* ਡਾ. ਸੁਰਿੰਦਰ ਗਿੱਲ ਦੀ ਕਰਤਾਰਪੁਰ ਕੋਰੀਡੋਰ ਦੀ ਕਾਮਯਾਬੀ ਤੇ ਇਸ ਸਬੰਧੀ ਕੀਤੇ ਕਾਰਜਾਂ ਨੂੰ ਸਰਾਹਿਆ ਗਿਆ
ਵਰਜੀਨੀਆ (ਜਤਿੰਦਰ) - ਗਲੋਬਲ ਬਿਜ਼ਨਸ ਡੈਲੀਗੇਟ ਅੱਜਕਲ੍ਹ ਅਮਰੀਕਾ ਦੇ ਦੌਰੇ ਤੇ ਹੈ। ਇਸ ਡੈਲੀਗੇਟ ਦੀਆਂ ਤਿੰਨ ਟੀਮਾਂ ਹਨ। ਇਹ ਟੀਮਾਂ ਵੱਖ-ਵੱਖ ਸਟੇਟਾਂ ਵਿੱਚ ਮੀਟਿੰਗਾਂ ਕਰ ਰਹੀਆਂ ਹਨ। ਇਸ ਡੈਲੀਗੇਟ ਦੀ ਇੱਕ ਟੀਮ ਲਈ ਰਾਤ ਦਾ ਭੋਜ ਆਲ ਨੇਬਰ ਸੰਸਥਾ ਨੇ ਸ਼ਿਨਵਾਰੀ ਰੈਸਟੋਰੈਂਟ ਵਿੱਚ ਆਯੋਜਿਤ ਕੀਤਾ। ਜਿੱਥੇ ਆਲ ਨੇਬਰ ਦੇ ਫਾਊਂਡਰ ਇਲਾਇਸ ਮਸੀਹ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਅਨਵਰ ਕਾਜਮੀ ਚੈਂਬਰ ਆਫ ਕਮਰਸ ਦੇ ਮੁਖੀ ਦਾ ਖਾਸ ਜ਼ਿਕਰ ਕੀਤਾ ਗਿਆ। ਜਿਨ੍ਹਾਂ ਨੇ ਬਿਜ਼ਨਸ ਟੀਮ ਦਾ ਸਾਰਾ ਟਾਈਮ ਟੇਬਲ ਉਲੀਕਿਆ ਸੀ।
ਕੀ-ਨੋਟ ਸਪੀਕਰ ਵਿੱਚ ਡਾਕਟਰ ਸੁਰਿੰਦਰ ਗਿੱਲ ਨੇ ਕਰਤਾਰਪੁਰ ਕੋਰੀਡੋਰ ਦੀ ਕਾਮਯਾਬੀ ਤੇ ਇਸ ਸਬੰਧੀ ਕੀਤੇ ਕਾਰਜਾਂ ਸੰਬੰਧੀ ਨਿਭਾਈ ਭੂਮਿਕਾ ਦਾ ਅਹਿਮ ਜ਼ਿਕਰ ਕੀਤਾ। ਜੋ ਕਿ ਹਾਜ਼ਰੀਨ ਲਈ ਇੱਕ ਖਾਸ ਜਾਣਕਾਰੀ ਸੀ। ਡਾ. ਸੁਰਿੰਦਰ ਸਿੰਘ ਗਿੱਲ ਨੂੰ ਬਿਜ਼ਨਸ ਫੋਰਮ ਵੱਲੋਂ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵੱਲੋਂ ਕਰਤਾਰਪੁਰ ਕੋਰੀਡੋਰ ਦੀ ਕਾਮਯਾਬੀ ਦੀ ਕਹਾਣੀ ਨੂੰ ਤੱਥਾਂ ਦੇ ਅਧਾਰ ਤੇ ਪੇਸ਼ ਕੀਤਾ ਗਿਆ। ਜੋ ਕਾਬਲੇ ਤਾਰੀਫ ਸੀ। ਜਿਸ ਸਦਕਾ ਡਾ. ਸੁਰਿੰਦਰ ਸਿੰਘ ਗਿੱਲ ਨੂੰ ਸਾਈਟੇਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਬਾਬੇ ਨਾਨਕ ਤੇ ਸੰਗਤਾਂ ਦੀਆਂ ਅਰਦਾਸਾਂ ਦਾ ਅਹਿਮ ਯੋਗਦਾਨ ਹੈ। ਜਿਸ ਸਦਕਾ ਇਹ ਸਨਮਾਨ ਵੀ ਉਸ ਅਕਾਲ ਪੁਰਖ ਦੀ ਰਹਿਮਤ ਨਾਲ ਮਿਲਿਆ ਹੈ। ਇਸ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਜਿਸ ਸਦਕਾ ਇਹ ਸਨਮਾਨ ਮਿਲਿਆ ਹੈ। ਉਸ ਵਿੱਚ ਗੁਰਚਰਨ ਸਿੰਘ, ਰਛਪਾਲ ਸਿੰਘ ਢੀਂਡਸਾ, ਅਮਰ ਸਿੰਘ ਮੱਲੀ, ਡਾਕਟਰ ਗਿੱਲ ਅਤੇ ਮਰਹੂਮ ਆਤਮਾ ਸਿੰਘ ਸ਼ਾਮਲ ਸਨ।