21 Dec 2024

ਮਨਪ੍ਰੀਤ ਹੁੰਦਲ ਲਈ ਕਮਿਊਨਿਟੀ ਨੇ 25 ਹਜ਼ਾਰ ਡਾਲਰ ਕੀਤੇ ਇਕੱਠੇ

* ਸਮੁੱਚੀ ਕਮਿਊਨਿਟੀ ਮਨਪ੍ਰੀਤ ਹੁੰਦਲ ਦੇ ਨਾਲ ਖੜ੍ਹੀ, ਕਿਹਾ: ਪਹਿਲੀ ਸਿੱਖ ਬੀਬੀ ਖੜ੍ਹੀ ਹੋਈ   ਹੈ, ਜਿਤਾਉਣਾ ਸਾਡਾ ਫਰਜ
ਮੈਰੀਲੈਂਡ/ਰੋਜਡੇਲ (ਜਤਿੰਦਰ) - ਸਿੱਖ ਕਮਿਊਨਿਟੀ ਵੱਲੋਂ ਪਹਿਲੀ ਔਰਤ ਮੈਰੀਲੈਂਡ ਵਿੱਚ ਡਿਸਟਿ੍ਰਕਟ ਅੱਠ ਤੋਂ ਖੜ੍ਹੀ ਹੋਈ ਹੈ। ਜਿੱਥੇ ਕਮਿਊਨਿਟੀ ਵਿੱਚ ਜੋਸ਼ ਹੈ। ਉੱਥੇ ਕਮਿਊਨਿਟੀ ਨੇ ਦਿਲ ਖੋਲ੍ਹ ਕੇ ਫੰਡ ਦਿੱਤੇ ਹਨ। ਪਹਿਲੀ ਫੰਡ ਜੁਟਾਉਣ ਮੁਹਿੰਮ ਵਿੱਚ 25 ਹਜ਼ਾਰ ਦੀ ਰਕਮ ਜੁਟਾਕੇ ਜਿੱਤ ਪ੍ਰਾਪਤ ਕਰਨ ਵਲ ਹੱਥ ਵਧਾਇਆ ਹੈ। ਇਸ ਮੌਕੇ ਰਿੱਕ ਦੇ ਡੈਲੀਗੇਟ ਨੇ ਹਮਾਇਤ ਦੀ ਸਹਿਮਤੀ ਪ੍ਰਗਟਾਈ ਹੈ। ਉੱਥੇ ਕਾਂਗਰਸ ਵੋਮੈਨ ਨਿਕਲੀ ਐਮਬਰੋਜ ਵੱਲੋਂ ਹਮਾਇਤ ਕਰਕੇ ਮਜ਼ਬੂਤ ਉਮੀਦਵਾਰ ਵਜੋ ਮਨਪ੍ਰੀਤ ਹੁੰਦਲ ਨੂੰ ਉਭਾਰਿਆ ਹੈ। ਦੂਜੇ ਪਾਸੇ ਗਰੀਨ ਮੌਕੇ ਦੇ ਅਗਜ਼ੈਕਟਿਵ ਉਮੀਦਵਾਰ ਤੇ ਸੈਨੇਟਰ ਉਮੀਦਵਾਰ ਨੇ ਮਨਪ੍ਰੀਤ ਹੁੰਦਲ ਦੀ ਹਮਾਇਤ ਕਰਕੇ ਜੇਤੂ ਉਮੀਦਵਾਰ ਦਾ ਐਲਾਨ ਕੀਤਾ। ਸਮੁੱਚੇ ਇਕੱਠ ਨੇ ਖੋਲ੍ਹ ਕੇ ਫੰਡ ਦਿੱਤੇ। ਉਸ ਵੇਲੇ ਹੈਰਾਨੀ ਹੋਈ ਜਦੋਂ ਕਮਿਊਨਿਟੀ ਨੇਤਾ ਕੇ. ਕੇ. ਸਿੱਧੂ ਨੇ ਕਿਹਾ ਕਿ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਸ ਵੱਲੋਂ ਛੇ-ਛੇ ਹਜ਼ਾਰ ਦੇ ਦੋ ਚੈੱਕ ਦੇਕੇ ਕਮਿਊਨਿਟੀ ਨੂੰ ਹੈਰਾਨ ਕਰ ਦਿੱਤਾ।
    ਇਸ ਮੌਕੇ ਐਬਰੋਜ, ਨਿਕ ਤੇ ਕਾਊਂਟੀ ਅਗਜੈਕਟਿਵ ਨੇ ਖੁਲੇਆਮ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਕੇ. ਕੇ. ਸਿੱਧੂ, ਗੁਰਦਿਆਲ ਭੁੱਲਾ, ਦਲਜੀਤ ਸਿੰਘ ਬੱਬੀ, ਸੁਖਵਿੰਦਰ ਸਿੰਘ, ਗੁਰਪ੍ਰੀਤ ਸੁੰਘ ਸੰਨੀ, ਜਸਵੰਤ ਸਿੰਘ ਧਾਲੀਵਾਲ, ਚੰਚਲ ਸਿੰਘ, ਚਰਨਜੀਤ ਸਿੰਘ ਸਰਪੰਚ, ਅਮਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਗਿੱਲ, ਸੁਰਿੰਦਰ ਸਿੰਘ ਨੱਤ, ਗੁਰਦੇਵ ਸਿੰਘ, ਪਰਮਜੀਤ ਸਿੰਘ, ਜਸਵੰਤ ਸਿਘ ਘੋਤੜਾ, ਜਰਨੈਲ ਸਿੰਘ ਟੀਟੂ, ਮਾਸਟਰ ਧਰਮਪਾਲ ਸਿੰਘ, ਨੇਪਾਲੀ ਕਮਿਊਨਿਟੀ, ਕੁਲਦੀਪ ਸਿੰਘ ਮੱਲਾ, ਪਵਨ ਸਿੰਘ ਜਿੰਦਰ ਬਰਾੜ, ਕੰਵਲਜੀਤ ਸਿੰਘ ਸਮਰਾ, ਰਮਿੰਦਰ ਜੀਤ ਕੌਰ, ਰਜਿੰਦਰ ਕੌਰ, ਹਰਜੀਤ ਸਿੰਘ ਹੁੰਦਲ, ਕਿ੍ਰਸ ਗੰਬੀਰ, ਭੱਟਾਂ ਤੇ ਸਾਹਬ ਕਰਨੀ, ਅਲੀ ਤੇ ਸਹਿਰ ਯਾਰ ਤੋਂ ਇਲਾਵਾ ਅਨੇਕਾਂ ਹੋਰ ਸਹਿਯੋਗੀਆਂ ਨੇ ਇਸ ਫੰਡ ਜੁਟਾਉਣ ਵਾਲੇ ਸਮਾਗਮ ਵਿੱਚ ਸ਼ਿਰਕਤ ਕੀਤੀ। ਮਨਪ੍ਰੀ ਦੇ ਭਰਾ, ਭਰਜਾਈ ਤੇ ਫੁੱਫੜ ਪ੍ਰੀਵਾਰ ਵੀ ਹਾਜ਼ਰ ਰਿਹਾ।
    ਜਰਨਲਿਸਟ ਵੱਲੋਂ ਸੁਰਮੁਖ ਸਿੰਘ ਮਾਣਕੂ ਤੇ ਹਰਜੀਤ ਹੁੰਦਲ ਨੇ ਹਾਜ਼ਰੀ ਲਗਵਾਈ। ਸਮੁੱਚਾ ਸਮਾਗਮ ਉਮੀਦਵਾਰ ਦੀਆਂ ਆਸਾ ਤੇ ਠੀਕ ਉਤਰਿਆ ਜਿਸ ਦੀ ਤਾਰੀਫ ਹਰੇਕ ਨੇ ਦਿਲ ਖੋਲ੍ਹ ਕੇ ਕੀਤੀ ਹੈ। ਇਸ ਮੌਕੇ ਚਾਰ ਜੁਲਾਈ ਪ੍ਰੇਡ ਦਾ ਐਲਾਨ ਕੀਤਾ ਗਿਆ ਜੋ ਡਨਡੋਕ ਵਿੱਚ ਸਿੱਖਸ ਆਫ ਯੂ ਐਸ ਏ ਪੂਰੀ ਟੀਮ ਤੇ ਚੋਣ ਉਮੀਦਵਾਰਾਂ ਨਾਲ ਕੱਢੇਗਾ।      

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter