰਸਟੀ ਪਟਿਆਲਾ, ਪ੍ਰਭਲੀਨ ਸਿੰਘ ਪ੍ਰਸ਼ਾਸਨਿਕ ਪ੍ਰਬੰਧਕ ਅਤੇ ਸੰਦੀਪ ਕੁਮਾਰ ਘੋਸ਼ ਆਊਟ ਲੁਕ ਪਬਲਿਸ਼ਰ ਸ਼ਾਮਲ ਸਨ। ਜਿਨ੍ਹਾਂ ਦੇ ਸਹਿਯੋਗ ਨਾਲ ਇਸ ਕਿਤਾਬ ਨੂੰ ਹਰਦੀਪ ਸਿੰਘ ਪੁਰੀ ਕੈਬਨਿਟ ਮੰਤਰੀ ਕੋਲੋਂ ਰਿਲੀਸ਼ ਕਰਵਾਇਆ ਗਿਆ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਨੂੰ ਗੁਲਦਸਤੇ ਭੇਂਟ ਕਰਕੇ ਕੀਤੀ ਗਈ। ਜਿਸ ਵਿੱਚ ਰਾਜਿੰਦਰ ਕੌਰ ਚੇਅਰਪਰਸਨ ਮਮਤਾ ਨਿਕੇਤਨ ਸੰਸਥਾ ਤਰਨ-ਤਾਰਨ, ਮਿਸਜ ਡਾਕਟਰ ਪ੍ਰਭਲੀਨ ਸਿੰਘ ਅਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮੇਰੇ ਲਈ ਬਹੁਤ ਹੀ ਸੁਭਾਗ ਭਰਿਆ ਦਿਨ ਹੈ। ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਕੁਰਬਾਨੀ ਦੇ ਪੁੰਜ, ਮਾਨਵਤਾ ਦੇ ਰੱਖਿਅਕ ਤੇ ਸਾਡੇ ਜੀਵਨ ਦੇ ਮਾਰਗ ਦਰਸ਼ਨ ਗੁਰੂ ਹਨ। ਉਹਨਾਂ ਦੀ ਬਹਾਦਰੀ ਭਰੇ ਜੀਵਨ ਫਲਸਫੇ ਤੇ ਲਿਖੀ ਕਿਤਾਬ ਨੂੰ ਮੇਰੇ ਕਰ ਕਮਲਾ ਨਾਲ ਰਿਲੀਸ਼ ਕਰਵਾਇਆ ਹੈ। ਜਿੱਥੇ ਮੈਂ ਪ੍ਰਬੰਧਕਾਂ, ਸਹਿਯੋਗੀਆਂ, ਲਿਖਾਰੀਆਂ ਤੇ ਹਾਜ਼ਰੀਨ ਦਾ ਧੰਨਵਾਦੀ ਹਾਂ। ਉੱਥੇ ਪ੍ਰਵਾਸੀਆਂ ਦਾ ਵੀ ਰਿਣੀ ਹਾਂ ਜੋ ਸਮੇਂ-ਸਮੇਂ ਹਰ ਕਾਰਜ ਵਿੱਚ ਸਹਿਯੋਗ ਕਰਦੇ ਹਨ। ਅੱਜ ਮੈਂ ਦੋ ਉੱਘੀਆਂ ਸਖਸ਼ੀਅਤਾਂ ਦਾ ਜ਼ਿਕਰ ਕਰਾਂਗਾ। ਜਿਨ੍ਹਾਂ ਨੇ ਇਸ ਕਿਤਾਬ ਨੂੰ ਸੰਪੂਰਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਹ ਹਨ, ਡਾ. ਐੱਸ. ਪੀ. ਸਿੰਘ ਉਬਰਾਏ ਫਾਊਂਡਰ ਸਰਬੱਤ ਦਾ ਭਲਾ ਸੰਸਥਾ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ  ਸਿੱਖਸ ਆਫ ਯੂ. ਐੱਸ. ਏ., ਜਿਨ੍ਹਾਂ ਦਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਹ ਹਾਜਰੀ ਤੋਂ ਅਸਮਰਥ ਸਨ, ਪਰ ਉਹਨਾਂ ਵੱਲੋਂ ਨਾਮਜਦ ਸਖਸ਼ੀਅਤਾਂ ਉਹਨਾਂ ਦਾ ਸਨਮਾਨ ਪ੍ਰਾਪਤ ਕਰਨਗੇ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕਾਰਜ ਲਈ ਵਧਾਈ ਦਿੰਦਾ ਹਾਂ।
ਆਊਟ ਲੁਕ ਪਬਲਿਸ਼ਰ ਸੰਸਥਾ ਵੱਲੋਂ ਸਨਮਾਨ ਵਜੋਂ ਸਹਿਯੋਗੀਆਂ ਨੂੰ ਸਾਈਟੇਸ਼ਨ ਦਿੱਤੇ ਗਏ ਜੋ ਕੈਬਨਿਟ ਮਨਿਸਟਰ ਹਰਦੀਪ ਸਿੰਘ ਪੁਰੀ ਵੱਲੋਂ ਭੇਂਟ ਕੀਤੇ ਗਏ। ਇਹ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸਵਿੰਦਰ ਸਿੰਘ ਪੰਨੂ ਚੇਅਰਮੈਨ ਮਮਤਾ ਨਿਕੇਤਨ ਟ੍ਰਸਟ ਤਰਨ ਤਾਰਨ, ਡਾਕਟਰ ਪ੍ਰਭਲੀਨ ਸਿੰਘ ਕਿਤਾਬ ਦੇ ਲੇਖਕ, ਅਮਨਦੀਪ ਸਿੰਘ ਮਰਵਾਹਾ, ਅਮਰਿੰਦਰ ਸਿੰਘ ਮੱਲੀ, ਸੁਪ੍ਰੀਤ ਸਿੰਘ ਐਡਵੋਕੇਟ, ਮਨਪ੍ਰੀਤ ਸਿੰਘ, ਸਿਮਰਨਪਾਲ ਸਿੰਘ, ਲੈਫਟੀਨੈਂਟ ਜਨਰਲ ਬਲਬੀਰ ਸਿੰਘ ਸੰਧੂ, ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਅਤੇ ਜਸਪਾਲ ਸਿੰਘ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਨਾਮ ਸ਼ਾਮਲ ਸਨ।
ਪ੍ਰਭਲੀਨ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸੰਨਦੀਪ ਘੋਸ਼ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਵਜੋਂ ਯਾਦਗਰੀ ਚਿੰਨ ਭੇਂਟ ਕੀਤਾ ਗਿਆ। ਹਾਜ਼ਰ ਮਹਿਮਾਨਾਂ ਵੱਲੋਂ ਵੀ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਕੈਬਨਿਟ ਮਨਿਸਟਰ ਹਰਦੀਪ ਸਿੰਘ ਪੁਰੀ ਨੂੰ ਸ਼ਾਲ, ਸਿਰੋਪਾਉ, ਧਾਰਮਿਕ ਤਸਵੀਰਾਂ ਤੇ ਕਿਤਾਬਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮੁੱਚਾ ਸਮਾਗਮ ਪ੍ਰਭਾਵਸ਼ਾਲੀ ਤੇ ਹਾਜਰੀਨ ਲਈ ਯਾਦਗਰੀ ਬਣ ਗਿਆ। ਸਮਾਗਮ ਉਪਰੰਤ ਮੀਟ ਐਂਡ ਗਰੀਟ ਸਮੇਂ ਹਰੇਕ ਨੇ ਯਾਦਗਰੀ ਤਸਵੀਰ ਮੁੱਖ ਮਹਿਮਾਨ ਨਾਲ ਖਿਚਵਾਈ ਤੇ ਵਿਚਾਰਾਂ ਦੀ ਸਾਂਝ ਪਾਈ। ਜੋਕਿ ਮੁਸ਼ਕਲਾਂ ਦੱਸਣ ਤੋਂ ਇਲਾਵਾ ਗਾਈਡ ਵਜੋਂ ਹਰਦੀਪ ਸਿੰਘ ਪੁਰੀ ਕੈਬਨਿਟ ਮੰਤਰੀ ਲਈ ਤਜ਼ਰਬੇ ਵਜੋਂ ਸਾਬਤ ਹੋਣ ਤੋ ਘੱਟ ਨਹੀਂ ਹਨ। ਮੰਚ ਦਾ ਸੰਚਾਲਨ ਰਮਨਦੀਪ ਕੌਰ ਸੰਧੂ ਨੇ ਕੀਤਾ।   

More in ਜੀਵਨ ਮੰਤਰ

* ਅਮਰੀਕਾ ਦੀ ਅਜ਼ਾਦੀ ਦਿਵਸ ਤੇ ਚਾਰ ਜਰਨਲਿਸਟ ਸਨਮਾਨਿਤ ਵਾਸ਼ਿੰਗਟਨ ਡੀ....
* ਰਾਸ਼ਟਰੀ ਪ੍ਰੇਡ ਦੀ ਸਮੀਖਿਆ ਮੀਟਿੰਗ 30 ਜੂਨ 6.30 ਵਜੇ ਫਲੇਅਰ ਆਫ ਇੰਡੀਆ ਰੈਸਟੋਰੈਂਟ...
ਸ੍ਰੀ ਨਨਕਾਣਾ ਸਾਹਿਬ (ਸੁਰਿੰਦਰ ਗਿੱਲ) - ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ...
ਸਰ੍ਹੀ (ਗਗਨ ਦਮਾਮਾ ਬਿਓਰੋ) - ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ...
ਐਡਮਿੰਟਨ (ਗਗਨ ਦਮਾਮਾ ਬਿਓਰੋ) - ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ ਕੈਨੇਡਾ...
*ਉੱਘੇ ਵਪਾਰੀਆਂ ਨੇ ਕੀਤੇ ਆਪਣੀ ਕਾਮਯਾਬੀ ਦੇ ਨੁਕਤੇ ਸਾਂਝੇ ਮੈਰੀਲੈਂਡ...
ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਸਿੱਖਸ ਆਫ ਅਮਰੀਕਾ ਸੰਸਥਾ ਦੀ ਭਰਵੀਂ ਮੀਟਿੰਗ...
ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ...
ਵਾਸ਼ਿੰਗਟਨ ਡੀ. ਸੀ. (ਗਿੱਲ) - ਭਾਵੇਂ ਹਰ ਸਾਲ ਵਿਸਾਖੀ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਦੀ ਰਿਹਾਇਸ਼...
* ਸਮਾਗਮ ਦੌਰਾਨ ਸੋਵੀਨਰ ਵੀ ਜਾਰੀ ਕੀਤਾ ਜਾਵੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) - ਸਿਖਸ ਆਫ ਅਮਰੀਕਾ...
Home  |  About Us  |  Contact Us  |  
Follow Us:         web counter