* ਨਿਕੋਲੀ ਐਮਬਰੋਜ ਨੇ 1.6 ਮਿਲੀਅਨ ਇੱਕ ਮਹੀਨੇ ਵਿੱਚ ਇਕੱਠਾ ਕਰਕੇ ਕੀਤਾ ਰਿਕਾਰਡ ਕਾਇਮ
ਮੈਰੀਲੈਂਡ (ਜਤਿੰਦਰ) - ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿੱਚ ਪ੍ਰਾਇਮਰੀ ਚੋਣਾਂ ਪੂਰੇ ਜੋਬਨ ਤੇ ਹਨ। ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਹੈ। ਉਸ ਲਈ ਪਹਿਲਾ ਕੰਮ ਫੰਡ ਜੁਟਾਉਣਾ ਹੈ। ਜੋ ਉਮੀਦਵਾਰ ਦੀ ਪੁਜੀਸ਼ਨ ਨੂੰ ਸਪੱਸ਼ਟ ਕਰਨ ਵਿੱਚ ਮਦਦ ਕਰਦਾ ਹੈ। ਸੋ ਇਹ ਕਾਰਗੁਜ਼ਾਰੀ ਹਰ ਮਹੀਨੇ ਹੁੰਦੀ ਹੈ। ਇਸ ਮਹੀਨੇ ਦੀ ਭਾਵੇਂ ਅੱਜ ਆਖਰੀ ਤਾਰੀਖ ਸੀ। ਜਿਸ ਕਰਕੇ ਹਰ ਉਮੀਦਵਾਰ ਨੇ ਫੰਡ ਇਕੱਠਾ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੱਤਾ ਹੈ।
ਨਿਕੋਲੀ ਐਮਬਰੋਜ ਨੇ 1.6 ਮਿਲੀਅਨ ਇੱਕ ਮਹੀਨੇ ਵਿੱਚ ਇਕੱਠਾ ਕਰਕੇ ਰਿਕਾਰਡ ਕਾਇਮ ਕਰ ਦਿੱਤਾ ਹੈ। ਜਿਸ ਦੀ ਜਿੱਤ ਨੂੰ ਪ੍ਰਾਇਮਰੀ ਵਿੱਚ ਯਕੀਨੀ ਸਮਝਿਆ ਜਾ ਰਿਹਾ ਹੈ। ਉਸ ਦੀ ਟੀਮ ਵਿੱਚ ਮਨਪ੍ਰੀਤ ਹੁੰਦਲ ਨੇ ਡਿਸਟ੍ਰਕਟ ਅੱਠ ਤੋਂ ਸ਼ਮੂਲੀਅਤ ਕਰਕੇ ਨਿਕੋਲੀ ਦੀ ਫੰਡ ਮੁਹਿੰਮ ਨੂੰ ਹੁਲਾਰਾ ਦਿੱਤਾ ਹੈ। ਉੱਘੇ ਟੀ ਵੀ ਹੋਸਟ ਤੇ ਵਾਸ਼ਿੰਗਟਨ ਡੀਸੀ ਰੇਡਿਉ ਦੇ ਹੋਸਟ ਲੈਰੀ ਨੇ ਬੜੀ ਮਜ਼ਬੂਤੀ ਨਾਲ ਐਲਾਨ ਕੀਤਾ ਕਿ ਨਿਕੋਲੀ ਐਮਬਰੋਜ ਦੀਆਂ ਨੀਤੀਆਂ ਹੀ ਉਸ ਦੀ ਵਿਕਟਰੀ ਨੂੰ ਐਲਾਨ ਵਿੱਚ ਸਹਾਈ ਕਰਦੀਆਂ ਹਨ। ਨਿਕੋਲੀ ਨੇ ਕਿਹਾ ਕਿ ਮੈਰੀਲੈਂਡ ਨੂੰ ਵਿਕਸਤ ਕਰਨ ਲਈ ਕਾਂਗਰਸ ਵੋਮੈਨ ਦਾ ਜਿੱਤਣਾ ਜਰੂਰੀ ਹੈ। ਇਹ ਸਾਲ ਰਿਪਬਲਿਕਨਾ ਦਾ ਹੈ। ਕਿਉਂਕਿ ਮਹਿੰਗਾਈ ਤੇ ਗੈਸ ਅਸਮਾਨੀ ਚੜਾ ਦਿੱਤੀ ਹੈ। ਸੋ ਇਸ ਨੂੰ ਨਾਰਮਲ ਲਿਆਉਣ ਲਈ ਰਿਪਬਲਿਕਨਾ ਦਾ ਸ਼ਕਤੀ ਵਿੱਚ ਆਉਣਾ ਸਮੇਂ ਦੀ ਲੋੜ ਹੈ। ਆਉ ਸਾਰੇ ਏਕੇ ਦਾ ਸਬੂਤ ਦੇ ਕੇ ਨਿਕੋਲੀ ਨੂੰ ਹਮਾਇਤ ਦੇਕੇ ਜਿਤਾਇਆ ਜਾਵੇ। ਮਨਪ੍ਰੀਤ ਹੁੰਦਲ ਨੂੰ ਵੀ ਸਮੁੱਚਾ ਸਮਰਥਨ ਡਿਸਟਿ੍ਰਕਟ ਅੱਠ ਤੋਂ ਦਿੱਤਾ ਗਿਆ ਹੈ।