21 Dec 2024

ਭਾਰਤੀ ਜਨਤਾ ਪਾਰਟੀ ਦੀ ਭਵਿੱਖ ਦੀ ਨੀਤੀ ਤੇ ਨਜਰ ਦਾ ਉਲੱਥਾ

* ਪੰਜਾਬ ਦੇ ਕਾਂਗਰਸੀਆਂ ਦਾ ਭਾਜਪਾ ਵਿੱਚ ਜਾਣਾ ਗਵਰਨਰੀ ਰਾਜ ਲਈ ਜੋਰ ਪਾਉਣ ਵੱਲ ਕਰਦੈ ਇਸ਼ਾਰਾ
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਇੱਕ ਐਸੀ ਸਟੇਟ ਹੈ। ਜਿਸ ਦਾ ਬੋਲ ਬਾਲਾ ਹਰ ਖੇਤਰ ਵਿੱਚ ਅਹਿਮ ਹੈ। ਇਸ ਸਬੰਧੀ ਸਰਵੇ ਦੱਸਦਾ ਹੈ ਕਿ ਬਹਾਦਰੀ, ਮਿਹਨਤ, ਕਿਸਾਨੀ, ਬੁੱਧੀ ਤੇ ਮੋਰਚੇ ਲਾਉਣ ਵਿੱਚ ਇਹ ਸਟੇਟ ਦਾ ਕੋਈ ਸਾਨੀ ਨਹੀਂ ਬਣ ਸਕਿਆ। ਇਸ ਸਟੇਟ ਦੀ ਸ਼ਕਤੀ ਨੂੰ ਹਥਿਆਉਣ ਵਾਸਤੇ ਭਾਜਪਾ ਗੋਡਿਆਂ ਭਾਰ ਹੋ ਗਈ ਹੈ। ਹਰ ਵਿਰੋਧੀ ਸਖਸ਼ੀਅਤ ਨੂੰ ਮਿਲਿਆ ਜਾ ਰਿਹਾ ਹੈ। ਉਸ ਦੀ ਰਾਏ ਲਈ ਜਾ ਰਹੀ ਹੈ। ਜਿਸ ਦੇ ਇਵਜਾਨੇ ਰਾਜਨੀਤਕ ਆਪਣੇ ਭਵਿੱਖ ਨੂੰ ਸੁਰੱਖਿਅਤ ਵੇਖਦੇ ਹੋਏ ਮੌਕੇ ਦਾ ਫਾਇਦਾ ਲੈ ਰਹੇ ਹਨ। ਧੜਾਧੜ ਐਂਟਰੀ ਭਾਜਪਾ ਵਿੱਚ ਲੈ ਰਹੇ ਹਨ। ਪਰ ਪ੍ਰਵਾਸੀ ਇਸ ਤੋਂ ਕਿਨਾਰਾ ਕਰ ਰਹੇ ਹਨ। ਜਿਸ ਦਾ ਅੰਦਾਜਾ ਅਜੇ ਲਾਉਣਾ ਠੀਕ ਨਹੀਂ ਹੈ। ਕਿਉਂਕਿ ਉਹਨਾਂ ਨੇ ਹਮੇਸ਼ਾ ਪੰਜਾਬੀਆ ਦਾ ਸਾਥ ਨਹੀਂ ਦਿੱਤਾ ਹੈ। ਚਾਹੇ ਉਹ ਕਿਸਾਨੀ ਮੋਰਚਾ ਹੋਵੇ ਜਾਂ ਧਾਰਮਿਕ ਪ੍ਰੇਡ ਹੋਵੇ। ਉਹਨਾਂ ਦਾ ਏਜੰਡਾ ਇਹ ਰਿਹਾ ਹੈ ਕਿ ਬਰਾਬਰ ਦੀ ਧਿਰ ਬਣਕੇ ਕਿਸਾਨਾਂ, ਪੰਜਾਬੀਆਂ ਦੇ ਮੌਕਿਆਂ ਨੂੰ ਢਾਹ ਲਾਉਣੀ ਤੇ ਕਮਿਊਨਿਟੀ ਵਿੱਚ ਵੰਡੀਆਂ ਪਾਉਣਾ ਹੈ। ਜਿਸ ਸਦਕਾ ਪ੍ਰਵਾਸੀ ਸਿੱਖ ਬੀ.ਜੇ.ਪੀ. ਕੁਝ ਇੱਕ ਤੱਕ ਸਿਮਟ ਕੇ ਰਹਿ ਗਈ ਹੈ। ਪੈਸੇ ਦੇ ਜੋਰ ਨਾਲ ਕੁਝ ਪੱਤਰਕਾਰਾਂ ਨੂੰ ਵੀ ਜੋੜਿਆ ਹੋਇਆ ਹੈ। ਪਰ ਉਹ ਵੀ ਆਪਣੇ ਨਿੱਜ ਤੱਕ ਸੀਮਤ ਹਨ। ਸਿਰਫ ਝੋਲੀ ਚੁੱਕ ਬਣ ਪੱਤਰਕਾਰੀ ਦਾ ਜਲੂਸ ਕੱਢ ਰਹੇ ਹਨ। ਚੁਗਲੀਆਂ ਕਰਕੇ ਨੀਚਾ ਦਿਖਾਉਣ ਤੋਂ ਸਿਵਾਏ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈ।
ਸਰਕਾਰ ਦੀ ਬਾਜ ਅੱਖ ਅਜਿਹੇ ਗੁੰਮਰਾਹ ਕਰਨ ਵਾਲਿਆਂ ਉੱਤੇ ਵੀ ਹੈ। ਜੋ ਗਲਤ ਬਿਆਨਬਾਜੀ ਕਰਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਜਿਸਦਾ ਪਰਦਾਫਾਸ਼ ਹੋ ਚੁੱਕਿਆ ਹੈ। ਜਲਦੀ ਹੀ ਉਹਨਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।
ਹਾਲ ਦੀ ਘੜੀ ਬੀ.ਜੇ.ਪੀ. ਹਮ ਪਸੰਦ ਲੋਕਾਂ ਤੇ ਨਜਰ ਬਣਾਈ ਬੈਠੀ ਹੈ। ਜਿਸ ਲਈ ਜੱਦੋ-ਜਹਿਦ ਹਰ ਪਾਸਿਉਂ ਹੋ ਰਹੀ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਵਾਸ ਤੋਂ ਕੁਝ ਦਿੱਗਜਾਂ ਨੂੰ ਮਾਣ ਸਨਮਾਨ ਵਾਲੇ ਅਹੁਦਿਆਂ ਨਾਲ ਨਿਵਾਜਿਆ ਜਾਵੇ। ਜਿਸ ਲਈ ਸਰਕਾਰ ਦਾ ਸੰਪਰਕ ਲਗਾਤਾਰ ਬਣਿਆ ਹੋਇਆ ਹੈ। ਉਸ ਦਾ ਮੁੱਖ ਕਾਰਨ ਪੰਜਾਬ ਦੀ ਸਿਆਸਤ ਤੇ ਬੀ. ਜੇ. ਪੀ. ਦਾ ਕਾਬਜ ਹੋਣਾ ਹੈ। ਕੁਝ ਟਿਕਟਾਂ ਵੀ ਪ੍ਰਵਾਸੀਆਂ ਨੂੰ ਦੇਣ ਦਾ ਮਨਸੂਬਾ ਨਕਾਰਿਆ ਨਹੀਂ ਜਾ ਸਕਦਾ ਹੈ। ਜਿੱਥੇ ਸੀਟ ਜਿੱਤਣ ਦੀ ਗਰੰਟੀ ਹੋਵੇਗੀ। ਜਲਦੀ ਹੀ ਇੱਕ ਬੀਜੇਪੀ ਦਾ ਵਫਦ ਅਮਰੀਕਾ ਆ ਰਿਹਾ ਹੈ। ਜੋ ਇਸ ਸਿਲਸਿਲੇ ਵਿੱਚ ਉੱਘੀਆਂ ਸਖਸ਼ੀਅਤਾਂ ਨਾਲ ਮੀਟਿੰਗ ਕਰੇਗਾ। ਆਸ ਹੈ ਕਿ ਇਹ ਵਫਦ ਦੀਆਂ ਮੀਟਿੰਗਾਂ ਨੂੰ ਜੱਗ ਜਾਹਿਰ ਘੱਟ ਕੀਤਾ ਜਾਵੇਗਾ।
ਇਸ ਸਬੰਧੀ ਭਾਰਤੀ ਸਫਾਰਤਖਾਨੇ ਵੀ ਸਤਰਕ ਹਨ। ਆਉਂਦੇ ਦਿਨਾਂ ਵਿੱਚ ਕੁਝ ਵੱਡੇ ਬਦਲ ਵੇਖਣ ਨੂੰ ਮਿਲਣਗੇ। ਜਿਸ ਦੀ ਆਸ ਵਿੱਚ ਪ੍ਰਵਾਸੀ ਇੰਤਜਾਰ ਵਿੱਚ ਹਨ।       

 

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter